ਮਾਨਸਾ 16 ਦਸੰਬਰ (ਸਾਰਾ ਯਹਾ /ਜੋਨੀ ਜਿੰਦਲ) : ਮਾਨਸਾ ਕਲੱਬ ਮਾਨਸਾ ਦੇ ਅਹੁਦੇਦਾਰਾਂ ਦੀ ਸਲਾਨਾ ਚੋਣ ਕਰਵਾਈ ਗਈ । ਇਹ ਚੋਣ ਕਰਵਾਉਣ ਲਈ ਇੱਕ 5
ਮੈਂਬਰੀ ਕਮਿਸ਼ਨ ਨਿਯੁਕਤ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਐਡਵੋਕੇਟ ਸੁਨੀਲ ਬਾਂਸਲ ਨੇ ਕੀਤੀ ਅਤੇ ਇਸ ਕਮੇਟੀ ਦੇ ਹੋਰ ਕਮੇਟੀ ਮੈਂਬਰ ਐਡਵੋਕੇਟ ਨਰੇਸ਼
ਗਰਗ, ਡਾ ਅਨੁਰਾਗ ਨਾਗਰਥ, ਐਡਵੋਕੇਟ ਰਿਸ਼ੂ ਸਿੰਗਲਾ ਅਤੇ ਐਡਵੋਕੇਟ ਰਾਕੇਸ਼ ਸਿੰਗਲਾ ਸਨ। ਇੰਨ੍ਹਾਂ ਨੇ ਬਾਖੂਬੀ ਅਤੇ ਕਾਨੂੰਨ ਦੇ ਦਾਇਰੇ *ਚ ਰਹਿਕੇ ਬਹੁਤ
ਹੀ ਸ਼ਾਂਤਮਈ ਢੰਗ ਨਾਲ ਇਹ ਚੋਣ ਕਰਵਾਈ। ਇਸ ਚੋਣ ਵਿੱਚ ਐਡਵਕੇਟ ਆਰ ਸੀ ਗੋਇਲ ਪ੍ਰਧਾਨ, ਸ਼੍ਰੀ ਨੀਤੇਸ਼ ਜਿੰਦਲ ਮੀਤ ਪ੍ਰਧਾਨ, ਸ਼੍ਰੀ ਦਿਨੇਸ਼ ਗੋਇਲ
ਜੁਆਇੰਟ ਸਕੱਤਰ ਅਤੇ ਸ਼੍ਰੀ ਸਤੀਸ਼ ਕੁਮਾਰ ਕੈਸ਼ੀਅਰ ਸਰਵਸੰਮਤੀ ਨਾਲ ਚੁਣੇ ਗਏ। ਸਕੱਤਰ ਦੀ ਚੋਣ ਵਿਕਾਸ ਸਿੰਗਲਾ ਅਤੇ ਨਾਇਬ ਸਿੰਘ ਵਿਚਕਾਰ ਹੋਈ
ਜਿਸ ਵਿੱਚ ਕਲੱਬ ਦੇ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਅਤੇ ਵਿਕਾਸ ਸਿੰਗਲਾ ਭਾਰੀ ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕਰਕੇ ਸਕੱਤਰ ਦੇ ਅਹੁਦੇ
ਲਈ ਚੁਣੇ ਗਏ। ਇਸ ਮੌਕੇ ਕਲੱਬ ਵੱਲੋਂ ਲੰਚ ਦਾ ਵੀ ਪ੍ਰਬੰਧ ਕੀਤਾ ਗਿਆ ਜਿਸ ਦਾ ਸਾਰੇ ਮੈਂਬਰਾਂ ਨੇ ਆਨੰਦ ਮਾਣਿਆ।
ਇਹ ਚੋਣ 2020 ਤੋਂ 31 3 2022 ਤੱਕ ਦੇ ਸਮੇਂ ਲਈ ਕੀਤੀ ਗਈ ਹੈ। ਚੋਣ ਤੋਂ ਬਾਅਦ ਸਾਰੇ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਨਵੇਂ ਬਣੇ ਪ੍ਰਧਾਨ
ਸ਼ੀ ਆਰHਸੀHਗੋਇਲ ਐਡਵੋਕੇਟ ਨੇ ਕਿਹਾ ਕਿ ਉਹ ਸਾਰੀ ਟੀਮ ਨਾਲ ਮਿਲਕੇ ਕਲੱਬ ਦੀ ਬਿਹਤਰੀ ਅਤੇ ਤਰੱਕੀ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ
ਅਤੇ ਕਲੱਬ ਨੂੰ ਨਵੀਆਂ ਬੁਲੰਦੀਆਂ *ਤੇ ਲੈ ਕੇ ਜਾਣਗੇ। ਉਹਨਾਂ ਨੇ ਕਿਹਾ ਕਿ ਕਲੱਬ ਦੀ ਦਿੱਖ ਨੂੰ ਹੋਰ ਵੀ ਸੁੰਦਰ ਬਨਾਉਣ ਲਈ ਫੁੱਲ ਬੂਟੇ ਲਗਾਉਣ ਅਤੇ
ਕਲੱਬ ਦੀ ਇਮਾਰਤ ਨੂੰ ਸੁੰਦਰ ਬਨਾਉਣ ਦੇ ਵੀ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਮੈਂਬਰਾਂ ਦੀ ਦਿਲਚਸਪੀ ਲਈ ਲੋਹੜੀ ਦਾ ਤਿਉੁਹਾਰ ਵੱਡੇ ਪੱਧਰ ਤੇ
ਮਨਾਉਣ ਦਾ ਵੀ ਫੈਸਲਾ ਕੀਤਾ ਗਿਆ। ਉਨ੍ਹਾਂ ਆਖਰ ਵਿੱਚ ਕਮਿਸ਼ਨ ਅਤੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ।