
ਬੁਢਲਾਡਾ 24 ਅਗਸਤ (ਸਾਰਾ ਯਹਾ, ਅਮਨ ਮਹਿਤਾ, ਅਮਿਤ ਜਿੰਦਲ) : ਸ਼ਹਿਰ ਦੇ ਐਚ ਡੀ ਐਫ ਸੀ ਬੈਂਕ ਦੀ ਵੈਲਕਮ ਡੈਸਕ ਤੇ ਬੈਠਣ ਵਾਲੀ ਮਹਿਲਾ ਮੁਲਾਜਮ ਦੇ ਕਰੋਨਾ ਪਾਜਟਿਵ ਆਉਣ ਤੋਂ ਬਾਅਦ ਉਸਦੇ ਸੰਪਰਕ ਵਿੱਚ ਆਉਣ ਵਾਲੇ ਬੈਂਕ ਦੇ 4 ਮੁਲਾਜਮਾਂ ਤੋਂ ਇਲਾਵਾ ਸ਼ਹਿਰ ਦੀ ਇੱਕ ਮਹਿਲਾ ਸਮੇਤ ਦੋ ਵਿਅਕਤੀਆਂ ਦੀ ਰਿਪੋਰਟ ਵੀ ਪਾਜਟਿਵ ਆ ਗਈ ਹੈ। ਜਿਸ ਨਾਲ ਅੱਜ ਕਰੋਨਾ ਪਾਜਟਿਵ ਨਵੇ 6 ਕੇਸ ਆਉਣ ਨਾਲ ਸ਼ਹਿਰ ਅੰਦਰ ਹੜਕੰਪ ਮੱਚ ਗਿਆ ਹੈ। ਉੱਧਰ ਦੂਸਰੇ ਪਾਸੇ ਕਰੋਨਾ ਨਾਲ ਮਰਨ ਵਾਲੀਆਂ ਦੀ ਗਿਣਤੀ 3 ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਜ਼ਦੀਕੀ ਪਿੰਡ ਦੋਦੜਾ ਦੇ ਕਾਂਗਰਸੀ ਆਗੂ ਸਾਬਕਾ ਸਰਪੰਚ ਦੀ ਕਰੋਨਾ ਕਾਰਨ ਮੌਤ ਹੋ ਗਈ ਹੈ।
