ਬੁਢਲਾਡਾ 19 ਜੁਲਾਈ(ਅਮਨ ਮਹਿਤਾਾ): ਸਥਾਨਕ ਸ਼ਹਿਰ ਅਤੇ ਇਸਦੇ ਆਸ ਪਾਸ ਦੇ ਖੇਤਰਾਂ ਦੇ ਰਹਿਣ ਵਾਲੇ ਪੰਜ ਲੋਕਾਂ ਦੇ ਕਰੋਨਾ ਟੈਸਟ ਪਾਜਟਿਵ ਆਉਣ ਕਾਰਨ ਸ਼ਹਿਰ ਅੰਦਰ ਹੜਕੰਪ ਮੱਚ ਗਿਆ ਹੈ। ਸਿਹਤ ਵਿਭਾਗ ਵੱਲੋਂ ਇੱਕਤਰ ਕੀਤੀ ਜਾਣਕਾਰੀ ਅਨੁਸਾਰ ਇੱਕ ਔਰਤ ਸਮੇਤ ਤਿੰਨ ਵਿਅਕਤੀ ਸ਼ਹਿਰ ਨਾਲ ਸੰਬੰਧਤ ਹਨ ਅਤੇ ਇੱਕ ਬੱਚਾ ਅਤੇ ਦੋ ਨੇੜਲੇ ਪਿੰਡ ਚੱਕ ਭਾਈ ਕੇ ਦੇ ਪਿਓ ਪੁੱਤ ਹਨ। ਸ਼ਹਿਰ ਦੀ ਸਿਨੇਮਾ ਰੋਡ ਦੇ ਨਜ਼ਦੀਕ ਰਹਿਣ ਵਾਲੀ ਇੱਕ ਔਰਤ, ਪਿੰਡ ਬੁਢਲਾਡਾ *ਚ ਇੱਕ ਅਤੇ ਜੀਵਨ ਕਲੋਨੀ *ਚ ਇੱਕ ਵਿਅਕਤੀ ਪਾਜਟਿਵ ਦੱਸਿਆ ਜਾ ਰਿਹਾ ਹੈ। ਸਿਹਤ ਵਿਭਾਗ ਵੱਲੋਂ ਇਨ੍ਹਾਂ ਪੰਜਾਂ ਵਿਅਕਤੀਆਂ ਨੂੰ ਸਰਕਾਰੀ ਹਸਪਤਾਲ ਮਾਨਸਾ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ। ਵਰਣਨਯੋਗ ਹੈ ਕਿ ਅੱਜ ਤੋਂ ਦੋ ਦਿਨ ਪਹਿਲਾ ਸਰਕਾਰੀ ਹਸਪਤਾਲ ਨਾਲ ਸੰਬੰਧਤ ਇੱਕ ਮਹੀਲਾ ਜ਼ੋ ਕਿ ਨੇੜਲੇ ਪਿੰਡ ਚੱਕ ਭਾਈਕੇ ਦੀ ਰਹਿਣ ਵਾਲੀ ਹੈ ਦਾ ਕਰੋਨਾ ਟੈਸਟ ਪਾਜਟਿਵ ਆਉਣ ਤੋਂ ਬਾਅਦ ਉਸਦੇ ਪਰਿਵਾਰ ਵਿੱਚ ਪੁੱਤਰ ਅਤੇ ਪੋਤੇ ਦਾ ਵੀ ਟੈਸਟ ਪਾਜਟਿਵ ਆ ਗਿਆ ਹੈ। ਸਥਾਨਕ ਪ੍ਰਸ਼ਾਸ਼ਨ ਵੱਲੋਂ ਸ਼ਹਿਰ ਦੇ ਲੋਕਾਂ ਨੂੰ ਕਰੋਨਾ ਇਤਿਆਤ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਅਤੇ ਉਧਰ ਪੁਲਿਸ ਵੱਲੋਂ ਵੀ ਸ਼ਹਿਰ ਅੰਦਰ ਸਖਤੀ ਕਰ ਦਿੱਤੀ ਗਈ ਹੈ ਅਤੇ ਸੈਕੜਿਆ ਦੀ ਤਦਾਦ ਵਿੱਚ ਲੋਕਾਂ ਤੇ ਕਰੋਨਾ ਨਿਯਮਾ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਚਲਾਨ ਕੱਟੇ ਜਾ ਰਹੇ ਹਨ। ਡੀ ਐਸ ਪੀ ਬਲਜਿੰਦਰ ਸਿੰਘ ਪੰਨੂੰ ਨੇ ਕਿਹਾ ਕਿ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਲੋਕ ਸਹਿਯੋਗ ਦੇਣ।