*ਈਕੋ ਵੀਲਰਜ ਕਲੱਬ ਵੱਲੋਂ ਸਿੱਧੂ ਮੂਸੇ ਵਾਲੇ ਦੇ ਘਰ ਕੀਤਾ ਗਿਆ ਦੁੱਖ ਸਾਝਾਂ*

0
37

ਮਾਨਸਾ (ਸਾਰਾ ਯਹਾਂ/ ਮੁੱਖ ਸੰਪਾਦਕ ) : ਅੱਜ ਈਕੋ ਵੀਲਰਜ ਕਲੱਬ ਮਾਨਸਾ ਵੱਲੋਂ ਪਿੰਡ ਮੂਸਾ ਵਿਖੇ ਜਾ ਕੇ ਸਿੱਧੂ ਮੂਸੇ ਵਾਲੇ ਦੇ ਪਰਿਵਾਰ ਨਾਲ ਦੁੱਖ ਸਾਝਾਂ ਕੀਤਾ ਗਿਆ!ਇਸ ਮੋਕੇ ਇੱਕ ਸਾਇਕਲ ਰਾਇੰਡ ਲਗਾਈ ਗਈ! ਇਸ ਵਿੱਚ ਕਲੱਬ ਦੇ ਮੈਬਰਾਂ ਨੇ ਮਾਨਸਾ ਤੋਂ ਬਣਾ ਵਾਲੀ ਤੱਕ ਰਾਇਡ ਲਗਾਈ! ਇਸ ਮੋਕੇ ਕਲੱਬ ਦੇ ਸਰਪਰਸਤ ਡਾ. ਜਨਕ ਰਾਜ ਸਿੰਗਲਾ ਨੇ ਸਰਕਾਰ ਤੋ ਮੰਗ ਕੀਤੀ, ਕਿ ਸਿੱਧੂ ਮੂਸੇ ਵਾਲੇ ਦੀ ਯਾਦ ਵਿੱਚ ਇੱਕ ਢੁਕਵੀਂ ਯਾਦਗਾਰ ਬਣਾਈ ਜਾਵੇ! ਕਲੱਬ ਦੇ ਪਰਧਾਨ ਬਲਵਿੰਦਰ ਸਿੰਘ (ਕਾਕਾ) ਨੇ ਸਰਕਾਰ ਤੋ ਮੰਗ ਕੀਤੀ ਕਿ ਕਾਤਲਾਂ ਨੂੰ ਜਲਦੀ ਤੋ ਜਲਦੀ ਲੱਭ ਕੇ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਕੋਈ ਵੀ ਅਜਿਹਾ ਅਨਸਰ ਪੰਜਾਬ ਦਾ ਮਾਹੋਲ ਨਾ ਖਰਾਬ ਕਰ ਸਕੇ! ਇਸ ਮੋਕੇ ਬਲਜੀਤ ਸਿੰਘ ਬਾਜਵਾ, ਸਰਦਾਰ ਭਰਪੂਰ ਸਿੰਘ, ਰਿੰਕੂ, ਮੋਹਿਤ, ਡਾ. ਅਨੁਰਾਗ, ਸੋਨੀ ਭੁੱਲਰ, ਦਰਸਨ ਸਿੰਘ, ਮਨਜੀਤ ਸਿੰਘ, ਅਤੇ ਹੋਰ ਵੀ ਕਈ ਸਾਇਕਲਿਸਟ ਹਾਜਿਰ ਸਨ!

NO COMMENTS