
ਚੰਡੀਗੜ•, 8 ਜੂਨ (ਸਾਰਾ ਯਹਾ/ ਬਲਜੀਤ ਸ਼ਰਮਾ)” ਉਦਯੋਗ ਅਤੇ ਵਣਜ ਵਿਭਾਗ ਵੱਲੋਂ ਨਵੇਂ ਹੁਨਰ ਦੀ ਭਰਤੀ ਅਤੇ ਸੰਚਾਲਨ ਦੀ ਕੁਸ਼ਲਤਾ ਨੂੰ ਵਧਾਉਣ ਦੇ ਉਦੇਸ਼ ਨਾਲ ਬਾਇਲਰ ਆਪ੍ਰੇਸ਼ਨ ਇੰਜੀਨੀਅਰਸ ਪ੍ਰੀਖਿਆ ਲਈ ਜਾਵੇਗੀ।
ਇਸ ਸਬੰਧੀ ਜਾਣਥਾਰੀ ਦਿੰਦਿਆਂ ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਇਹ ਪ੍ਰੀਖਿਆ ਅਗਸਤ 2020 ਵਿਚ ਬਾਇਲਰਜ਼ ਐਕਟ, 1923 ਅਤੇ ਬਾਇਲਰ ਆਪ੍ਰੇਸ਼ਨ ਇੰਜੀਨੀਅਰ ਰੂਲਜ਼, 2011 ਦੇ ਸ਼ਰਤ ਵਿਧਾਨ ਅਨੁਸਾਰ ਆਰਜ਼ੀ ਤੌਰ ‘ਤੇ ਲਈ ਜਾਵੇਗੀ। ਸਰਕਾਰ ਵੱਲੋਂ 2010 ਤੋਂ ਇਹ ਪ੍ਰੀਖਿਆ ਨਹੀਂ ਲਈ ਗਈ ਹੈ। ਚਾਹਵਾਨ ਉਮੀਦਵਾਰ ਜਿਨ•ਾਂ ਕੋਲ ਲੋੜੀਂਦੀਆਂ ਯੋਗਤਾਵਾਂ ਅਤੇ ਤਜ਼ਰਬਾ ਹੋਵੇ ਇਸ ਸਬੰਧੀ 10 ਜੁਲਾਈ, 2020 ਤੋਂ ਪਹਿਲਾਂ ਇਨਵੈਸਟ ਪੰਜਾਬ ਪੋਰਟਲ ‘ਤੇ ਅਪਲਾਈ ਕਰ ਸਕਦੇ ਹਨ।
ਉਨ•ਾਂ ਕਿਹਾ ਕਿ ਸੂਬੇ ਵਿੱਚ ਬੁਆਇਲਰ ਆਪ੍ਰੇਸ਼ਨ ਇੰਜਨੀਅਰਜ਼ ਦੀਆਂ ਕਈ ਅਸਾਮੀਆਂ ਖਾਲੀ ਪਈਆਂ ਹਨ ਅਤੇ ਨਵੀਂ ਭਰਤੀ ਨਾਲ ਕੁਸ਼ਲਤਾ ਦਾ ਪੱਧਰ ਹੋਰ ਵਧੇਗਾ ਅਤੇ ਉਦਯੋਗ ਵਿਚ ਤਕਨੀਕੀ ਅਧਿਕਾਰੀਆਂ ਦੀ ਤਾਕਤ ਵਧੇਗੀ।
ਉਨ•ਾਂ ਕਿਹਾ ਕਿ ਇਸ ਨੂੰ ਧਿਆਨ ਵਿਚ ਰੱਖਦਿਆਂ ਮੌਜੂਦਾ ਸਾਲ ਪ੍ਰੀਖਿਆ ਦੀ ਯੋਜਨਾ ਬਣਾਈ ਗਈ ਹੈ। ਪ੍ਰੀਖਿਆ ਦੇ ਪੱਧਰ ਨੂੰ ਕਾਇਮ ਰੱਖਣ ਲਈ ਸੂਬਾ ਸਰਕਾਰ ਵੱਲੋਂ ਆਧੁਨਿਕ ਬੁਆਇਲਰ ਅਭਿਆਸਾਂ ਦਾ ਉੱਚ ਵਿਦਿਅਕ ਅਤੇ ਵਿਵਹਾਰਕ ਗਿਆਨ ਰੱਖਣ ਵਾਲੇ ਮੈਂਬਰਾਂ ਦੇ ਇੱਕ ਪਰੀਖਿਅਕ ਬੋਰਡ ਦਾ ਗਠਨ ਕੀਤਾ ਗਿਆ ਹੈ।
ਇਸ ਪ੍ਰੀਖਿਆ ਵਿੱਚ ਲਿਖਤੀ ਅਤੇ ਜ਼ੁਬਾਨੀ ਪ੍ਰੀਖਿਆ ਲਈ ਜਾਵੇਗੀ । ਲਿਖਤੀ ਪ੍ਰੀਖਿਆ ਇਕ ਉੱਘੇ ਇੰਸਟੀਚਿਊਟ-ਪੰਜਾਬ ਇੰਜੀਨੀਅਰਿੰਗ ਕਾਲਜ, ਚੰਡੀਗੜ• ਦੁਆਰਾ ਲਈ ਜਾਵੇਗੀ। ਮੁਸ਼ਕਲ ਰਹਿਤ ਅਤੇ ਪਾਰਦਰਸ਼ੀ ਪ੍ਰਕਿਰਿਆ ਨੂੰ ਬਣਾਈ ਰੱਖਣ ਲਈ ਐਪਲੀਕੇਸ਼ਨ , ਦਸਤਾਵੇਜ਼ ਅਤੇ ਫੀਸ ਆਨਲਾਈਨ ਜਮ•ਾਂ ਹੋਵੇਗੀ।
ਇਕ ਹਜ਼ਾਰ ਵਰਗ ਮੀਟਰ ਤੋਂ ਵੱਧ ਤਾਪਮਾਨ ਖੇਤਰ ਵਾਲੇ ਸਾਰੇ ਬੁਆਇਲਰ ਇਕ ਬੁਆਇਲਰ ਆਪ੍ਰੇਸ਼ਨ ਇੰਜੀਨੀਅਰ ਦੇ ਸਿੱਧੇ ਚਾਰਜ ਅਧੀਨ ਚਲਾਏ ਜਾਣੇ ਹਨ।
———–
