ਮਾਨਸਾ , 03 ਅਗਸਤ :- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਐਡਵੋਕੇਟ ਸ੍ਰੀ ਸੂਰਜ ਕੁਮਾਰ ਛਾਬੜਾ ਫਾਊਂਡਰ ਚੇਅਰਮੈਨ ਵਰਲਡ ਹਿਊਮਨ ਰਾਈਟਸ ਫਾਊਂਡੇਸ਼ਨ
ਜੀ ਦੀ ਦੇਖ ਰੇਖ ਵਿੱਚ ਵਾਤਾਵਰਨ ਦਿਵਸ ਤੇ ਸਾਡੇ ਪ੍ਰਧਾਨ ਮੰਤਰੀ ਜੀ ਵੱਲੋਂ ਸੰਦੇਸ਼ “ਇੱਕ ਬੂਟਾ ਆਪਣੀ ਮਾਂ ਦੇ ਨਾਂਮ” ਦੇ ਤਹਿਤ
ਜੇ ਆਰ ਮਿਲੇਨੀਅਮ ਪਬਲਿਕ ਸਕੂਲ ਮਾਨਸਾ ਵਿਖੇ ਮਨਾਇਆ ਗਿਆ ਜਿਸ ਵਿੱਚ ਮਾਨਯੋਗ ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਪਰਮਵੀਰ ਸਿੰਘ ਆਈ ਏ ਐਸ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ
ਸਕੂਲ ਦੇ ਬੱਚਿਆਂ ਨੂੰ ਫਾਊਂਡੇਸ਼ਨ ਵੱਲੋਂ ਵਿਥੀਆਰਥੀਆ ਦੇ ਮਨ ਪਸੰਦ ਦੇ ਬੂਟਿਆਂ ਦੀ ਵੰਡ ਕੀਤੀ ਗਈ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਮਾਨਸਾ ਜੀ ਨੇ ਵਾਤਾਵਰਨ ਦਿਵਸ ਬਾਰੇ ਬੱਚਿਆਂ ਨੂੰ ਜਾਗਰਤ ਕੀਤਾ ਅਤੇ ਆਪਣੇ ਘਰ ਜਾਂ ਘਰ ਦੇ ਆਸ ਪਾਸ ਇੱਕ ਰੁੱਖ ਜਰੂਰ ਲਗਾਉਣ ਦੀ ਬੇਨਤੀ ਕੀਤੀ ਅਤੇ ਇਸ ਸੈਮੀਨਾਰ ਵਿੱਚ ਚੇਅਰਮੈਨ ਸ੍ਰੀ ਸੂਰਜ ਛਾਬੜਾ ਜੀ ਨੇ ਵੀ ਵਾਤਾਵਰਣ ਦਿਵਸ ਬਾਰੇ ਬੱਚਿਆਂ ਨੂੰ ਪੌਦਿਆਂ ਦੀ ਸਾਂਭ ਸੰਭਾਲ ਅਤੇ ਇਸ ਦੇ ਮਨੁੱਖੀ ਜੀਵਨ ਤੇ ਜੋ ਪਰਭਾਵ ਪੈਂਦਾ ਹੈ ਉਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਜ਼ਿਲ੍ਹਾ ਪ੍ਰਧਾਨ ਰਾਜਿੰਦਰ ਗਰਗ ਵੱਲੋਂ ਸਮੇਂ ਸਮੇਂ ਤੇ ਲਾਏ ਯੂਨਿਕ ਪ੍ਰਾਜੈਕਟ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਅਤੇ ਸਕੂਲ ਦੇ ਚੇਅਰਮੈਨ ਸ੍ਰੀ ਅਰਪਿਤ ਚੌਧਰੀ ਨੇ ਬੱਚਿਆ ਨੂੰ ਪੌਦੇ ਲਗਾਉਣ ਅਤੇ ਇਸ ਦੀ ਦੇਖਭਾਲ ਲਈ ਬੇਨਤੀ ਕੀਤੀ
ਇਸ ਵਿੱਚ ਸ੍ਰੀ ਸੰਤ ਲਾਲ ਨਾਗਪਾਲ ਪ੍ਰੋਜੈਕਟ ਚੇਅਰਮੈਨ ਨਾਲ ਹੀ ਸਹਾਇਕ ਪ੍ਰੋਜੈਕਟ ਚੇਅਰਮੈਨ ਸ੍ਰੀ ਸੱਤਪਾਲ ਅਰੋੜਾ ਜੀ ਤੇ ਗੌਰਵ ਬਜਾਜ ਦੇ ਨਾਲ ਫਾਊਂਡੇਸ਼ਨ ਦੇ ਸਾਰੇ ਮੈਂਬਰ ਵੀ ਹਾਜ਼ਰ ਹੋਏ ਸੈਮੀਨਾਰ ਵਿੱਚ ਵਾਤਾਵਰਨ ਸੰਬੰਧੀ ਚੰਗੀ ਤਰ੍ਹਾਂ ਚਾਨਣਾ ਪਾਇਆ ਗਿਆ। ਇਸ ਮੌਕੇ ਤੇ ਅੰਮ੍ਰਿਤਪਾਲ ਗੋਇਲ, ਮਾਧਵ ਮੁਰਾਰੀ, ਗੁਰਤੇਜ਼ ਸਿੰਘ ਜਗਰੀ, MC ਕੰਚਨ ਸੈਠੀ, ਅਮਿਤ ਅਰੋੜਾ ਨਾਗਪਾਲ, ਡਿੰਪਲ ਅਰੋੜਾ, ਮੈਡਮ ਰਜਨੀ ਮਲਹੌਤਰਾ, ਪੁਨੀਤ ਗੋਇਲ, ਪੂਜਾ ਛਾਬੜਾ, ਰਵਿੰਦਰ ਨਾਗਪਾਲ ਹਾਜ਼ਰ ਸ