ਮਾਨਸਾ, 10 ਸਤੰਬਰ (ਸਾਰਾ ਯਹਾ/ਬਿਓਰੋ ਰਿਪੋਰਟ) : ਮਾਨਸਾ ਦੇ ਵਰਮਾ ਪਰਿਵਾਰ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਿਆ, ਜਦੋਂ ਪਰਿਵਾਰ ਦੇ ਵੱਡੇ ਸਪੁੱਤਰ ਮੁਨੀਸ਼ ਕੁਮਾਰ ਵਰਮਾ(54) ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ। ਉਨ੍ਹਾਂ ਦੇ ਛੋਟੇ ਭਰਾ ਗਰੀਸ਼ ਵਰਮਾ, ਜੋ ਇਸ ਵੇਲੇ ਲੁਧਿਆਣਾ ਦੀ ਮਿਉਂਸਪਲ ਕਾਰਪੋਰੇਸ਼ਨ ਵਿਖੇ ਸਹਾਇਕ ਕਮਿਸ਼ਨਰ ਵਜੋਂ ਤਾਇਨਾਤ ਹਨ, ਨੇ ਦੱਸਿਆ ਕਿ ਮੁਨੀਸ਼ ਕੁਮਾਰ 31 ਅਗਸਤ ਨੂੰ ਅਚਾਨਕ ਪ੍ਰਲੋਕ ਸੁਧਰ ਗਏ ਅਤੇ ਉਨ੍ਹਾਂ ਨਮਿੱਤ ਗਰੜ ਪੁਰਾਣ ਦੇ ਪਾਠ ਦੇ ਭੋਗ 1 ਵਜੇ ਤੋਂ 2 ਵਜੇ ਤੱਕ ਸਿਰਸਾ (ਹਰਿਆਣਾ) ਦੇ ਪੰਜਾਬ ਪੈਲਿਸ ਵਿਖੇ ਪਾਏ ਜਾਣਗੇ।
ਮੁਨੀਸ਼ ਕੁਮਾਰ ਵਰਮਾ ਬੜੇ ਹਿੰਮਤੀ ਅਤੇ ਇਮਾਨਦਾਰ ਅਧਿਕਾਰੀ ਸਨ, ਉਹ ਹਰਿਆਣਾ ਦੇ ਪੰਚਾਇਤੀ ਵਿਭਾਗ ਵਿੱਚ ਏਐਸਡੀਈ ਵਜੋਂ ਤਾਇਨਾਤ ਸਨ ਅਤੇ ਮਹਿਕਮੇ ਲਈ ਹਰ ਸਮੇਂ, ਹਰ ਔਖ ਲਈ ਦਿਨ-ਰਾਤ ਡਿਊਟੀ ਕਰਨ ਵਾਸਤੇ ਤੱਤਪਰ ਸਨ।ਉਨ੍ਹਾਂ ਮਹਿਕਮੇ ਵਿੱਚ ਕਈ ਐਸੀਆਂ ਪੈੜਾਂ ਪਾਈਆਂ ਹਨ, ਜਿੰਨਾਂ ਵਜੋਂ ਹਰਿਆਣਾ ਸਰਕਾਰ ਨੇ ਉਨ੍ਹਾਂ ਕਈ ਵਾਰ ਸਲਮਾਨਿਤ ਕੀਤਾ ਹੈ ਅਤੇ ਉਨ੍ਹਾਂ ਦੀਆਂ ਵਿਭਾਗ ਵਿੱਚ ਪਾਈਆਂ ਪੈੜਾਂ ਨੂੰ ਕਈ ਵਰ੍ਹੇ ਤੱਕ ਯਾਦ ਕੀਤਾ ਜਾਂਦਾ ਰਹੇਗਾ।ਇਸ ਪਰਿਵਾਰ ਦੇ ਦੋਨੋਂ ਪੁੱਤਰ ਮੁਨੀਸ਼ ਵਰਮਾ ਅਤੇ ਗਰੀਸ਼ ਵਰਮਾ ਬੇਸ਼ੱਕ ਲੰਬੇ ਸਮੇਂ ਤੋਂ ਮਾਨਸਾ ਤੋਂ ਬਾਹਰ ਰਹਿੰਦੇ ਸਨ,ਪਰ ਇਨ੍ਹਾਂ ਦਾ ਮਾਨਸਾ ਜ਼ਿਲ੍ਹੇ ਨਾਲ ਬੇਹੱਦ ਲਗਾਅ ਅਤੇ ਪਿਆਰ-ਸਤਿਕਾਰ ਸੀ, ਇਸੇ ਕਰਕੇ ਮੁਨੀਸ਼ ਕੁਮਾਰ ਦੇ ਚਲੇ ਜਾਣ ਲਈ ਸ਼ਹਿਰੀਆਂ ਅਤੇ ਹੋਰ ਮਿਲਣ-ਗਿਲਣ ਵਾਲਿਆਂ ਨੇ ਬਹੁਤ ਅਫ਼ਸੋਸ ਮਨਾਇਆ ਹੈ।
ਮੁਨੀਸ਼ ਵਰਮਾ ਆਪਣੇ ਪਿੱਛੇ ਮਾਤਾ ਕ੍ਰਿਸ਼ਨ ਕਪੂਰ, ਧਰਮ ਪਤਨੀ ਸਵੀਤਾ ਵਰਮਾ,ਭਰਾ ਅਤੇ ਭਰਜਾਈ ਗਰੀਸ਼ ਵਰਮਾ-ਸੰਗੀਤਾ ਵਰਮਾ,ਪੁੱਤਰ ਅਤੇ ਨੂੰਹ ਲੋਹਿਤ ਵਰਮਾ-ਈਰਾ ਵਰਮਾ, ਪੋਤਰਾ ਗੈਬਿਨ ਵਰਮਾ,ਪੁੱਤਰ ਭੁਪੇਸ਼ ਵਰਮਾ ਅਤੇ ਭੈਣ ਅਤੇ ਭਣੋਈਆ ਸ਼ਿਵਾਨੀ ਮਹਿਤਾ-ਅੁੰਜ ਮਹਿਤਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਰਿਸ਼ਤੇਦਾਰ-ਦੋਸਤ-ਮਿੱਤਰ ਅਤੇ ਸਕੇ ਸਬੰਧੀ ਛੱਡ ਗਏ ਹਨ।
ਪਰਿਵਾਰ ਵੱਲੋਂ ਫੈਸਲਾ ਕੀਤਾ ਗਿਆ ਕਿ ਕਰੋਨਾ ਮਹਾਂਮਾਰੀ ਕਾਰਨ ਸਾਰਿਆਂ ਨੂੰ 11 ਸਤੰਬਰ ਨੂੰ ਭੋਗ ਵਾਲੇ ਦਿਨ ਆਪੋ-ਆਪਣੇ ਘਰਾਂ ਵਿੱਚ ਰਹਿਕੇ ਸ਼ਰਧਾਂਜਲੀ ਭੇਂਟ ਕਰਨ ਦੀ ਬੇਨਤੀ ਕੀਤੀ ਗਈ ਹੈ।