ਮਾਨਸ਼ਾ 11 ਜਨਵਰੀ(ਸਾਰਾ ਯਹਾਂ/ਬੀਰਬਲ ਧਾਲੀਵਾਲ)ਆਪਣੀ ਜ਼ਿੰਦਗੀ ਦਾ ਲੰਮਾ ਸਮਾਂ ਲਿਤਾੜੇ ਅਤੇ ਪੀੜਤ ਵਰਗ ਦੇ ਲੇਖੇ ਲਾਉਣ ਵਾਲੇ ਉਘੇ ਰੰਗਕਰਮੀ ਸਾਥੀ ਤਰਸੇਮ ਰਾਹੀ ਨੂੰ ਵੱਖ ਵੱਖ ਜਨਤਕ, ਸਮਾਜਿਕ ਜਥੇਬੰਦੀਆਂ ਤੇ ਰਾਜਸੀ ਧਿਰ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ।ਇਸ ਮੌਕੇ ਸੀ ਪੀ ਆਈ ਐਮ ਐਲ ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ,ਸੀ ਪੀ ਆਈ ਦੇ ਸੂਬਾ ਕਾਰਜਕਾਰਨੀ ਮੈਂਬਰ ਤੇ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਡਾ, ਧੰਨਾ ਮੱਲ ਗੋਇਲ ਨੇ ਕਿਹਾ ਕਿ ਸਾਥੀ ਰਾਹੀਂ ਵੱਲੋਂ ਨਾਟਕਾਂ, ਥੀਏਟਰ ਤੇ ਫਿਲਮਾਂ ਵਿੱਚ ਨਿਭਾਏ ਕਿਰਦਾਰ ਹਮੇਸ਼ਾ ਲੋਕ ਪੱਖੀ ਤੇ ਮਜ਼ਦੂਰ ਜਮਾਤ ਉੱਪਰ ਹੋ ਰਹੇ ਹਮਲਿਆਂ ਪ੍ਰਤੀ ਜਾਗਰੂਕ ਕਰਨ ਵਾਲੇ ਸਨ। ਉਹਨਾਂ ਕਿਹਾ ਕਿ ਸਾਥੀ ਰਾਹੀਂ ਨੇ ਹਮੇਸ਼ਾਂ ਹੀ ਲੋਕ ਪੱਖੀ ਤੇ ਮਜ਼ਦੂਰ ਜਮਾਤ ਨੂੰ ਨਿਜਾਤ ਦਿਵਾਉਣ ਵਾਲੇ ਨਾਟਕਾਂ ਨੂੰ ਪਹਿਲ ਦਿੱਤੀ। ਲੋਕਾਂ ਨੂੰ ਗੁੰਮਰਾਹ ਵਾਲੇ ਲੱਚਰ ਸੱਭਿਆਚਾਰ ਤੋਂ ਹਮੇਸ਼ਾਂ ਦੂਰੀ ਬਣਾ ਕੇ ਰੱਖੀ।
ਸ਼ਰਧਾਂਜਲੀ ਸਮਾਰੋਹ ਮੌਕੇ ਰੰਗਮੰਚ ਦੇ ਰਾਜਜੋਸੀ,ਬੁਧੀਜੀਵੀ ਤੇ ਉਘੇ ਪੱਤਰਕਾਰ ਆਤਮਾ ਸਿੰਘ ਪਰਮਾਰ, ਰਜਿੰਦਰ ਭੀਖੀ, ਬਾਬਾ ਬੂਝਾ ਸਿੰਘ ਭਵਨ ਟਰੱਸਟ ਦੇ ਚੇਅਰਮੈਨ ਨਛੱਤਰ ਸਿੰਘ ਖੀਵਾ, ਮੁਲਾਜ਼ਮ ਆਗੂ ਮੱਖਣ ਮਾਨਸਾ ਨੇ ਉਨ੍ਹਾਂ ਦੀ ਸੋਚ ਅਨੁਸਾਰ ਅਧੂਰੇ ਪਏ ਕਾਰਜਾਂ ਨੂੰ ਪੂਰਾ ਕਰਨਾ ਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਸ਼ਰਧਾਂਜਲੀ ਸਮਾਰੋਹ ਮੌਕੇ ਹੋਰਨਾਂ ਤੋਂ ਇਲਾਵਾ ਮਨਜੀਤ ਸਿੰਘ ਮੀਹਾਂ,ਰਤਨ ਭੋਲਾ,ਡਾ, ਕੁਲਦੀਪ ਸਿੰਘ ਚੋਹਾਨ, ਜਸਵੰਤ ਸਿੰਘ, ਰਘਵੀਰ ਸਿੰਘ ਰਾਮਗੜ੍ਹੀਆ, ਸੁਖਦੇਵ ਮਾਨਸਾ, ਰੰਗਮੰਚ ਦੇ ਜਗਦੀਸ਼ ਮਿਸਤਰੀ ਅਤੇ ਨੋਜਵਾਨ ਆਗੂ ਹਰਪ੍ਰੀਤ ਮਾਨਸਾ ਆਦਿ ਆਗੂਆਂ ਨੇ ਸ਼ਰਧਾਂਜਲੀ ਭੇਟ ਕੀਤੀ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਸੁਰਿੰਦਰਪਾਲ ਸ਼ਰਮਾ ਵੱਲੋਂ ਬਾਖੂਬੀ ਨਿਭਾਈ ਗਈ।
ਜਾਰੀ ਕਰਤਾ