
ਨਵੀਂ ਦਿੱਲੀ: ਏਅਰ ਏਸ਼ੀਆ ਦੇ ਇੱਕ ਜਹਾਜ਼ ਨੇ ਫਿਊਲ ਇਸ਼ੂ ਕਾਰਨ ਹੈਦਰਾਬਾਦ ਏਅਰਪੋਰਟ ‘ਤੇ ਐਮਰਜੈਂਸੀ ਲੈਂਡਿੰਗ ਕੀਤੀ। ਇਸ ਉਡਾਣ ਵਿੱਚ ਕੁੱਲ 70 ਯਾਤਰੀ ਸਵਾਰ ਸਨ। ਦੱਸਿਆ ਜਾ ਰਿਹਾ ਹੈ ਕਿ ਜੈਪੁਰ ਤੋਂ ਹੈਦਰਾਬਾਦ ਜਾ ਰਹੇ ਏਅਰ ਏਸ਼ੀਆ ਦੇ ਜਹਾਜ਼ ਦੀ ਉਡਾਣ ਦੌਰਾਨ ਤਕਨੀਕੀ ਨੁਕਸ ਆ ਗਿਆ ਜਿਸ ਤੋਂ ਬਾਅਦ ਉਸਨੂੰ ਐਮਰਜੈਂਸੀ ਲੈਂਡ ਕਰਵਾਇਆ ਗਿਆ।
ਉਡਾਨ ਉਦੋਂ ਹੈਦਰਾਬਾਦ ਪਹੁੰਚ ਗਈ ਸੀ। ਉਡਾਣ ਨੇ ਹੈਦਰਾਬਾਦ ਏਅਰਪੋਰਟ ‘ਤੇ ਫਿਊਲ ਐਮਰਜੈਂਸੀ ਲੈਂਡਿੰਗ ਕੀਤੀ, ਜਿਸ ਨਾਲ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ।ਸਾਰੇ ਯਾਤਰੀ ਸੁਰੱਖਿਅਤ ਹਨ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਦੇ ਫਿਊਲ ਟੈਂਕ ‘ਚ ਤਕਨੀਕੀ ਖਰਾਬੀ ਆਈ ਸੀ। ਹਾਲਾਂਕਿ ਪਾਇਲੇਟ ਦੀ ਸਮਝਦਾਰੀ ਨਾਲ ਇੱਕ ਵੱਡਾ ਹਾਦਸਾ ਟਲ ਗਿਆ\
\ਦੱਸ ਦੇਈਏ ਕਿ ਦੋ ਮਹੀਨੇ ਲੌਕਡਾਊਨ ਕਾਰਨ ਉਡਾਣਾ ਠੱਪ ਰਹਿਣ ਤੋਂ ਬਾਅਦ 25 ਮਈ ਤੋਂ ਘੇਰੇਲੂ ਉਡਾਣਾ ਮੁੜ ਸ਼ੁਰੂ ਕੀਤੀਆਂ ਗਈਆਂ ਹਨ।
