
ਬੁਢਲਾਡਾ 25 ਅਪ੍ਰੈਲਸਾਰਾ ਯਹਾਂ/ਅਮਨ ਮਹਿਤਾ ਅਮਿਤ ਜਿੰਦਲ): ਪੰਜਾਬ ਵਿੱਚ ਵੱਧ ਰਹੇ ਕਰੋਨਾ ਪ੍ਰਭਾਵ ਨੂੰ ਲੈ ਕੇ ਐਤਵਾਰ ਲਾਕਡਾਉਨ ਲੱਗਣ ਦਾ ਅਸਰ ਅੱਜ ਸ਼ਹਿਰ ਵਿਚ ਸਾਫ ਦਿਖਾਈ ਦਿੱਤਾ। ਸ਼ਹਿਰ ਦੇ ਸਾਰੇ ਬਾਜ਼ਾਰ ਮੁਕੰਮਲ ਤੌਰ ਤੇ ਬੰਦ ਰਹੇ ।ਅਤੇ ਸ਼ਹਿਰ ਵਿਚ ਸੰਨਾਟਾ ਪਸਰਿਆ ਰਿਹਾ। ਕੁਝ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਤੋਂ ਇਲਾਵਾ ਬਾਕੀ ਸਭ ਦੁਕਾਨਾਂ ਬੰਦ ਰਹੀਆਂ । ਆਵਾਜਾਈ ਵੀ ਬਹੁਤ ਘੱਟ ਵਿਖਾਈ ਦਿੱਤੀ ਗਈ।

ਇਸ ਮੌਕੇ ਪੁਲੀਸ ਪ੍ਰਸ਼ਾਸਨ ਵੱਲੋਂ ਵੀ ਸ਼ਹਿਰ ਵਿੱਚ ਗਸ਼ਤ ਕੀਤੀ ਗਈ। ਇਸ ਮੌਕੇ ਥਾਣਾ ਸਿਟੀ ਦੇ ਐਸਐਚਓ ਸੁਰਜਨ ਸਿੰਘ ਨੇ ਕਿਹਾ ਕਿ ਕੋਰੋਨਾ ਬਿਮਾਰੀ ਦੇ ਵਧ ਰਹੇ ਪ੍ਰਕੋਪ ਤੋਂ ਬਚਣ ਲਈ ਸਾਨੂੰ ਸਭ ਨੂੰ ਮਿਲ ਕੇ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਦਿੱਤੀਆਂ ਗਈਆਂ ਕਰੋਨਾ ਇਤਿਹਾਤਾ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਇਸ ਬੀਮਾਰੀ ਦੇ ਪ੍ਰਕੋਪ ਤੋਂ ਬਚਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਐਤਵਾਰ ਨੂੰ ਕੀਤੇ ਗਏ ਮੁਕੰਮਲ ਲਾਕਡਾਊਨ ਦੇ ਚਲਦਿਆਂ ਅੱਜ ਸ਼ਹਿਰ ਅੰਦਰ ਥਾਂ ਥਾਂ ਤੇ ਨਾਕੇਬੰਦੀ ਕੀਤੀ ਗਈ ਅਤੇ ਬਾਹਰ ਘੁੰਮ ਰਹੇ ਲੋਕਾਂ ਨੂੰ ਤਾੜਨਾ ਕੀਤੀ ਗਈ ਅਤੇ ਉਨ੍ਹਾਂ ਦੇ ਚਲਾਨ ਵੀ ਕੱਟੇ ਗਏ।

