*ਉਮੀਦਵਾਰ ਦੇ ਹੱਕ ‘ਚ ਚੋਣ ਪ੍ਰਚਾਰ ਕਰਨ ਪਹੁੰਚੇ ਭਾਜਪਾ ਦੇ ਗਜੇਂਦਰ ਸ਼ੇਖਾਵਤ ਨੇ ਸੀਐੱਮ ਚੰਨੀ ਨੂੰ ਲਿਆ ਨਿਸ਼ਾਨੇ ‘ਤੇ*

0
10

05 ,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੂੰ ਕੁਝ ਹੀ ਦਿਨ ਬਾਕੀ ਰਹਿ ਗਏ ਹਨ ਅਜਿਹੇ ‘ਚ ਪਾਰਟੀ ਆਗੂ ਜਿੱਤ ਲਈ ਪੂਰੀ ਵਾਹ ਲਾ ਰਹੀਆਂ ਹਨ। ਦੇਰ ਰਾਤ ਹਲਕਾ ਸ੍ਰੀ ਮੁਕਤਸਰ ਸਾਹਿਬ ਵਿਖੇ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਬੀਜੇਪੀ ਦੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਪਹੁੰਚੇ ਸਨ। ਇਸ ਦੌਰਾਨ ਸ਼ੇਖਾਵਤ ਨੇ ਕਿਹਾ ਕੇ ਪੰਜਾਬ ਵਿੱਚ ਹਰ ਪਾਸੇ ਬੀਜੇਪੀ ਪੰਜਾਬ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਸਹਿਯੋਗ ਦੇ ਉਮੀਦਵਾਰਾਂ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਅਤੇ ਭਾਰਤੀ ਜਨਤਾ ਪਾਰਟੀ ਨੂੰ ਲੈ ਕੇ ਲੋਕਾਂ ਦੇ ਵਿਚ ਕਾਫੀ ਵੱਡਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ।


ਉਹਨਾਂ ਦਾਅਵਾ ਕੀਤਾ ਕਿ ਇਸ ਵਾਰ ਨਤੀਜੇ ਭਾਰਤੀ ਜਨਤਾ ਪਾਰਟੀ ਦੇ ਪੱਖ ਦੇ ਵਿੱਚ ਹੀ ਆਉਣਗੇ । ਉਹਨਾਂ ਕਿਹਾ ਕਿ ਹਰੇਕ ਅਖਬਾਰਾਂ ਵੱਲੋਂ ਲਿਖਿਆ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਇਸ ਵਾਰ ਸਭ ਨੂੰ ਹੈਰਾਨ ਕਰ ਸਕਦੇ ਹਨ ਅਤੇ ਪੰਜਾਬ ਦੇ ਵਿਚ ਵੱਖਰੇ ਹੀ ਨਤੀਜੇ ਸਾਹਮਣੇ ਆਉਣਗੇ 


ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਕੋਲੋਂ ਮਿਲੇ ਵੱਡੀ ਗਿਣਤੀ ਵਿਚ ਪੈਸਿਆਂ ਬਾਰੇ ਬੋਲਦੇ ਹੋਏ ਸ਼ੇਖਾਵਤ ਨੇ ਕਿਹਾ ਕਿ ਕਿਹਾ ਕਿ ਮੁੱਖ ਮੰਤਰੀ ਚੰਨੀ ਵੱਲੋਂ ਰੇਤ ਮਾਫੀਆ ਦੇ ਉਪਰ ਠੱਲ੍ਹ ਪਾਉਣ ਦੇ ਲਈ ਕਿਹਾ ਗਿਆ ਸੀ ਅਤੇ ਰੇਤ ਦੀ ਖੱਡ ਹੋਵੇ ਜਾਂ ਫਿਰ ਦੁਕਾਨ ਤੋਂ ਰੇਤ ਲੈਣੀ ਹੋਵੇ 5 ਰੁਪਏ ਦੇ ਹਿਸਾਬ ਨਾਲ ਹੀ ਮਿਲਣ ਬਾਰੇ ਕਿਹਾ ਸੀ ਪਰ ਪੰਜ ਰੁਪਏ ਦੇ ਹਿਸਾਬ ਨਾਲ ਲੋਕਾ ਨੂੰ ਰੇਤ ਮਿਲੇ ਨੇ ਮਿਲੇ ਪਰ ਈਡੀ ਨੂੰ ਉਨ੍ਹਾਂ ਦੇ ਰਿਸ਼ਤੇਦਾਰ ਦੇ ਘਰ ਕਰੋੜਾਂ ਰੁਪਏ ਜਰੂਰ ਮਿਲ ਗਏ  ਹਨ। 

LEAVE A REPLY

Please enter your comment!
Please enter your name here