ਮਾਨਸਾ11 ਸਤੰਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ) ਪੰਜਾਬ ਵਿੱਚ ਇਨ੍ਹਾਂ ਦਿਨਾਂ ਵਿਚ ਸਿਆਸੀ ਮਾਹੌਲ ਸਿਖਰਾਂ ਉਤੇ ਹੈ।ਸਾਰੀਆਂ ਹੀ ਪਾਰਟੀਆਂ ਵਿੱਚੋਂ ਕੁਝ ਆਗੁੂ ਆਪਣੀਆਂ ਸਿਆਸੀ ਪਾਰਟੀਆਂ ਨੂੰ ਛੱਡ ਕੇ ਇੱਧਰ ਉੱਧਰ ਉਡਾਰੀਆਂ ਮਾਰ ਰਹੇ ਹਨ ।ਹਰੇਕ ਆਪਣੇ ਪਰ ਤੋਲ ਰਿਹਾ ਹੈ ਅਤੇ ਆਪਣੇ ਸਿਆਸੀ ਫ਼ਾਇਦੇ ਲਈ ਪਾਰਟੀ ਬਦਲ ਰਿਹਾ ਹੈ।ਪੰਜਾਬ ਵਿੱਚ ਇਨੀਂ ਦਿਨੀਂ ਇਕ ਨਵਾਂ ਰੁਝਾਨ ਚੱਲ ਰਿਹਾ ਹੈ। ਰਿਟਾਇਰਡ ਆਈ ਏ ਐੱਸ ,ਆਈ ਪੀ ਐੱਸ ,ਅਤੇ ਹੋਰ ਵੱਡੇ ਵੱਡੇ ਉੱਚੇ ਅਹੁਦਿਆਂ ਤੇ ਬੇੈਠੇ ਕਈ ਅਫ਼ਸਰ ਸਿਆਸੀ ਪਾਰਟੀਆਂ ਵਿੱਚ ਸ਼ਾਮਲ ਹੋ ਰਹੇ ਹਨ। ਅਤੇ ਸਿਆਸੀ ਪਾਰਟੀਆਂ ਵੱਲੋ ਵੀ ਉਨ੍ਹਾਂ ਨੂੰ ਟਿਕਟਾਂ ਦੇ ਕੇ ਨਿਵਾਜਿਆ ਜਾ ਰਿਹਾ ਹੈ। ਜੋ ਕਿ ਇਕ ਬਹੁਤ ਗ਼ਲਤ ਪਿਰਤ ਹੈ ਜਿਸ ਅਫ਼ਸਰ ਨੇ ਆਪਣੀ ਪੂਰੀ ਜ਼ਿੰਦਗੀ ਵਿੱਚ ਜਨਤਾ ਦੀ ਭਲਾਈ ਦਾ ਇੱਕ ਵੀ ਕੰਮ ਨਹੀਂ ਕੀਤਾ ਹੁੰਦਾ ।ਅਜਿਹੇ ਲੋਕਾਂ ਨੂੰ ਵੀ ਪਾਰਟੀਆਂ ਟਿਕਟਾਂ ਦੇ ਰਹੀਆਂ ਹਨ। ਆਪਣੀ ਪੂਰੀ ਨੌਕਰੀ ਦੌਰਾਨ ਏਸੀ ਕਮਰਿਆਂ ਵਿਚ ਅਫ਼ਸਰ ਬਣ ਕੇ ਹੁਕਮ ਚਲਾਉਣ ਵਾਲੇ ਅਤੇ ਜਨਤਾ ਦੀ ਭਲਾਈ ਤੋਂ ਪਾਸਾ ਵੱਟ ਕੇ ਆਪਣੀਆਂ ਪੀੜ੍ਹੀਆਂ ਦੀ ਰੋਟੀ ਕਮਾਣ ਤੋਂ ਬਾਅਦ ਸਿਆਸੀ ਪਾਰਟੀਆਂ ਵਿੱਚ ਸ਼ਾਮਲ ਹੋ ਕੇ ਟਿਕਟਾਂ ਲੈਂਦੇ ਹਨ।ਅਤੇ ਜਿੱਤ ਕੇ ਫਿਰ ਆਮ ਜਨਤਾ ਤੋਂ ਦੂਰ ਹੋ ਜਾਂਦੇ ਹਨ। ਕਿਉਂਕਿ ਜਿਸ ਅਫ਼ਸਰ ਨੇ ਸਾਰੀ ਉਮਰ ਅਫਸਰੀ ਕੀਤੀ ਹੋਵੇ। ਉਸ ਨੂੰ ਆਮ ਜਨਤਾ ਇਨ੍ਹਾਂ ਜਨਤਾ ਨਾਲ ਲੈਣਾ ਦੇਣਾ ਨਹੀਂ ਹੁੰਦਾ। ਅਤੇ ਨਾ ਉਸ ਨੂੰ ਆਮ ਜਨਤਾ ਦੇ ਦੁੱਖ ਤਕਲੀਫਾਂ ਬਾਰੇ ਗਿਆਨ ਹੁੰਦਾ ਹੈ। ਸਿਆਸੀ ਪਾਰਟੀਆਂ ਨੂੰ ਇਸ ਪਾਸੇ ਸੋਚਣਾ ਚਾਹੀਦਾ ਹੈ॥ ਕਿ ਇਕ ਆਦਮੀ ਨੇ ਅਫਸਰ ਦੇ ਰੂਪ ਵਿੱਚ ਸਾਰੀ ਉਮਰ ਐਸ਼ ਕੀਤੀ ਆਪਣੇ ਪਰਿਵਾਰਾਂ ਨੂੰ ਸੈੱਟ ਕੀਤਾ ਕਰੋੜਾਂ ਰੁਪਏ ਕਮਾਏ ਅਤੇ ਹੁਣ ਆਪਣੀ ਬਚੀ ਬੋਨਸ ਜ਼ਿੰਦਗੀ ਨੂੰ ਵੀ ਸਿਆਸੀ ਲਾਹੇ ਲਈ ਵਰਤ ਰਿਹਾ ਹੈ। ਹਰੇਕ ਸਿਆਸੀ ਪਾਰਟੀ ਵਿਚ ਬਹੁਤ ਸਾਰੇ ਅਜਿਹੇ ਵਰਕਰ ਹੁੰਦੇ ਹਨ ।ਜੋ ਵੀਹ ਸਾਲ ਤਕ ਦਰੀਆਂ ਵਿਛਾਉਂਦੇ ਰਹਿੰਦੇ ਹਨ ।ਪਰ ਉਨ੍ਹਾਂ ਕਦੇ ਵੀ ਟਿਕਟ ਨਹੀਂ ਮਿਲਦੀ ਹੈ। ਪਰ ਇੱਕ ਚਾਰ ਦਿਨ ਪਹਿਲਾਂ ਆਇਆ ਅਫ਼ਸਰ ਆਪਣੇ ਸਿਆਸੀ ਰੁਤਬੇ ਅਤੇ ਆਪਣੀ ਨੌਕਰੀ ਦੌਰਾਨ ਲੀਡਰਾਂ ਨਾਲ ਬਣਾਈ ਜਾਣ ਪਹਿਚਾਣ ਕੀਤੀ ਚਮਚਾਗਿਰੀ ਦੇ ਬਲਬੂਤੇ ਪਾਰਟੀ ਵਿੱਚ ਸ਼ਾਮਲ ਹੁੰਦੇ ਹੀ ਟਿਕਟ ਵੀ ਹਾਸਲ ਕਰਦਾ ਹੈ। ਅਤੇ ਜਿੱਤ ਦੀ ਪ੍ਰਾਪਤੀ ਵੀ ਪ੍ਰਾਪਤ ਕਰ ਜਾਂਦਾ ਹੈ। ਇਸ ਲਈ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਸ ਬਾਰੇ ਸੋਚਣਾ ਜ਼ਰੂਰ ਚਾਹੀਦਾ ਹੈ ।ਕਿ ਜਿਹੜੇ ਵਰਕਰ ਵਰ੍ਹਿਆਂ ਤੋਂ ਤੁਹਾਡੀ ਪਾਰਟੀ ਲਈ ਸੇਵਾ ਕਰ ਰਹੇ ਹਨ। ਉਨ੍ਹਾਂ ਨੂੰ ਦਰ ਕਿਨਾਰ ਕਰਕੇ ਇਕ ਅਫ਼ਸਰ ਨੂੰ ਉਨ੍ਹਾਂ ਦੇ ਸਿਰ ਤੇ ਬਿਠਾ ਰਹੇ ਹਨ। ਉਹ ਕਦੇ ਵੀ ਤੁਹਾਡੇ ਵਰਕਰਾਂ ਨਾਲ ਮਨ ਨਹੀਂ ਮਿਲਾ ਸਕਦਾ। ਕਿਉਂਕਿ ਆਮ ਵਰਕਰਾਂ ਦਾ ਲੀਡਰ ਨਾਲ ਪਿਆਰ ਹੁੰਦਾ ਹੈ ।ਪਰ ਇੱਕ ਅਫ਼ਸਰ ਵਿੱਚੋਂ ਅਫ਼ਸਰੀ ਕੱਢਣੀ ਬਹੁਤ ਔਖੀ ਹੁੰਦੀ ਹੈ। ਕਿਉਂਕਿ ਜਿਸ ਨੇ ਸਾਰੀ ਜ਼ਿੰਦਗੀ ਹੁਕਮ ਚਲਾਇਆ ਹੈ ਤੇ ਫਾਈਲਾਂ ਤੇ ਦਖਸਤ ਕੀਤੇ ਹਨ ।ਉਸ ਨੂੰ ਰਾਜਨੀਤੀ ਬਾਰੇ ਜ਼ਿਆਦਾ ਗਿਆਨ ਨਹੀਂ ਹੁੰਦਾ ਹੈ ।ਪਰ ਇਹ ਹੁੰਦਾ ਹੈ ਇਸ ਅਫ਼ਸਰ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰਾ ਪੈਸਾ ਕਮਾਇਆ ਹੈ ।ਅਤੇ ਸੀਟ ਜਿੱਤਣ ਲਈ ਅੱਜ ਪੈਸੇ ਦੀ ਤੰਗੀ ਹੁੰਦੀ ਹੈ ਤਾਂ ਉਹ ਆਪਣੀਆਂ ਇਕੱਠੀ ਕੀਤੀ ਹੀ ਰਕਮ ਵਿੱਚੋਂ ਪੈਸਾ ਖ਼ਰਚ ਕਰਕੇ ਸੀਟ ਜਿੱਤੇਗਾ ਅਤੇ ਸਾਡੀ ਸਰਕਾਰ ਬਣੇਗੀ। ਜੋ ਵਰਕਰਾਂ ਲਈ ਬਹੁਤ ਨੁਕਸਾਨਦੇਹ ਹੈ ਬਹੁਤ ਸਾਰੇ ਅਫਸਰ ਰਾਜਨੀਤੀ ਨੂੰ ਇਸ ਧੰਦੇ ਦੇ ਰੂਪ ਵਿੱਚ ਵਰਤ ਰਹੇ ਹਨ ।ਕਿਉਂਕਿ ਉਨ੍ਹਾਂ ਦਾ ਮੰਨਣਾ ਰਾਜਨੀਤੀ ਵਿੱਚ ਇੱਕ ਵਾਰ ਸੰਸਦ ਮੈਂਬਰ ਜਾਂ ਵਿਧਾਇਕ ਬਣ ਗਏ ਤਾਂ ਫਿਰ ਸਾਰੀ ਉਮਰ ਮਿਲਾਈ ਹੀ ਖਾਣੀ ਹੈ । ਕਿਉਂਕਿ ਪਹਿਲਾਂ ਵੀ ਗੱਡੀਆਂ ਗੰਨਮੈਨ ਅਤੇ ਹਰ ਸਹੂਲਤ ਅਤੇ ਰਿਟਾਇਰਮੈਂਟ ਤੋਂ ਬਾਅਦ ਪੂਰੀ ਜ਼ਿੰਦਗੀ ਪੈਨਸ਼ਨ ਦਾ ਲਾਭ ਅਜਿਹੇ ਰਿਟਾਇਰਡ ਅਫਸਰ ਲੈਂਦੇ ਰਹਿੰਦੇ ਹਨ॥ਇਕ ਪਾਸੇ ਸਰਕਾਰ ਤੋਂ ਲੱਖਾਂ ਰੁਪਏ ਪੈਨਸ਼ਨ ਦੇ ਰੂਪ ਵਿੱਚ ਅਤੇ ਵਿਧਾਇਕ ਬਣਨ ਤੋਂ ਬਾਅਦ ਵੀ ਲੱਖਾਂ ਰੁਪਏ ਦੀ ਕਮਾਈ ਕਰਦੇ ਹਨ।ਇਸ ਨਾਲ ਆਮ ਵਰਕਰਾਂ ਦਾ ਮਨੋਬਲ ਜ਼ਰੂਰ ਡਿੱਹਦਾ ਹੈ। ਅਤੇ ਹਰ ਹਰ ਵਾਰ ਚੋਣਾਂ ਸਮੇਂ ਅਜਿਹੇ ਬਹੁਤ ਸਾਰੇ ਅਫ਼ਸਰ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇਕੇ ਪਹਿਲਾਂ ਹੀ ਚੋਣ ਦੀ ਤਿਆਰੀ ਕਰ ਚੁੱਕੇ ਹੁੰਦੇ ਹਨ ।ਅਤੇ ਚੋਣਾਂ ਦਾ ਐਲਾਨ ਹੁੰਦੇ ਹੀ ਟਿਕਟਾਂ ਹਾਸਿਲ ਕਰਦੇ ਹਨ ।ਅਤੇ ਆਪਣੇ ਭ੍ਰਿਸ਼ਟ ਤਰੀਕਿਆਂ ਨਾਲ ਕਮਾਏ ਪੈਸੇ ਦੇ ਬਲਬੂਤੇ ਸੀਟਾਂ ਜਿੱਤ ਕੇ ਰਾਜਨੀਤੀ ਵਿੱਚ ਦਾਖਲ ਹੋ ਜਾਂਦੇ ਹਨ। ਅਤੇ ਦੁਬਾਰਾ ਫਿਰ ਆਪਣੇ ਪਰਿਵਾਰਾਂ ਲਈ ਪੈਸਾ ਵਿੰਗੇ ਟੇਢੇ ਤਰੀਕਿਆਂ ਨਾਲ ਧਨ ਇਕੱਠਾ ਕਰਨਾ ਇਕੱਠਾ ਕਰਨਾ ਸ਼ੁਰੂ ਕਰ ਦਿੰਦੇ ਹਨ। ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਆਗੂਆਂ ਤੇ ਵਰਕਰਾਂ ਨੂੰ ਇਸ ਵਾਰ ਵਿਧਾਨ ਸਭਾ ਚੋਣਾਂ ਸਮੇਂ ਅਜਿਹੇ ਅਫ਼ਸਰਾਂ ਦਾ ਵਿਰੋਧ ਕਰਨਾ ਚਾਹੀਦਾ ਹੈ ।ਚੋਣਾਂ ਦੇ ਨਜ਼ਦੀਕ ਬਰਸਾਤੀ ਡੱਡੂ ਬਾਹਰ ਨਿਕਲਦੇ ਹਨ ਅਤੇ ਜਿਹੜੀ ਵੀ ਸਿਆਸੀ ਪਾਰਟੀ ਉਨ੍ਹਾਂ ਨੂੰ ਟਿਕਟ ਦਿੰਦੀ ਹੈ। ਉਸ ਵਿੱਚ ਚਲੇ ਜਾਂਦੇ ਹਨ। ਪਾਰਟੀ ਵਿੱਚ ਸ਼ਾਮਲ ਹੋ ਕੇ ਪੁਰਾਣੇ ਵਰਕਰਾਂ ਦਾ ਹੱਕ ਖਾ ਜਾਂਦੇ ਹਨ ।ਅਤੇ ਉਸ ਅਹੁਦੇ ਉੱਪਰ ਆਪਣਾ ਹੱਕ ਜਮਾ ਕੇ ਬੈਠ ਜਾਂਦੇ ਹਨ॥ ਫਿਰ ਇਸ ਸਿਆਸੀ ਪਾਰਟੀ ਦੇ ਆਗੂ ਵਰਕਰ ਦੀ ਗੱਲ ਸੁਣਨ ਦੀ ਬਜਾਏ ਆਪਣੇ ਚਹੇਤਿਆਂ ਨੂੰ ਸੈੱਟ ਕਰਨ ਵਿੱਚ ਲੱਗ ਜਾਂਦੇ ਹਨ ॥ ਇਸ ਵਾਰ ਵਿਧਾਨ ਸਭਾ ਚੋਣਾਂ ਵਿੱਚ ਬਹੁਤ ਸਾਰੇ ਅਜਿਹੇ ਅਫ਼ਸਰ ਤਿਆਰੀ ਖਿੱਚੀ ਬੈਠੇ ਹਨ। ਜੋ ਕਿ ਟਿਕਟਾਂ ਮੰਗਣ ਦੀ ਦੌੜ ਵਿਚ ਲੱਗੇ ਹੋਏ ਹਨ। ਇਹ ਤਾਂ ਆਉਂਦੀਆਂ ਵਿਧਾਨ ਸਭਾ ਚੋਣਾਂ ਮੌਕੇ ਹੀ ਪਤਾ ਲੱਗੇਗਾ ਕਿ ਸਿਆਸੀ ਪਾਰਟੀ ਪਾਰਟੀਆਂ ਆਪਣੇ ਲਈ ਫੰਡ ਇਕੱਠਾ ਅਤੇ ਹੋਰ ਲਾਭ ਦੇ ਲਾਲਚ ਵਿੱਚ ਕਿੰਨੇ ਅਫ਼ਸਰਾਂ ਨੂੰ ਟਿਕਟ ਦੇ ਕੇ ਆਗੂਆਂ ਦਾ ਹੱਕ ਖਾਦੀਆ ਹਨ।