*ਈਦ-ਉਲ-ਫ਼ਿਤਰ ਦਾ ਤਿਉਹਾਰ ਮਨਾਇਆ*

0
33

ਮਾਨਸਾ 11 ਅਪ੍ਰੈਲ 2024(ਸਾਰਾ ਯਹਾਂ/ਮੁੱਖ ਸੰਪਾਦਕ)ਅੱਜ ਸਮੂਹ ਮੁਸਲਿਮ ਭਾਈਚਾਰੇ ਵੱਲੋਂ ਈਦਗਾਹ ਕਬਰਸਤਾਨ ਮਸਜਿਦ ਮਾਨਸਾ ਵਿਖੇ ਹਾਜ਼ੀ ਹਾਫ਼ਿਜ ਉਮਰ ਦੀਨ ਦੀ ਰਹਿਨੁਮਾਈ ਹੇਠ ਬੜੇ ਹੀ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਇਸ ਮੌਕੇ ਹਾਜ਼ੀ ਹਾਫ਼ਿਜ ਉਮਰਦੀਨ ਵੱਲੋਂ ਪਹੁੰਚੇ ਹੋਏ ਨਮਾਜ਼ੀਆਂ ਨੂੰ ਜ਼ਕਾਤ ਅਤੇ ਰੋਜ਼ੇ ਦੀ ਅਤੇ ਨਮਾਜ਼ ਦੀ ਮਹੱਤਤਾ ਬਾਰੇ ਦੱਸਿਆ ਇੱਕ ਸੱਚੇ ਮੁਸਲਮਾਨ ਦੇ ਇਸ ਦੁਨੀਆਂ ਵਿੱਚ ਰਹਿਣ ਦੇ ਕੀ-ਕੀ ਫ਼ਰਜ਼ ਹਨ। ਜਿਵੇਂ ਕਿ ਸਾਰਿਆਂ ਨਾਲ ਭਾਈਚਾਰਕ ਸਾਂਝ ਪੈਂਦਾ ਕਰਨੀ, ਇਨਸਾਨੀਅਤ ਨੂੰ ਪਹਿਲ ਦੇਣਾ ਅਤੇ ਆਪਣੇ-ਆਪ ਨੂੰ ਭੁੱਲ ਕੇ ਦੂਸਰਿਆਂ ਦਾ ਖਿਆਲ ਰੱਖਣਾ। ਇਸ ਪਵਿੱਤਰ ਦਿਹਾੜੇ ਸਾਰੇ ਇੰਤਜ਼ਾਮ ਮੁਸਲਿਮ ਕਮੇਟੀ ਕੁਬਰਸਤਾਨ ਮਸਜਿਦ ਮਾਨਸਾ ਦੁਆਰਾ ਕੀਤਾ ਗਿਆ। ਆਖਿਰ ਵਿੱਚ ਪ੍ਰਧਾਨ ਰਬੀਬ ਖਾਨ ਸਕੱਤਰ ਸਹਿਨਾਜ਼ ਅਲੀ ਦੁਆਰਾ ਸਾਰੇ ਪਹੁੰਚੇ ਹੋਏ ਨਮਾਜ਼ੀਆਂ ਦਾ ਅਤੇ ਸ਼ਹਿਰ ਦੀ ਹੋਰ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਸਾਰਿਆਂ ਨੂੰ ਈਦ ਦੀ ਵਧਾਈ ਦਿੱਤੀ। ਕੈਸ਼ੀਅਰ ਹਸਨ ਅਲੀ ਅਤੇ ਫਿਰੋਜ਼ ਖਾਨ, ਮਕਬੂਲ ਮੱਖਣੀ, ਸ਼ਾਨੂੰ ਖਾਨ, ਗੋਰਾ ਖਾਨ, ਰਵੀ ਖਾਨ, ਪ੍ਰੋਫੈਸਰ ਜ਼ਫਰਦੀਨ, ਸ਼ਹਿਦ, ਕਾਸਿਮ, ਲੱਕੀ ਖਾਨ, ਦਾਰਾ ਖਾਨ, ਬਾਰੀ ਖਾਨ ਠੇਕੇਦਾਰ ਆਦਿ ਨੇ ਇਸ ਪ੍ਰੋਗਰਾਮ ਨੂ ਸਿਰੇ ਚੜ੍ਹਨ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਪਾਇਆ ਅਤੇ ਪਹੁੰਚੇ ਹੋਏ ਨਮਾਜ਼ੀਆਂ ਲਈ ਚਾਹ-ਹਲਵੇ ਅਤੇ ਬਿਸਕੁੱਟ ਦਾ ਲੰਗਰ ਲਗਾਇਆ।

LEAVE A REPLY

Please enter your comment!
Please enter your name here