*ਏ ਟੀ ਐਮ ਅੱਗੇ ਵਹੀਕਲਾਂ ਨਾਲ ਰਸਤਾ ਬੰਦ ਹੋਣ ਤੇ ਲੋਕਾਂ ਨੇ ਬਣਾਈ ਦੂਰੀ, ਧਾਰਕਾਂ ਚ ਰੋਸ*

0
116

ਬੁਢਲਾਡਾ 5 ਮਈ (ਸਾਰਾ ਯਹਾਂ/ਅਮਨ ਮਹਿਤਾ) ਸਥਾਨਕ ਸ਼ਹਿਰ ਦੇ ਰੇਲਵੇ ਰੋਡ ਤੇ ਬੈਂਕ ਦੇ ਏ ਟੀ ਐਮ ਦਾ ਰਾਸਤਾ ਸਾਈਕਲ ਮੋਟਰ ਸਾਈਕਲਾਂ ਵੱਲੋਂ ਘਿਰੇ ਹੋਣ ਕਾਰਨ ਬੈਂਕ ਧਾਰਕਾਂ ਨੂੰ ਏ ਟੀ ਐਮ ਤੋਂ ਆਪਣਾ ਨਾਅਤਾ ਤੋੜ ਲਿਆ। ਜਿਸ ਕਾਰਨ ਬੈਕ ਧਾਰਕਾਂ ਚ ਰੋਸ ਪਾਇਆ ਜਾ ਰਿਹਾ ਹੈ। ਸ਼ਹਿਰ ਦੇ ਸਮਾਜਸੇਵੀ ਸਤਪਾਲ ਸਿੰਘ ਕਟੋਦੀਆਂ ਨੇ ਦੱਸਿਆ ਕਿ ਕੋਆਪ੍ਰੇਟਿਵ ਬੈਂਕ ਦੇ ਏ ਟੀ ਐਮ ਦੇ ਬਾਹਰ ਆਸ ਪਾਸ ਦੇ ਲੋਕਾਂ ਵੱਲੋਂ ਏ ਟੀ ਐਮ ਅੱਗੇ ਆਪਣੇ ਵਹੀਕਲ ਖੜ੍ਹੇ ਕਰਕੇ ਰਸਤਾ ਬੰਦ ਕਰ ਦਿੱਤਾ ਜਾਂਦਾ ਹੈ। ਜਿਸ ਕਾਰਨ ਏ ਟੀ ਐਮ ਵਿੱਚ ਦਾਖਲ ਹੋਣ ਵਾਲੇ ਧਾਰਕਾਂ ਨੂੰ ਏ ਟੀ ਐਮ ਅੰਦਰ ਜਾਣ ਸਮੇਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀ ਸਥਿਤੀ ਵਿੱਚ ਬੈਂਕ ਵਿੱਚ ਜਾਣ ਵਾਲੇ ਗ੍ਰਾਹਕਾਂ ਨੇ ਬੈਂਕ ਤੋਂ ਦੂਰੀ ਬਣਾ ਲਈ ਹੈ। ਜਿਸ ਕਾਰਨ ਲੋਕਾਂ ਵਿੱਚ ਰਸਤਾ ਬੰਦ ਕਰਨ ਵਾਲੇ ਲੋਕਾਂ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸੰਬੰਧੀ ਬੈਂਕ ਦੇ ਮੈਨੇਜਰ ਸੰਜੀਵ ਸਿੰਗਲਾ ਨੇ ਦੱਸਿਆ ਕਿ ਟ੍ਰੇਫਿਕ ਦੀ ਸਮੱਸਿਆ ਕਾਰਨ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਸਿਟੀ ਪੁਲਿਸ ਥਾਣਾ ਨੂੰ ਇੱਕ ਪੱਤਰ ਲਿਖ ਕੇ ਟ੍ਰੈਫਿਕ ਵਿੱਚ ਵਿਘਨ ਕਰਨ ਵਾਲੇ ਅਤੇ ਏ ਟੀ ਐਮ ਦਾ ਰਸਤਾ ਬੰਦ ਕਰਨ ਵਾਲੇ ਲੋਕਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ। ਇਹ ਵੀ ਪਤਾ ਲੱਗਾ ਕਿ ਇਹ ਵਹੀਕਲ ਆਸ ਪਾਸ ਦੇ ਦੁਕਾਨਦਾਰਾਂ ਵੱਲੋਂ ਖੜ੍ਹੇ ਕੀਤੇ ਜਾਂਦੇ ਹਨ। ਉਥੇ ਰੇਲਵੇ ਰੋਡ ਤੇ ਟ੍ਰੇਫਿਕ ਵਿੱਚ ਵਿਘਨ ਪਾਉਣ ਵਾਲੇ ਅਨਸਰਾਂ ਤੇ ਨੱਥ ਪਾਈ ਜਾਵੇ।

LEAVE A REPLY

Please enter your comment!
Please enter your name here