ਮਾਨਸਾ 24,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਟੋਕੀਓ ਉਲੰਿਪਕ ਵਿੱਚ ਸ਼ਾਮਲ ਹੋਏ ਭਾਰਤ ਦੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਹਿੱਤ ਨਹਿਰੂ ਯੁਵਾ ਕੇਂਦਰ ਸਗੰਠਨ ਪੰਜਾਬ ਅਤੇ ਚੰਡੀਗੜ੍ਹ ਵੱਲੋ ਰਾਜ ਨਿਰਦੇਸ਼ਕ ਸ਼੍ਰੀ ਬਿਕਰਮ ਸਿੰਘ ਗਿੱਲ ਦੀ ਅਗਵਾਈ ਹੇਠ ਸਮੁੱਚੇ ਪੰਜਾਬ ਦੇ ਨਹਿਰੂ ਯੂਵਾ ਕੇਂਦਰਾਂ ਵੱਲੋ ਵੱਖ ਵਖ ਤਰਾਂ ਦੀਆਂ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।ਸ਼੍ਰੀ ਗਿੱਲ ਨੇ ਕਿਹਾ ਕਿ ਖਿਡਾਰੀਆਂ ਲਈ ਉਲੰਿਪਕ ਖੇਡਾਂ ਕੁੰਭ ਸਮਾਨ ਹੁੰਦੀਆਂ ਹਨ। ਉਹਨਾਂ ਕਿਹਾ ਕਿ ਇਸ ਵਾਰ ਕੋਰੋਨਾ ਕਾਰਣ ਸਟੇਡੀਅਮ ਵਿੱਚ ਦਰਸ਼ਕ ਨਹੀ ਜਾ ਸਕਦੇ ਇਸ ਲਈ ਸਾਨੂੰ ਸਾਿਰਆਂ ਨੂੰ ਖਿਡਾਰੀਆਂ ਦੀ ਹੋਸਲਾ ਅਫਜਾਈ ਲਈ ਸ਼ੋਸਲ ਮੀਡੀਆ ਅਤੇ ਪ੍ਰਚਾਰ ਦੇ ਹੋਰ ਸਾਧਨਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ।ਇਸ ਲਈ ਹੀ ਪੰਜਾਬ ਦੇ ਸਮੂਹ ਜਿਿਲਆਂ ਵਿੱਚ ਦੋੜਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਤੇ ਮਾਰਸ਼ਲ ਮਾਰਚ,ਸੈਲਫੀ ਪੁਆਇੰਟ ਅਤੇ ਜੈਤੂ ਪੰਚ ਬਣਾ ਕੇ ਖਿਡਾਰੀਆਂ ਦੀ ਹੋਸਲਾ ਅਫਜਾਈ ਕੀਤੀ ਜਾ ਰਹੀ ਹੈ।
ਉਥੇ ਹੀ ਅੱਜ ਉਲੰਿਪਕ ਖੇਡਾਂ ਦੇ ਪਹਿਲੇ ਦਿਨ ਭਾਰਤ ਦੇ ਖਿਡਾਰੀਆ ਵੱਲੋਂ ਕੀਤੇ ਸ਼ਾਨਦਾਰ ਪ੍ਰਦਰਸ਼ਨ ਕਾਰਣ ਨੌਜਵਾਨਾਂ ਅਤੇ ਯੂਥ ਕਲੱਬਾਂ ਦਾ ਹੋਸਲਾ ਹੋਰ ਵੀ ਵੱਧ ਗਿਆ ਹੈ।ਟੋਕੀਓ ਦੇ ਪਹਿਲੇ ਦਿਨ ਹੀ ਭਾਰਤ ਦੀ ਮੀਰਾਬਾਈ ਚਾਨੂੰ ਨੇ 49 ਕਿਲੋ ਭਾਰਤੋਲਕ ਮੁਕਾਬਲੇ ਵਿੱਚ ਸਿਲਵਰ ਮੈਡਲ ਜਿੱਤ ਕੇ ਇਤਹਾਸ ਰਚ ਦਿੱਤਾ ਹੈ।ਉਸ ਨੇ ਸਿੱਧ ਕਰ ਦਿੱਤਾ ਕਿ ਭਾਰਤ ਦੀ ਨਾਰੀ ਸਬ ਸੇ ਭਾਰੀ।
ਇਹ ਉਲੰਿਪਕ ਖੇਡਾਂ ਵਿੱਚ ਪਹਿਲੀ ਵਾਰ ਹੋਇਆ ਹੈ ਜਦੋ ਪਹਿਲੇ ਦਿਨ ਹੀ ਭਾਰਤ ਨੇ ਮੈਡਲ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ। ਮਰਦਾਂ ਦੀ ਹਾਕੀ ਵਿੱਚ ਵੀ ਭਾਰਤ ਨੇ ਨਿਊਜੀਲੈਂਡ ਨੂੰ ਹਰਾ ਕੇ ਪਹਿਲੀ ਜਿੱਤ ਆਪਣੇ ਨਾਮ ਦਰਜ ਕੀਤੀ ਹੈ।ਇਸੇ ਤਰਾਂ ਟੈਬਲ ਟੇਨਿਸ ਦੇ ਪਹਿਲੇ ਮੁਕਾਬਲੇ ਵਿੱਚ ਵੀ ਭਾਰਤ ਦੀ ਮੋਨਿਕਾ ਬੱਤਰਾ ਨੇ 4-0 ਨਾਲ ਪਹਿਲੀ ਜਿੱਤ ਦਰਜ ਕੀਤੀ ਹੈ।ਬੈਡਮਿੰਟਨ ਦੇ ਡਬਲ ਵਿੱਚ ਵੀ ਸਤਵਿਕਸਿਰਾਜ ਅਤੇ ਚਿਰਾਗ ਸੈਟੀ ਨੇ ਪਹਿਲੀ ਜਿੱਤ ਦਰਜ ਕੀਤੀ ਇਸ ਲਈ ਪਹਿਲੇ ਦਿਨ ਦੀ ਸ਼ਾਨਦਾਰ ਸ਼ਰੂਆਤ ਤੋ ਬਾਅਦ ਲਗਦਾ ਹੈ ਕਿ ਇਸ ਵਾਰ ਭਾਰਤ ਦੇ ਖਿਡਾਰੀਆਂ ਤੋ ਵੱਡੀਆਂ ਉਮੀਦਾਂ ਹਨ।
ਇਸ ਤੋ ਇਲਾਵਾ ਅੱਜ ਚੰਡੀਗੜ੍ਹ ਵਿਚ ਰਾਜ ਪੱਧਰੀ ਦੋੜ ਦਾ ਆਯੋਜਨ ਵੀ ਕੀਤਾ ਗਿਆ। ਜਿਸ ਨੂੰ ਝੰਡੀ ਦਿਖਾਉਣ ਦੀ ਰਸਮ ਅਰਜਨਾ ਅਵਾਰਡੀ ਅਤੇ ਉਲੰਿਪਨ ਬਲਵਿੰਦਰ ਸਿੰਘ ਨੇ ਕੀਤੀ ਉਹਨਾਂ ਕਿਹਾ ਕਿ ਉਲੰਿਪਕ ਵਿੱਚ ਭਾਗ ਲੈਣਾ ਹੀ ਬਹੁੱਤ ਵੱਡੀ ਗੱਲ ਹੈ।ਖਿਡਾਰੀਆਂ ਵਿੱਚ ਜੋਸ਼ ਭਰਨ ਲਈ ਰਾਜ ਪੱਧਰੀ ਸਮਾਗਮ ਵਿੱਚ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਉਪ ਨਿਰਦੇਸ਼ਕ ਪੀ.ਕੇ.ਮੱਟੂ,ਨਹਿਰੂ ਯੁਵਾ ਕੇਂਦਰ ਪੰਜਾਬ ਅਤੇ ਚੰਡੀਗੜ ਦੇ ਉਪ ਨਿਰਦੇਸ਼ਕ ਪਰਮਜੀਤ ਸਿੰਘ,ਪੰਜਾਬ ਯੂਨੀਵਰਸਟੀ ਦੇ ਖੇਡ ਨਿਰਦੇਸ਼ਕ ਪ੍ਰਸ਼ਾਤ ਗੌਤਮ ਤੋ ਇਲਾਵਾ ਜਿਲ੍ਹਾ ਯੂਥ ਅਫਸ਼ਰ ਚੰਡੀਗੜ ਸੰਜਨਾ ਵਾਟਸ ਨੇ ਵੀ ਸੰਬੋਧਨ ਕੀਤਾ ਅਤੇ ਨੌਜਵਾਨਾਂ ਵਿੱਚ ਜੋਸ਼ ਭਰਦੇ ਹੋਏ ਚੀਅਰ ਫਾਰ ਇੰਡੀਆ ਅਤੇ ਜੈਤੂ ਪੰਚ ਦੇ ਨਾਹਰੇ ਵੀ ਲਗਾਏ ਗਏ।
ਜਿਲ੍ਹਾ ਯੂਥ ਅਫਸਰ ਨਹਿਰੂ ਯੁਵਾ ਕੇਂਦਰ ਸ਼ਰਬਜੀਤ ਸਿੰਘ ਅਤੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਸੰਦੀਪ ਸਿੰਘ ਘੰਡ ਨੇ ਦੱਸਿਆ ਕਿ ਮਾਨਸਾ ਦੇ ਨਹਿਰੂ ਯੂਵਾ ਕੇਂਦਰ ਵਿੱਚ ਵੀ ਬਣੇ ਸੈਲਫੀ ਪੁਆਇੰਟ ਤੇ ਨੋਜਵਾਨਾਂ ਵਿੱਚ ਸੈਲਫੀ ਲੇਣ ਲਈ ਬੁੱਤ ਉਤਸ਼ਾਹ ਪਾਇਆ ਜਾ ਰਿਹਾ ਹੈ।ਵੱਖ ਵੱਖ ਜਿਿਲ੍ਹਆ ਦੇ ਜਿਲ੍ਹਾ ਯੂਥ ਅਫਸਰ ਮਿਸਜ ਉਮਕਾਰ ਸਵਾਮੀ ਬਰਨਾਲਾ,ਨਿੱਤਆਂਨੰਦ ਯਾਦਵ ਜਲੰਧਰ,ਸ਼ੰਜਨਾ ਵਾਟਸ ਚੰਡੀਗੜ,ਸਰਬਜੀਤ ਸਿੰਘ ਮਾਨਸਾ,ਗੁਰਵਿੰਦਰ ਸਿੰਘ ਮੋਗਾ,ਨੇਹਾ ਫਤਿਹਗੜ ਸਾਹਿਬ,ਅਕਾਸ਼ਾ ਅਮ੍ਰਿਤਸਰ,ਅੰਜਲੀ ਚੋਧਰੀ ਸੰਗਰੂਰ ਸਮੂਹ ਸਟਾਫ ਅਤੇ ਨਹਿਰੂ ਯੁਵਾ ਕੇਂਦਰ ਪੰਜਾਬ ਦੇ ਨੈਸ਼ਨਲ ਯੂਵਾ ਵਲੰਟੀਅਰਜ ਨਿੱਜੀ ਤੋਰ ਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਯੂਥ ਕਲੱਬਾਂ ਨਾਲ ਸਪਰੰਕ ਕਰ ਰਹੇ ਹਨ।
ਟੋਕੀਓ ਉਲੰਿਪਕ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਕਰਵਾਈਆਂ ਗਈਆਂ ਗਤੀਵਿਧੀਆਂ ਦੀਆਂ ਵੱਖ ਵੱਖ ਫੋਟੋ ਅਤੇ ਸੈਲਫੀ ਪੁਆਇੰਟ ਦਾ ਉਦਘਾਟਨ ਕਰਦੇ ਹੋਏ ਰਾਜ ਨਿਰਦੇਸ਼ਕ ਬਿਕਰਮ ਸਿੰਘ ਗਿੱਲ।