
ਚੰਡੀਗੜ੍ਹ 06,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼): ਲੰਬੇ ਸਮੇਂ ਤੋਂ ਲੋਕ ਤੇ ਪਾਰਟੀ ਵਰਕਰ ਕਾਂਗਰਸ ਦੇ ਸੀਐਮ ਚਿਹਰੇ ਦੀ ਮੰਗ ਕਰ ਰਹੇ ਸੀ। ਆਖਿਰਕਾਰ ਅੱਜ ਰਾਹੁਲ ਗਾਂਧੀ ਨੇ ਅੱਜ ਰੈਲੀ ਦੌਰਾਨ ਸੀਐਮ ਚਿਹਰੇ ਦਾ ਐਲਾਨ ਕਰ ਹੀ ਦਿੱਤਾ ਹੈ। ਹੁਣ ਕਾਂਗਰਸ ਸੀਐਮ ਫੇਸ ਨਾਲ ਚੋਣ ਲੜੇਗੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸੀਐਮ ਚਿਹਰੇ ਵਜੋਂ ਚੋਣ ਮੈਦਾਨ ‘ਚ ਉਤਾਰਿਆ ਹੈ। ਸੀਐਮ ਚੰਨੀ ਚਮਕੌਰ ਸਾਹਿਬ ਤੇ ਭਦੌੜ ਤੋਂ ਚੋਣ ਲੜਣਗੇ। ਇਸ ਤੋਂ ਪਹਿਲਾਂ ਪਾਰਟੀ ਵੱਲੋਂ ਕਿਹਾ ਗਿਆ ਸੀ ਕਿ ਕਾਂਗਰਸ ਪਾਰਟੀ ਬਿਨਾਂ ਸੀਐਮ ਫੇਸ ਦੇ ਚੋਣ ਮੈਦਾਨ ‘ਚ ਉਤਰੇਗੀ ਪਰ ਹੁਣ ਸੀਐਮ ਚਿਹਰੇ ਦਾ ਐਲਾਨ ਕਰ ਦਿੱਤਾ ਗਿਆ ਹੈ।
ਇਸ ਮੌਕੇ ਸੁਨੀਲ ਜਾਖੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀਆਂ, AAP ਤੇ ਭਾਜਪਾ ਦਾ ਮਕਸਦ ਪੰਜਾਬ ਨੂੰ ਲੁੱਟਣਾ ਤੇ ਸੱਤਾ ਹਾਸਲ ਕਰਨਾ ਹੈ। 700 ਕਿਸਾਨਾਂ ਦਾ ਬਲੀਦਾਨ ਦੇ ਜੇ ਪੰਜਾਬ ਦੇ ਲੋਕ ਇਹ ਨਹੀਂ ਸਮਝੇ ਕੇ ਇਹ ਸਭਾ ਇਕੋ ਥਾਲੀ ਦੇ ਹਨ ਤਾਂ 700 ਕਿਸਾਨਾਂ ਦਾ ਬਲੀਦਾਨ ਵਿਅਰਥ ਗਿਆ ਹੈ। Bjp ਨੇ ਖੇਤੀ ਕਾਨੂੰਨ ਤਾਂ ਵਾਪਸ ਲੈ ਲਿਆ ਪਰ ਇਹ ਨਵਾਂ ਬਜਟ ਕਿਸਾਨਾਂ ਵਿਰੋਧੀ ਤਿਆਰ ਕੀਤਾ ਗਿਆ ਹੈ। ਆਪਣੇ ਸੰਬੋਧਨ ‘ਚ ਉਨ੍ਹਾਂ ਨੇ ਕਿਹਾ ਕਿ ਬਜਟ ‘ਚ ਕਿਸਾਨਾਂ ਦੇ ਜ਼ਖਮਾਂ ‘ਤੇ ਲੂਣ ਛਿੜਕਿਆ ਗਿਆ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
