ਮਾਨਸਾ 08,ਜਨਵਰੀ (ਸਾਰਾ ਯਹਾ /ਬਲਜੀਤ ਪਾਲ): ਇੰਡੋ ਕਨੇਡੀਅਨ ਆਈਲੈਟਸ ਅਤੇ ਇੰਮੀਗਰੇਸ਼ਨ ਮਾਨਸਾ ਦੀ ਇੱਕ ਹੋਰ ਵਿਦਿਆਰਥਣ ਨੇ ਲਏ 7 ਬੈਂਡ
ਇੰਡੋ ਕਨੇਡੀਅਨ ਮਾਨਸਾ ਦੇ ਆਈਲੈਟਸ ਅਤੇ ਇਮੀਗਰੇਸ਼ਨ ਦੀ ਪ੍ਰਸਿੱਧ ਸੰਸਥਾ ਦਾ ਨਤੀਜਾ ਇਸ ਬਾਰ ਫਿਰ ਸ਼ਾਨਦਾਰ ਰਿਹਾ। ਇਸ ਸਬੰਧੀ ਸੰਸਥਾ ਦੇ ਐਮ.ਡੀ. ਇੰਜਨੀਅਰਜ ਮਨਜੀਤ ਸਿੰਘ ਖੁਡਾਲ ਨੇ ਕਿਹਾ ਕਿ ਵਿਦਿਆਰਥੀ ਵਧੀਆ ਬੈਂਡ ਹਾਸਲ ਕਰਨ ਵਾਸਤੇ ਬਹੁਤ ਮਿਹਨਤ ਕਰ ਰਹੇ ਹਨ ਅਤੇ ਆਪਣੇ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰ ਰਹੇ ਹਨ।ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਸਟਾਫ ਵੱਲੋਂ ਬਹੁਤ ਹੀ ਸੋਖੇ ਅਤੇ ਆਧੁਨਿਕ ਢੰਗ ਨਾਲ ਟਰੇਨਿੰਗ ਕਰਵਾਈ ਜਾਂਦੀ ਹੈ ਜਿਸਦੇ ਨਤੀਜੇ ਵਜੋਂ ਆਈਲੈਟਸ ਦੀ ਵਿਦਿਆਰਥਣ ਜੈਸਮੀਨ ਕੋਰ ਪੁੱਤਰੀ ਬਿੱਕਰ ਸਿੰਘ ਕੋਟ ਲੱਲੂ(ਮਾਨਸਾ) ਵੱਲੋਂ ਲਿਸਨਿੰਗ ਚੋ 8.5,ਰੀਡਿੰਗ ਚੋਂ 6.5,ਸਪੀਕਿੰਗ ਚੋਂ 6 ,ਰਾਇਟਿੰਗ ਚੋਂ 6ਅਤੇ ਓਵਰਆਲ 7 ਬੈਂਡ ਲੈ ਕੇ ਸੰਸਥਾ ਦਾ ਅਤੇ ਆਪਣੇ ਮਾਪਿਆਂ ਦਾ ਮਾਣ ਵਧਾਇਆ । ਇਸ ਮੌਕੇ ਤੇ ਵਿਦਿਆਰਥਣ ਨੂੰ ਸੰਸਥਾ ਵੱਲੋਂ ਸਨਮਾਨਿਤ ਕੀਤਾ ਅਤੇ ਵਿਦਿਆਰਥੀਆਂ ਨੂੰ ਚੰਗੇ ਬੈਂਡ ਲੈ ਕੇ ਆਪਣਾ ਸੁਪਨਾ ਪੂਰਾ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾ ਨਾਲ ਹੀ ਦੱਸਿਆ ਕਿ ਸਾਡਾ ਸਟਾਫ ਬਹੁਤ ਹੀ ਮਿਹਨਤ ਨਾਲ ਵਿਦਿਆਰਥੀਆਂ ਨੂੰ ਪੜਾ ਕੇ ਉਨ੍ਹਾਂ ਦੇ ਵਿਦੇਸ ਜਾਣ ਦੇ ਸੁਪਨੇ ਪੂਰਾ ਕਰਨ ਵਿੱਚ ਕੋਈ ਵੀ ਕਸਰ ਨਹੀਂ ਛੱਡ ਰਿਹਾ। ਤਿਆਰੀ ਕਰਨ ਲਈ ਜੋ ਵੀ ਢੁਕਵਾਂ ਆਧੁਨਿਕ ਮਾਹੌਲ ਵਿਦਿਆਰਥੀਆਂ ਨੂੰ ਚਾਹੀਦਾ ਹੁੰਦਾ ਹੈ ਉਹ ਸਾਡੇ ਇੰਸਟੀਚਿਊਟ ਵੱਲੋ ਖਾਸ ਤੌਰ ਤੇ ਦਿੱਤਾ ਜਾਂਦਾ ਹੈ ਇਸ ਤੋਂ ਇਲਾਵਾ ਕਮਜੋਰ ਵਿਦਿਆਰਥੀਆਂ ਦੀਆਂ ਸਪੈਸ਼ਲ ਕਲਾਸਾਂ ਲਗਾ ਕੇ ਤਿਆਰੀ ਕਰਵਾਈ ਜਾਂਦੀ ਹੈ। ਸੰਸਥਾ ਨੂੰ ਬ੍ਰਿਟਿਸ਼ ਕੋਂਸਲ ਅਤੇ ਆਈ.ਡੀ.ਪੀ ਦੀ ਵੀ ਮਾਨਤਾ ਪ੍ਰਾਪਤ ਹੈ।ਸੰਸਥਾ ਵੱਲੋਂ ਵਿਦਿਆਰਥੀਆਂ ਦੇ ਸਟੱਡੀ ਵੀਜੇ ਅਤੇ ਮਾਪਿਆਂ ਦੇ ਵਿਜਿਟਰ ਵੀਜੇ ਵੀ ਲਗਾਏ ਜਾਂਦੇ ਹਨ। ਇਸ ਮੌਕੇ ਤੇ ਜਸ਼ਨਦੀਪ ਸਿੰਘ, ਦਲਜੀਤ ਸਿੰਘ,ਬੇਅੰਤ ਸਿੰਘ,ਬਲਜਿੰਦਰ ਕੌਰ ਅਤੇ ਹਰਮੰਦਰ ਕੌਰ ਵੀ ਸ਼ਾਮਲ ਹੋਏ।