*ਈ ਟੀ ਟੀ ਅਧਿਆਪਕ ਯੂਨੀਅਨ ਪੰਜਾਬ 23 ਅਪ੍ਰੈਲ ਨੂੰ ਜਲੰਧਰ ‘ਚ ਕਰੇਗੀ ਕਨਵੈਨਸ਼ਨ*

0
42

ਮਾਨਸਾ, 18 ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼ )  : ਈ ਟੀ ਟੀ ਅਧਿਆਪਕ ਯੂਨੀਅਨ ਪੰਜਾਬ ਦੇ ਨਵ ਨਿਯੁਕਤ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਨੇ ਅਹੁਦਾ ਸੰਭਾਲਣ ਉਪਰੰਤ ਆਪਣੀਆਂ ਸਰਗਰਮੀਆਂ ਤੇਜ ਕਰ ਦਿੱਤੀਆ ਹਨ। ਜ਼ਿਲ੍ਹਾ ਜਲੰਧਰ ਦੇ ਆਗੂਆਂ ਨਾਲ ਮੀਟਿੰਗ ਕਰਨ ਉਪਰੰਤ ਜ਼ਿਲ੍ਹਾ ਜਲੰਧਰ ‘ਚ ਦੇਸ਼ ਭਗਤ ਯਾਦਗਾਰ ਹਾਲ ‘ਚ ਕਨਵੈਨਸ਼ਨ ਕਰਨ ਦਾ ਫੈਸਲਾ ਕੀਤਾ ਗਿਆ। ਜਿਸ ਵਿੱਚ ਸਾਰੇ ਅਧਿਆਪਕ ਵੱਡੀ ਗਿਣਤੀ ‘ਚ ਸ਼ਮੂਲੀਅਤ ਕਰਨਗੇ। ਉਹਨਾਂ ਕਿਹਾ ਕਨਵੈਨਸ਼ਨ ‘ਚ ਅਧਿਆਪਕਾਂ ਦੇ ਮਸਲੇ ਜਿਸ ਵਿੱਚ ਪੁਰਾਣੀ ਪੈਨਸ਼ਨ ਬਹਾਲੀ, ਅਧਿਆਪਕਾਂ ਦੀ ਅਨਾਮਲੀ, ਪੇਂਡੂ ਤੇ ਬਾਰਡਰ ਭੱਤਾ ਬਹਾਲ ਕਰਵਾਉਣਾ, ਪ੍ਰਮੋਸ਼ਨ ਚੈਨਲ ਲਗਾਤਾਰ ਜਾਰੀ ਰੱਖਣ, ਅਧਿਆਪਕਾਂ ਤੋਂ ਬੀ ਐਲ ਓ ਸਮੇਤ ਗੈਰ ਵਿਦਿਅਕ ਕੰਮ ਬੰਦ ਕਰਵਾਉਣ, ਈ ਟੀ ਟੀ ਅਧਿਆਪਕ ਦਾ ਪ੍ਰਮੋਸ਼ਨ ਚੈਨਲ ਯੋਗਤਾ ਅਨੁਸਾਰ ਡੀ ਪੀ ਆਈ ਤੱਕ ਦਾ ਕਰਨ, ਨਵੀਂ ਭਰਤੀ ਮੁਕੰਮਲ ਕਰਨ, ਕੱਚੇ ਅਧਿਆਪਕ ਹਰ ਕਿਸਮ ਦੇ ਪੱਕੇ ਕਰਨ, ਆਦਿ ਹਰ ਤਰਾਂ ਦੇ ਮਸਲੇ ਤੇ ਡੂੰਘੀ ਵਿਚਾਰ ਚਰਚਾ ਕਰਕੇ ਸਰਕਾਰ ਦੇ ਧਿਆਨ ਹਿੱਤ ਲਿਆਕੇ ਹੱਲ ਕਰਵਾਏ ਜਾਣਗੇ। ਸਿੱਧੂ ਨੇ ਕਿਹਾ ਪੰਜਾਬ ਦਾ ਅਧਿਆਪਕ ਵਰਗ ਜਿਥੇ ਪੰਜਾਬ ਦੇ ਸਕੂਲਾਂ ਨੂੰ ਮਾਡਲ ਸਕੂਲ ਬਣਾਉਣ ‘ਚ ਦਿਨ ਰਾਤ ਇਕ ਕਰ ਰਿਹਾ ਹੈ,ਉਥੇ ਆਪਣੀਆਂ ਛੋਟੀਆਂ ਡਿਮਾਂਡ ਜੋ ਸਰਕਾਰ ਵੱਲੋ ਹੁਕਮ ਜਾਰੀ ਹੋਣ ਦੇ ਬਾਵਜੂਦ ਵੀ ਅਫਸਰਸ਼ਾਹੀ ਵੱਲੋ ਉਲਝਾਈਆਂ ਜਾਦੀਆਂ ਹਨ, ਤੇ ਖੁੱਲਕੇ ਗੱਲਬਾਤ ਕਰੇਗਾ। ਇਸ ਮੌਕੇ ਤੇ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ, ਜ਼ਿਲ੍ਹਾ ਪ੍ਰਧਾਨ ਖੁਸ਼ਵਿੰਦਰ ਸਿੰਘ ਬਰਾੜ, ਸੀਨੀਅਰ ਮੀਤ ਪ੍ਰਧਾਨ ਦਿਨੇਸ਼ ਰਿਸ਼ੀ, ਮੀਤ ਪ੍ਰਧਾਨ ਇੰਦਰਜੀਤ ਸਿੰਘ ਮਾਨਸਾ, ਮਰਨ ਵਰਤ ਤੇ ਬੈਠੇ ਆਗੂ ਲਖਵੀਰ ਸਿੰਘ ਬੋਹਾ ਆਦਿ ਆਗੂ ਹਾਜ਼ਰ ਸਨ।

LEAVE A REPLY

Please enter your comment!
Please enter your name here