
ਚੰਡੀਗੜ੍ਹ 18 ਜੁਲਾਈ (ਸਾਰਾ ਯਹਾ/ਬਲਜੀਤ ਸ਼ਰਮਾਂ) : ਸੈਕਟਰ 51 ਤੋਂ ਇੱਕ ਇੰਡੀਅਨ ਏਅਰ ਫੋਰਸ ਦੇ ਸੇਵਾਮੁਕਤ ਅਫ਼ਸਰ ਵਲੋਂ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।75 ਸਾਲ ਦੇ ਸੇਵਾਮੁਕਤ ਅਫ਼ਸਰ ਨੇ ਆਪਣੀ ਲਾਈਸੰਸੀ ਪਿਸਤੌਲ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ।ਫਿਲਹਾਲ ਇਸ ਮਾਮਲੇ ‘ਚ ਕੋਈ ਸੁਸਾਇਡ ਨੋਟ ਬਰਾਮਦ ਨਹੀਂ ਹੋਇਆ ਹੈ।
ਮ੍ਰਿਤਕ ਦੀ ਪਛਾਣ 75 ਸਾਲਾ ਸ਼ਿਵਾਜੀ ਆਹਲੂਵਾਲੀਆ, ਵਾਸੀ ਪੁਲਿਸ ਸੁਸਾਇਟੀ ਸੈਕਟਰ 51 ਵਜੋਂ ਹੋਈ ਹੈ।ਮ੍ਰਿਤਕ ਵਲੋਂ ਖੁਦਕੁਸ਼ੀ ਕਰਨ ਦਾ ਖੁਲਾਸਾ ਉਦੋਂ ਹੋਇਆ ਜਦੋਂ ਉਸਦਾ ਨੌਕਰ ਉਸ ਲਈ ਚਾਹ ਲੈ ਕਿ ਗਿਆ ਤਾਂ ਉਸ ਨੇ ਵੇਖਿਆ ਕਿ ਬਜ਼ੁਰਗ ਦੀ ਲਾਸ਼ ਜ਼ਮੀਨ ਤੇ ਪਈ ਹੈ।
ਇਸ ਤੋਂ ਬਾਅਦ ਪੀੜਤ ਨੂੰ ਸਕੈਟਰ 32 ਦੇ ਸਰਕਾਰੀ ਹਸਪਤਾਲ ਵਿੱਚ ਲੈ ਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।ਮ੍ਰਿਤਕ ਦੀ ਬੇਟੀ ਮੁਤਾਬਿਕ ਉਹ ਪਿਛਲੇ ਦੋ ਹਫ਼ਤੇ ਤੋਂ ਪਰੇਸ਼ਾਨ ਸੀ।ਪੁਲਿਸ ਮਾਮਲੇ ਦੀ ਜਾਂਚ ‘ਚ ਲੱਗ ਗਈ ਹੈ।
