
ਚੰਡੀਗੜ੍ਹ: ਨਿਹੰਗ ਸਿੰਘਾਂ ਦੇ ਹਮਲੇ ਦਾ ਸ਼ਿਕਾਰ ਹੋਏ ਏਐਸਆਈ ਹਰਜੀਤ ਸਿੰਘ ਦੀ ਪੀਜੀਆਈ ਹਸਪਤਾਲ ਚੰਡੀਗੜ੍ਹ ‘ਚ ਸਰਜਰੀ ਮੁਕੰਮਲ ਹੋ ਗਈ ਹੈ। ਡੀਜੀਪੀ ਦਿਨਕਰ ਗੁਪਤਾ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ
” ਸਾਡੇ ਪਿਆਰੇ ਸਾਥੀ ਏਐਸਆਈ ਹਰਜੀਤ ਸਿੰਘ ਦੀ ਸਰਜਰੀ ਪ੍ਰਮਾਤਮਾ ਦੀ ਕਿਰਪਾ ਨਾਲ ਚੰਗੀ ਤਰ੍ਹਾਂ ਚੱਲੀ ਅਤੇ ਮੁਕੰਮਲ ਵੀ ਹੋਈ। ਸਾਨੂੰ ਅਜੇ ਵੀ ਅਗਲੇ 5 ਦਿਨਾਂ ਲਈ ਇੰਤਜ਼ਾਰ ਕਰਨਾ ਪਵੇਗਾ ਅਤੇ ਵੇਖਣਾ ਪਵੇਗਾ। ਡਾਇਰੈਕਟਰ ਪੀਜੀਆਈ ਅਤੇ ਉਨ੍ਹਾਂ ਦੀ ਡਾਕਟਰਾਂ ਦੀ ਟੀਮ ਦਾ ਦਿਲੋਂ ਧੰਨਵਾਦ ਜੋ ਸਾਰਾ ਦਿਨ ਖੜ੍ਹੇ ਰਹੇ। ਪੰਜਾਬ ਪੁਲਿਸ ਉਨ੍ਹਾਂ ਨੂੰ ਸਲਾਮ ਕਰਦੀ ਹੈ। “-
