*ਇੰਡੀਅਨ ਮੈਡੀਕਲ ਐਸੋਸੀਏਸ਼ਨ ਵਲੋਂ ਮੈਡੀਕਲ ਚੈੱਕਅਪ ਕੈਂਪਾਂ ਦੀ ਲੜੀ ਕੀਤੀ ਸ਼ੁਰੂ:- ਡਾਕਟਰ ਜਨਕ ਰਾਜ ਸਿੰਗਲਾ*

0
33

ਮਾਨਸਾ 23ਅਗਸਤ( ਸਾਰਾ ਯਹਾਂ/ਬੀਰਬਲ ਧਾਲੀਵਾਲ)ਇੰਡੀਅਨ ਮੈਡੀਕਲ ਐਸੋਸੀਏਸ਼ਨ ਮਾਨਸਾ ਵਲੋ ਰੋਟਰੀ ਕਲੱਬ ਮਾਨਸਾ ਰੋਇਲ ਦੇ ਸਹਿਯੋਗ ਨਾਲ ਸਲੱਮ ਏਰੀਆ ਵਾਰਡ ਨੰਬਰ 16,ਮਾਨਸਾ ਵਿੱਖੇ ਫਰੀ ਮੈਡੀਕਲ ਚੈਕ ਅੱਪ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੀਨੀਅਰ ਡਾਕਟਰ ਗੁਰਬਖਸ਼ ਸਿੰਘ ਚਹਿਲ ਅਤੇ ਡਾਕਟਰ ਰਣਜੀਤ ਸਿੰਘ ਰਾਏਪੁਰੀ ਵੱਲੋ ਕੀਤਾ ਗਿਆ। ਇਸ ਕੈਂਪ ਵਿੱਚ ਚਾਰ ਸਪੈਸ਼ਲਿਸਟ ਡਾਕਟਰਾਂ ਦੀ ਟੀਮ ਨੇ ਮਰੀਜ਼ਾਂ ਦਾ ਚੈਕ ਅੱਪ ਕੀਤਾ, ਦਵਾਈਆਂ ਦਿੱਤੀਆ, ਬਲੱਡ ਪਰੈਸ਼ਰ ਅਤੇ ਸ਼ੂਗਰ ਚੈੱਕ ਕੀਤੀ। ਇਹ ਕੈਂਪ ਆਈ.ਐੱਮ.ਏ. ਦੇ ਪ੍ਧਾਨ ਡਾਕਟਰ ਜਨਕ ਰਾਜ ਸਿੰਗਲਾ ਅਤੇ ਸੈਕਟਰੀ ਡਾਕਟਰ ਸ਼ੇਰ ਜੰਗ ਸਿੰਘ ਸਿੱਧੂ ਅਤੇ ਡਾਕਟਰ ਸੁਰੇਸ਼ ਸਿੰਗਲਾ ਫਾਇਨੈਂਸ ਸੈਕਟਰੀ ਦੀ ਰਹਿਨੁਮਾਈ ਹੇਠ ਰੋਟਰੀ ਕਲੱਬ ਮਾਨਸਾ ਰੋਇਲ ਦੇ ਪ੍ਧਾਨ ਕਮਨ ਗੋਇਲ ਅਤੇ ਸੈਕਟਰੀ ਰਾਜੇਸ਼ ਸਿੰਗਲਾ ਰਿੰਕੂ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਕੈਂਪ ਵਿੱਚ ਚੀਫ ਫਾਰਮਾਸਿਸਟ ਕੈਲਾਸ਼ ਮੋਹਨ ਅਤੇ ਕਰਿਸ਼ਨ ਕੁਮਾਰ ਤੋ ਇਲਾਵਾ ਰਮੇਸ਼ ਜਿੰਦਲ ਅੰਕੁਸ਼ ਲੈਬੋਰੇਟਰੀ, ਅਜੇ ਪਰੋਚਾ ਐੱਮ.ਸੀ. ਅਤੇ ਪ੍ਧਾਨ ਨਗਰ ਪਾਲਿਕਾ ਮਾਨਸਾ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਕੈਂਪ ਵਿੱਚ ਡਾਕਟਰ ਵਿਸ਼ਾਲ ਕੁਮਾਰ ਸਰਜਨ, ਡਾਕਟਰ ਪਵਨ ਬਾਂਸਲ ਆਰਥੋ, ਡਾਕਟਰ ਸ਼ੈਕੀ ਬਾਂਸਲ ਗਾਇਨੀ ਅਤੇ ਡਾਕਟਰ ਅੰਕੁਸ਼ ਗੁਪਤਾ ਮੈਡੀਸਨ ਨੇ ਆਪਣੀਆਂ ਸੇਵਾਵਾਂ ਦਿਤੀਆ। ਇਸ ਮੌਕੇ IMA ਦੇ ਜਿਲ੍ਹਾ ਸਕੱਤਰ ਡਾਕਟਰ ਸ਼ੇਰ ਜੰਗ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਕੈਂਪ ਲੋੜਵੰਦ ਥਾਵਾਂ ਤੇ ਲੜੀਵਾਰ ਸਮਾਜ ਸੇਵੀ ਸੰਸਥਾਵਾਂ ਅਤੇ ਕਲੱਬਾਂ ਦੀ ਮੱਦਦ ਨਾਲ ਲਗਾਤਾਰ ਜਾਰੀ ਰਹਿਣਗੇ।
ਇਸ ਮੌਕੇ ਕਲੱਬ ਮੈਂਬਰ ਸਾਬਕਾ ਰੋਟਰੀ ਗਵਰਨਰ ਪੇ੍ਮ ਅਗਰਵਾਲ, ਰਮੇਸ਼ ਜਿੰਦਲ, ਪੁਨੀਤ ਗੋਇਲ, ਆਨੰਦ ਬਾਂਸਲ, ਸੰਜੀਵ ਅਰੋੜਾ, ਰੋਸ਼ਨ ਲਾਲ ਅਤੇ ਹੁਕਮ ਚੰਦ ਹਾਜ਼ਰ ਸਨ।

LEAVE A REPLY

Please enter your comment!
Please enter your name here