
ਝੁਨੀਰ 25 ਅਪਰੈਲ (ਸਾਰਾ ਯਹਾਂ/ਬੀਰਬਲ ਧਾਲੀਵਾਲ) ਮੰਡੀਆਂ ਵਿੱਚ ਬਾਰਦਾਨੇ ਤੇ ਲਿਫਟਿੰਗ ਦੀ ਸਮੱਸਿਆ ਨੂੰ ਲੈਕੇ ਕਿਸਾਨ ਹਰ ਦਿਨ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ ਉਥੇ ਹੀ ਮਾਨਸਾ ਜਿਲ੍ਹੇ ਦੇ ਪਿੰਡ ਦਲੇਲਵਾਲਾ ਦੀ ਆਨਾਜ ਮੰਡੀ ਵਿੱਚ ਉਲੰਪੀਅਨ ਰੋਇੰਗ ਖਿਡਾਰੀ ਸਵਰਨ ਵਿਰਕ ਵੀ 6 ਦਿਨ ਤੋ ਮੰਡੀ ਵਿੱਚ ਖੱਜਲ ਖੁਆਰ ਹੋ ਰਿਹਾ ਹੈ ਉਸਦਾ ਕਹਿਣਾ ਹੈ ਕਿ ਮੰਡੀ ਵਿੱਚ ਪਈ ਉਸਦੀ ਕਣਕ ਦੀ ਬੋਲੀ ਵੀ ਨਹੀ ਕਰਵਾਈ ਜਾ ਰਹੀ ਜਿਸ ਕਾਰਨ ਉਸਨੇ ਸਰਕਾਰ ਤੋ ਤੁਰੰਤ ਇਸ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ ਹੈ
ਉਲੰਪੀਅਨ ਰੋਇੰਗ ਖਿਡਾਰੀ ਸਵਰਨ ਵਿਰਕ ਨੇ ਦੱਸਿਆ ਕਿ ਪੰਜਾਬ ਸਰਕਾਰ 24 ਘੰਟਿਆ ਵਿੱਚ ਕਿਸਾਨ ਦੀ ਕਣਕ ਖਰੀਦ ਕਰਕੇ ਅਦਾਇਗੀ ਕਰਨ ਦੇ ਦਾਅਵੇ ਕਰਦੀ ਹੈ ਪਰ ਉਹ 6 ਦਿਨ ਤੋ ਆਪਣੀ ਕਣਕ ਦੀ ਖਰੀਦ ਕਰਵਾਉਣ ਲਈ ਮੰਡੀ ਵਿੱਚ ਖੱਜਲ ਖੁਆਰ ਹੋ ਰਿਹਾ ਹੈ ਅਤੇ ਨਾ ਹੀ ਲਿਫਟਿੰਗ ਹੋ ਰਹੀ ਹੈ ਉਨ੍ਹਾ ਕਿ ਸਰਕਾਰ ਮੰਡੀਆਂ ਵਿੱਚ ਤੁਰੰਤ ਇਸ ਸਮੱਸਿਆ ਦਾ ਹੱਲ ਕਰੇ ਇਸ ਮੌਕੇ ਪਿੰਡ ਦੇ ਕਿਸਾਨ ਸੁਖਮੀਤ ਸਿੰਘ ਨੇ ਕਿਹਾ ਸਰਕਾਰ ਦੇ ਪ੍ਰਬੰਧ ਮੰਡੀਆਂ ਵਿੱਚ ਖੋਖਲੇ ਹਨ ਜਦੋ ਇੱਕ ਇੰਟਰਨੈਸ਼ਨਲ ਖਿਡਾਰੀ ਆਪਣੀ ਫਸਲ ਵੇਚਣ ਲਈ ਪ੍ਰੇਸ਼ਾਨ ਹੈ ਤਾਂ ਆਮ ਕਿਸਾਨ ਨੂੰ ਕੌਣ ਪੁੱਛਦਾ
ਜਿਲ੍ਹਾ ਮੰਡੀ ਅਫਸਰ ਰਜਨੀਸ਼ ਗੋਇਲ ਨੇ ਦੱਸਿਆ ਕਿ ਮੰਡੀਆਂ ਵਿੱਚ ਕਣਕ ਖਰੀਦ ਦਾ ਕੰਮ ਪੂਰੇ ਜੋਰਾਂ ਸ਼ੋਰਾ ਤੇ ਚੱਲ ਰਿਹਾ ਹੈ ਉਨ੍ਹਾਂ ਕਿਹਾ ਕਿ ਪਿੰਡ ਦਲੇਲਵਾਲਾ ਦੀ ਮੰਡੀ ਵਿੱਚ ਉਲੰਪੀਅਨ ਰੋਇੰਗ ਖਿਡਾਰੀ ਸਵਰਨ ਵਿਰਕ ਦਾ ਮਾਮਲਾ ਧਿਆਨ ਵਿੱਚ ਆਇਆ ਹੈ ਤੇ ਇਸ ਸਬੰਧੀ ਸਬੰਧਤ ਏਜੰਸੀ ਪਨਗ੍ਰੇਨ ਦੇ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ ਤੇ ਜਲਦ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ ਤੇ ਹੋਰ ਮੰਡੀਆਂ ਵਿੱਚ ਕਿਸਾਨਾਂ ਦੀ ਸਮੱਸਿਆ ਦੂਰ ਕਰ ਦਿੱਤੀ ਜਾਵੇਗੀ
