
ਮਾਨਸਾ 3 ਜੁਲਾਈ (ਸਾਰਾ ਯਹਾਂ/ ਬੀਰਬਲ ਧਾਲੀਵਾਲ) —- ਇਨਕਮ ਟੈਕਸ ਵਿਭਾਗ ਵਿੱਚ ਇੰਸਪੈਕਟਰ ਤੋਂ ਪਦਉੱਨਤ ਹੋ ਕੇ ਈ.ਟੀ.ਓ ਬਣਨ ਤੇ ਮੁਨੀਸ਼ ਕੁਮਾਰ ਦਾ ਅਗਰਵਾਲ ਸਭਾ ਮਾਨਸਾ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਜਿਸ ਨੂੰ ਅਗਰਵਾਲ ਸਭਾ ਨੇ ਮਾਣ-ਸਨਮਾਨ ਅਤੇ ਵੱਡੀ ਗੱਲ ਹੋਣ ਦਾ ਜਿਕਰ ਕੀਤਾ। ਮੁਨੀਸ਼ ਕੁਮਾਰ ਨੇ ਇਨਕਮ ਟੈਕਸ ਵਿਭਾਗ ਵਿੱਚ ਲੰਮਾ ਸਮਾਂ ਬਤੌਰ ਇੰਸਪੈਕਟਰ ਸੇਵਾਵਾਂ ਨਿਭਾਈਆਂ। ਜਿਨ੍ਹਾਂ ਦੇ ਕੰਮ ਨੂੰ ਦੇਖਦੇ ਹੋਏ। ਉਨ੍ਹਾਂ ਨੂੰ ਇਹ ਤਰੱਕੀ ਦਿੱਤੀ ਗਈ। ਇਸ ਸਮਾਗਮ ਵਿੱਚ ਸਾਬਕਾ ਵਿਧਾਇਕ ਪ੍ਰੇਮ ਮਿੱਤਲ, ਅਗਰਵਾਲ ਸਭਾ ਦੇ ਸੂਬਾ ਮੀਤ ਪ੍ਰਧਾਨ ਅਸ਼ੋਕ ਕੁਮਾਰ ਗਰਗ ਅਤੇ ਮਾਨਸਾ ਦੇ ਪ੍ਰਧਾਨ ਪਰਸ਼ੋਤਮ ਬਾਂਸਲ ਪੁੱਜੇ। ਪ੍ਰੇਮ ਮਿੱਤਲ ਅਤੇ ਅਸ਼ੋਕ ਕੁਮਾਰ ਗਰਗ ਨੇ ਕਿਹਾ ਕਿ ਇਹ ਤਰੱਕੀ ਅਗਰਵਾਲ ਸਮਾਜ ਲਈ ਫਖਰ ਵਾਲੀ ਗੱਲ ਹੈ। ਜਿਨ੍ਹਾਂ ਤੋਂ ਪ੍ਰੇਰਣਾ ਲੈ ਕੇ ਹੋਰ ਮੁੰਡੇ-ਕੁੜੀਆਂ ਨੂੰ ਵੀ ਮਿਹਨਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੁਨੀਸ਼ ਕੁਮਾਰ ਨੇ ਅਗਰਵਾਲ ਸਮਾਜ ਦਾ ਨਾਮ ਚਮਕਾਇਆ ਹੈ। ਜਿਸ ਕਰਕੇ ਉਨ੍ਹਾਂ ਨੂੰ ਇਹ ਸਨਮਾਨ ਦਿੱਤਾ ਗਿਆ। ਅਸ਼ੋਕ ਗਰਗ ਨੇ ਕਿਹਾ ਕਿ ਅਗਰਵਾਲ ਸਮਾਜ ਦੇ

ਅਨੇਕਾਂ ਮੁੰਡੇ-ਕੁੜੀਆਂ ਨੇ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰੀਆਂ, ਜਿਸ ਵਿੱਚੋਂ ਮੁਨੀਸ਼ ਕੁਮਾਰ ਇੱਕ ਹੈ। ਉਨ੍ਹਾਂ ਕਿਹਾ ਕਿ ਇਮਾਨਦਾਰੀ ਅਤੇ ਲਗਨ ਨਾਲ ਸਰਕਾਰੀ ਨੌਕਰੀ ਤੇ ਸੇਵਾ ਨਿਭਾਉਣੀ ਇੱਕ ਵੱਡੀ ਚੁਣੋਤੀ ਹੈ ਅਤੇ ਮੁਨੀਸ਼ ਕੁਮਾਰ ਇਸ ਨੂੰ ਇਮਾਨਦਾਰੀ ਨਾਲ ਨਿਭਾਵੇਗਾ। ਜਿਸ ਤੇ ਅਗਰਵਾਲ ਸਮਾਜ ਨੂੰ ਮਾਣ ਹੈ। ਉਨ੍ਹਾਂ ਕਿਹਾ ਕਿ ਮੁਨੀਸ਼ ਕੁਮਾਰ ਨੂੰ ਵੱਖ-ਵੱਖ ਪ੍ਰਾਪਤੀਆਂ ਬਦਲੇ ਵੀ ਸਨਮਾਨਿਤ ਕੀਤਾ ਜਾਂਦਾ ਰਹੇਗਾ। ਇਸ ਮੌਕੇ ਪਿਤਾ ਬਲੈਤੀ ਰਾਮ, ਖਜਾਨਚੀ ਤੀਰਥ ਮਿੱਤਲ, ਜਗਤ ਰਾਮ ਗਰਗ, ਹੁਕਮ ਚੰਦ, ਕੋਂਸਲਰ ਵਿਸ਼ਾਲ ਗੋਲਡੀ, ਮਾ: ਰੁਲਦੂ ਰਾਮ, ਪ੍ਰਧਾਨ ਆਰ.ਸੀ ਜੈਨ, ਸੰਜੀਵ ਕੁਮਾਰ ਪਿੰਕਾ ਤੋਂ ਇਲਾਵਾ ਹੋਰ ਵੀ ਮੌਜੂਦ ਸਨ।
