-ਉਦਯੋਗ ਦੇ ਮੁਲਾਜ਼ਮਾਂ, ਮਜ਼ਦੂਰਾਂ ਦੇ ਕਰਫਿਊ ਪਾਸ ਲਈ ਜਨਰਲ ਮੈਨੇਜ਼ਰ ਜ਼ਿਲ੍ਹਾ ਉਦਯੋਗ ਕੇਂਦਰ ਮਾਨਸਾ ਅਧਿਕਾਰਤ

0
189

ਮਾਨਸਾ, 05 ਮਈ ( ਸਾਰਾ ਯਹਾ/ਬਲਜੀਤ ਸ਼ਰਮਾ) : ਜ਼ਿਲ੍ਹਾ ਮੈÎਜਿਸਟਰੇਟ ਕਮ ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਗੁਰਪਾਲ ਸਿੰਘ ਚਹਿਲ ਨੇ ਕੋਰੋਨਾ ਵਾਇਰਸ ਦੇ ਚਲਦਿਆਂ ਜ਼ਿਲ੍ਹੇ ਵਿਚ ਲਗਾਏ ਗਏ ਕਰਫਿਊ ਦੌਰਾਨ ਉਦਯੋਗਾਂ ਨੂੰ ਛੋਟ ਦਿੰਦੇ ਹੋਏ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਹਨ।
ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿਚ ਨਗਰ ਕੌਂਸਲਾਂ ਬੁਢਲਾਡਾ, ਮਾਨਸਾ, ਬਰੇਟਾ ਦੀ ਹਦੂਦ ਤੋਂ ਬਾਹਰ ਅਤੇ ਸਰਕਾਰ ਦੁਆਰਾ ਸਥਾਪਤ ਫੋਕਲ ਪੁਆਇੰਟਾਂ, ਇੰਡਸਟਰੀਅਲ ਸਟੇਟ ਅਤੇ ਇੰਡਸਟਰੀਅਲ ਗਰੋਥ ਸੈਂਟਰਾਂ ਵਿਚ ਚੱਲ ਰਹੇ ਉਦਯੋਗਾਂ ਨੂੰ ਚਲਾਉਣ ਲਈ ਜ਼ਿਲ੍ਹਾ ਅਥਾਰਟੀ ਤੋਂ ਵੱਖਰੇ ਤੌਰ ਤੇ ਮਨਜ਼ੂਰੀ ਲੈਣੀ ਜ਼ਰੂਰੀ ਨਹੀਂ। ਜੇਕਰ ਉਦਯੋਗਪਤੀ ਭਾਰਤ ਸਰਕਾਰ ਦੁਆਰਾ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੇ ਵਿਚ ਸਮਰੱਥ ਹਨ ਤਾਂ ਉਹ ਆਪਣਾ ਯੂਨਿਟ ਸ਼ੁਰੂ ਕਰਨ ਤੋਂ ਪਹਿਲਾਂ ਇਸ ਸਬੰਧੀ ਸਵੈ ਘੋਸ਼ਣਾ ਪੱਤਰ ਅਤੇ ਉਦਯੋਗ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ, ਮਜ਼ਦੂਰਾਂ ਦੀ ਸੂਚੀ ਵੀ ਜਨਰਲ ਮੈਨੇਜ਼ਰ, ਜ਼ਿਲ੍ਹਾ ਉਦਯੋਗ ਕੇਂਦਰ ਮਾਨਸਾ ਦੀ ਈ ਮੇਲ gmmansa920gmail.com ਤੇ ਮੁਹੱਈਆ ਕਰਵਾ ਕੇ ਆਪਣਾ ਉਦਯੋਗ ਚਲਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਕਰਫਿਊ ਦੌਰਾਨ ਉਦਯੋਗਾਂ ਦੇ ਮੁਲਾਜ਼ਮਾਂ, ਮਜ਼ਦੂਰਾਂ ਨੂੰ ਆਉਣ ਜਾਣ ਲਈ ਸੂਚੀ ਅਨੁਸਾਰ ਕਰਫਿਊ ਪਰਮਿਟ ਜਾਰੀ ਕਰਨ ਲਈ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਮਾਨਸਾ ਨੂੰ ਅਧਿਕਾਰਤ ਕੀਤਾ ਗਿਆ ਹੈ। ਢੋਆ ਢੁਆਈ ਵਾਲੇ ਲਾਈਟ, ਹੈਵੀ ਵਹੀਕਲਾਂ ਨੂੰ 2 ਡਰਾਇਵਰ ਅਤੇ 1 ਹੈਲਪਰ ਸਮੇਤ ਆਵਾਜਾਈ ਦੀ ਆਗਿਆ ਹੋਵੇਗੀ ਬਸ਼ਰਤੇ ਡਰਾਇਵਰ ਪਾਸ ਯੋਗ ਈ ਪਾਸ, ਡਰਾਇਵਿੰਗ ਲਾਇਸੰਸ ਅਤੇ ਸੜਕਯੋਗ ਸਰਟੀਫਿਕੇਟ (Roadworthy certificate) ਮੌਜੂਦ ਹੋਵੇ।

LEAVE A REPLY

Please enter your comment!
Please enter your name here