
ਮਾਨਸਾ, 19 ਜੁਲਾਈ- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਟਰੱਕ ਯੂਨੀਅਨ ਦੇ ਪ੍ਰਧਾਨ ਰਿੰਪੀ ਮਾਨਸਾਹੀਆ ਤੇ ਸਮੂਹ ਟਰੱਕ ਯੂਨੀਅਨ ਮੈਬਰਾ ਦਾ ਸਨਾਤਾਨ ਧਰਮ ਸਭਾ ਦੇ ਪ੍ਰਧਾਨ ਰੁਲਦੂ ਨੰਦਗੜੀਆ ਸਕੱਤਰ ਕਮਲ ਸਰਮਾ ਵਾਇਸ ਪ੍ਰਧਾਨ ਹਰੀ ਰਾਮ ਡਿੰਪਾ ਤੇ ਹੋਰ ਸਾਰੇ ਮੈਬਰ ਹਾਜਰ ਸਨ। ਇਸ ਮੋਕੇ ਆਮ ਆਦਮੀ ਪਾਰਟੀ ਦੇ ਯੂਵਾ ਨੇਤਾ ਤੇ ਟਰੱਕ ਯੂਨੀਅਨ ਦੇ ਪ੍ਰਧਾਨ ਰਿੰਪੀ ਮਾਨਸਾਹੀਆ ਨੇ ਅੱਜ ਦੇ ਲੰਗਰ ਦੀ ਸੁਰੂਆਤ ਕੀਤੀ ਤੇ ਸਨਾਤਨ ਧਰਮ ਸਭਾ ਵੱਲੋ ਚਲਦੇ ਰੋਜਾਨਾ ਲੰਗਲ ਲਈ ਸਭਾ ਦੇ ਮੈਬਰਾ ਨੂੰ ਚੈਕ ਭੇਟ ਕੀਤਾ। ਉਹਨਾ ਕਿਹਾ ਕਿ ਇੰਨਸਾਨ ਨੂੰ ਮਨੁੱਖਤਾ ਦੀ ਸੇਵਾ ਹਿੱਤ ਕੰਮ ਕਰਨੇ ਚਾਹਿੰਦੇ ਹਨ ਜਿਨਾ ਵੀ ਇੰਨਸਾਨ ਤੋ ਹੋ ਸਕਣ।ਉਹਨਾ ਕਿਹਾ ਕਿ ਮਾਨਸਾ ਵਾਸੀਆ ਦੀ ਸੇਵਾ ਵਿੱਚ ਆਮ ਆਦਮੀ ਪਾਰਟੀ ਹਮੇਸਾ ਮੋਹਰੀ ਰੋਲ ਅਦਾ ਕਰੇਗੀ ਆਉਣ ਵਾਲੇ ਦਿਨਾ ਵਿੱਚ ਚੰਗੇ ਫੈਸਲੇ ਲੈ ਵੀ ਰਹੇ ਹਾ ਤੇ ਹੋਰ ਵੀ ਕਈ ਕੰਮ ਜੋ ਮਾਨਸਾ ਵਿੱਚ ਰੁੱਕੇ ਹੋਏ ਹਨ ਹਾਈਕਮਾਨ ਦੀ ਧਿਆਨ ਵਿੱਚ ਲਿਆਕੇ ਜਲਦੀ ਪੂਰੇ ਕਰਵਾਏ ਜਾਣਗੇ ।ਇਸ ਮੋਕੇ ਰਾਘਵ ਸਿੰਗਲਾ ,ਘਕਣ ਸਰਮਾ ਨੂੰ ਵੀ ਸਭਾ ਵੱਲੋ ਵਿਸੇਸ ਰੂਪ ਵਿੱਚ ਸਨਮਾਨਿਤ ਕੀਤਾ ਗਿਆਂ।
