
ਮਾਨਸਾ 29.06.2023(ਸਾਰਾ ਯਹਾਂ/ਮੁੱਖ ਸੰਪਾਦਕ )ਈਦ-ਉਲ-ਜੁਹਾ ਦਾ ਤਿਉਹਾਰ ਈਦਗਾਹ ਮਾਨਸਾ ਵਿਖੇ ਹਾਜੀ ਉਮਰਦੀਨ ਦੀ ਰਹਿਨੁਮਾਈ ਹੇਠ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ।

ਇਸ ਮੌਕੇ ਹਾਜੀ ਉਮਰਦੀਨ ਜੀ ਵੱਲੋਂ ਦੂਰ-ਦੁਰਾਡੇ ਤੋਂ ਪਹੁੰਚੇ ਹੋਏ ਲੋਕਾਂ ਨੂੰ ਈਦ ਦੀ ਮੁਬਾਰਕਬਾਦ ਦਿੱਤੀ ਅਤੇ ਕੁਰਬਾਨੀ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਤੇ ਸਰਬੱਤ ਦੇ ਭਲੇ ਵਾਸਤੇ ਦੁਆਰ ਕਰਵਾਈ ਗਈ। ਇਸ ਮੌਕੇ ਐੱਚ.ਆਰ ਮੋਫਰ ਅਤੇ ਡਾਕਟਰ ਜਨਕ ਰਾਜ ਜੀ ਅਤੇ ਸ਼ਿੰਗਾਰਾ ਖਾਨ (AAP) ਗੁਰਪ੍ਰੀਤ ਸਿੰਘ ਭੁੱਚਰ ਅਤੇ ਡਾਕਟਰ ਭਰਪੂਰ ਸਿੰਘ ਤੇ ਵੈਦ ਸਿਕੰਦਰ ਸਿੰਘ ਤੇ ਹੋਰ ਪਹੁੰਚੇ ਹੋਏ ਪਤਵੰਤੇ ਸੱਜਣਾ ਨੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦਿੱਤੀ। ਈਦ-ਉਲ-ਜੁਹਾ ਦਾ ਸਾਰਾ ਪ੍ਰਬੰਧ ਮੁਸਲਿਮ ਕਮੇਟੀ ਕਬਰਸਤਾਨ ਮਸਜਿਦ (ਰਜਿ.) ਮਾਨਸਾ ਦੁਆਰਾ ਕੀਤਾ ਗਿਆ। ਪ੍ਰਧਾਨ ਬਿੰਦਰ ਖਾਨ ਸਕੱਤਰ ਜੀਸ਼ਾਨ ਅਲੀ, ਖੁਰਸ਼ੀਦ ਰਾਹੁਲ, ਕੈਸ਼ੀਅਰ ਹਸਨ ਖਾਨ, ਗੋਰਾ ਖਾਂ, ਦਾਰਾ ਖਾਂ, ਹਬੀਬ ਖਾਨ, ਜਫਰਦੀਨ ਅਤੇ ਸ਼ਹਿਨਾਜ ਅਲੀ ਨੇ ਆਏ ਲੋਕਾਂ ਦਾ ਧੰਨਵਾਦ ਕੀਤਾ।
