
ਬੁਢਲਾਡ 6 ਅਕਤੂਬਰ (ਸਾਰਾ ਯਹਾ/ਅਮਨ ਮਹਿਤਾ): ਸਥਾਨਕ ਸ਼ਹਿਰ ਦੇ ਐਚ ਡੀ ਐਫ ਸੀ ਬੈਂਕ ਦੇ ਗੋਲਡ ਲੋਨ ਦੇ ਕਰਮਚਾਰੀ ਦਾ ਕਰੋਨਾ ਪਾਜਟਿਵ ਆਉਣ ਕਾਰਨ ਬੈਂਕ ਪ੍ਰਬੰਧਕ ਕਮੇਟੀ ਵੱਲੋਂ ਬੈਂਕ ਦੋ ਦਿਨ ਲਈ ਆਮ ਲੋਕਾ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬੈਂਕ ਦੇ ਊੱਚ ਅਧਿਕਾਰੀ ਰਾਜੀਵ ਬੈਨਰਜੀ ਨੇ ਦੱਸਿਆ ਕਿ ਕਿਸੇ ਵੀ ਬ੍ਰਾਚ ਵਿੱਚ ਕੋਈ ਵੀ ਮੁਲਾਜਮ ਕਰੋਨਾ ਪਾਜਟਿਵ ਪਾਇਆ ਜਾਂਦਾ ਹੈ ਤਾਂ ਸਰਕਾਰ ਦੇ ਕਰੋਨਾ ਇਤਿਆਤ ਦੀ ਪਾਲਣਾ ਕਰਦੇ ਹੋਏ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਅਤੇ ਬ੍ਰਾਚ ਨੂੰ ਸੈਨੇਟਾਇਜ਼ ਕਰਨ ਤੋਂ ਬਾਅਦ ਹੀ ਖੋਲਿਆ ਜਾਵੇਗਾ। ਬੁਢਲਾਡਾ ਬ੍ਰਾਚ 8 ਅਕਤੂਬਰ ਨੂੰ ਸੈਨੇਟਾਇਜ਼ ਕਰਨ ਤੋਂ ਬਾਅਦ ਆਮ ਲੋਕਾਂ ਲਈ ਖੋਲੀ ਜਾਵੇਗੀ।
