
ਮਾਨਸਾ, 9 ਜੁਲਾਈ (ਸਾਰਾ ਯਹਾਂ/ਗੋਪਾਲ ਅਕਲੀਆ)ਐਂਟੀਨਾਰਕੋਟਿਕ ਸੈੱਲ ਕਾਂਗਰਸ ਪੰਜਾਬ ਦੇ ਮਾਲਵਾ ਜ਼ੋਨ ਇੰਚਾਰਜ ਰਜਨੀਸ਼ ਸ਼ਰਮਾ ਭੀਖੀ ਦੀ ਅਗਵਾਈ ਹੇਠ ਜਿਲ੍ਹਾ ਪੁਲਿਸ ਮੁਖੀ ਡਾ. ਨਰਿੰਦਰ ਭਾਰਗਵ ਆਈ.ਪੀ.ਐਸ ਨੂੰ ਮਾਨਸਾ ਦਾ ਤੀਜੀ ਵਾਰ ਐਸ.ਐਸ.ਪੀ. ਨਿਯੁਕਤ ਕਰਨ ਤੇ ਵਰਕਰਾਂ ਵਲੋਂ ਸਵਾਗਤ ਕਰਦਿਆ ਗੁਲਦਸਤਾ ਭੇਂਟ ਕੀਤਾ ਗਿਆ। ਮਾਲਵਾ ਜੋ਼ਨ ਇੰਚਾਰਜ ਰਜਨੀਸ਼ ਸ਼ਰਮਾ ਭੀਖੀ ਨੇ ਕਿਹਾ ਜਿਲ੍ਹਾ ਪੁਲਿਸ ਮੁਖੀ ਡਾ. ਨਰਿੰਦਰ ਭਾਰਗਵ ਵਲੋਂ ਬੀਤੇ ਸਾਲ ਸਮੇਂ ਕੋਰੋਨਾ ਮਹਾਂਮਾਰੀ ਦੌਰਾਨ ਲੋਕਾਂ ਦੀ ਭਲਾਈ ਲਈ ਅਨੇਕਾਂ ਉਪਰਾਲੇ ਕੀਤੇ ਗਏ ਸਨ, ਜੋ ਅਤਿ ਸਲਾਘਯੋਗ ਹਨ। ਉਨ੍ਹਾਂ ਕਿਹਾ ਕਿ ਜਿੱਥੇ ਡਾ. ਨਰਿੰਦਰ ਭਾਰਗਵ ਲੋਕਾਂ ਨੂੰ ਨਿਰਪੱਖ ਇਨਸਾਫ਼ ਦਿੰਦੇ ਹਨ, ੳੁੱਥੇ ਹੀ ਨਸਿ਼ਆ ਦੇ ਖ਼ਾਤਮੇ ਲਈ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਵਿੱਚ ਅਹਿਮ ਰੋਲ ਅਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਜਿਲ੍ਹਾ ਵਾਸੀਆ ਨੂੰ ਅਨੇਕਾਂ ਉਮੀਦਾ ਹਨ, ਕਿ ਉਹ ਜਿਲ੍ਹਾ ਪੁਲਿਸ ਮੁਖੀ ਵਲੋਂ ਅਮਨ ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣ ਵਿੱਚ ਅਨੇਕਾ ਉਪਰਾਲੇ ਕੀਤੇ ਜਾਣਗੇ। ਰਜਨੀਸ਼ ਸਰਮਾ ਨੇ ਜਿਲ੍ਹਾ ਪੁਲਿਸ ਮੁਖੀ ਨੂੰ ਵਿਸ਼ਵਾਸ ਦਿਵਾਇਆ ਕਿ ਪੁਲਿਸ ਦੇ ਸਹਿਯੋਗ ਨਾਲ ਲੋਕਾਂ ਨੂੰ ਨਸਿ਼ਆ ਦੇ ਮਾੜੇ ਪ੍ਰਭਾਵ ਅਤੇ ਹੋਰ ਸਮਾਜਿਕ ਬੁਰਾਈਆ ਸਬੰਧੀ ਉਨ੍ਹਾਂ ਦੀ ਟੀਮ ਵਲੋਂ ਕੈਂਪਾ ਰਾਹੀ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਮਾਲਵਾ ਜਨਰਲ ਸੈਕਟਰੀ ਗੁਰਪ੍ਰੀਤ ਸਿੰਘ ਧਲੇਵਾਂ, ਜਿਲ੍ਹਾ ਜਨਰਲ ਸੈਕਟਰੀ ਰਾਜ ਕੁਮਾਰ ਸਿੰਗਲਾ ਤੇ ਰਾਜ ਸਿੰਘ ਭੁੱਲਰ ਹਾਜ਼ਰ ਸਨ।
