ਇਸ ਲਈ ਸੁਰਖੀਆਂ ‘ਚ ਬਣਿਆ ਹੋਇਆ ਪਿਜ਼ਾ ਲੰਗਰ, ਕਿਸਾਨ ਅੰਦੋਲਨ ਨਾਲ ਜੁੜਿਆ ਖ਼ਾਸ ਨਾਤਾ

0
45

ਨਵੀਂ ਦਿੱਲੀ 14,ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਪੰਜ ਦੋਸਤਾਂ ਦਾ ਇਕ ਗਰੁੱਪ ਸ਼ਨੀਵਾਰ ਸਵੇਰ ਅੰਮ੍ਰਿਤਸਰ ਲਈ ਰਵਾਨਾ ਹੋਇਆ। ਲੰਗਰ ਲਾਉਣ ਲਈ ਉਨ੍ਹਾਂ ਕੋਲ ਜ਼ਿਆਦਾ ਸਮਾਂ ਨਹੀਂ ਸੀ। ਇਸ ਲਈ ਉਨ੍ਹਾਂ ਹਰਿਆਣਾ ਦੇ ਇਕ ਮੌਲ ਤੋਂ ਕਈ ਪਿਜ਼ਾ ਲਏ ਤੇ ਸਿੰਗੂ ਬਾਰਡਰ ‘ਤੇ ਸਟੌਲ ਲਾ ਲਿਆ। ਕੁਝ ਹੀ ਮਿੰਟਾਂ ‘ਚ ਉੱਥੇ ਵੱਡੀ ਗਿਣਤੀ ‘ਚ ਅੰਦੋਲਨਕਾਰੀ ਕਿਸਾਨ ਤੇ ਆਸਪਾਸ ਦੇ ਲੋਕ ਇਕੱਠੇ ਹੋਏ ਗਏ ਤੇ ਇਨ੍ਹਾਂ ਦੋਸਤਾਂ ਨੇ ਉਨ੍ਹਾਂ ਨੂੰ ਕਰੀਬ 400 ਪਿਜ਼ਾ ਵੰਡੇ।

ਸੁਰਖੀਆਂ ‘ਚ ਬਣਿਆ ਹੋਇਆ ਪਿਜ਼ਾ ਲੰਗਰ

ਇਸ ਤੋਂ ਬਾਅਦ ਪਿਜ਼ਾ ਲੰਗਰ ਸੁਰਖੀਆਂ ‘ਚ ਬਣਿਆ ਹੋਇਆ ਹੈ ਤੇ ਵੱਖ-ਵੱਖ ਲੋਕਾਂ ਨੇ ਇਸ ਦੀ ਪ੍ਰਸ਼ੰਸਾਂ ਕੀਤੀ। ਜਦਕਿ ਕੁਝ ਸਮੂਹਾਂ ਨੇ ਇਸ ਦੀ ਆਲੋਚਨਾ ਵੀ ਕੀਤੀ ਹੈ। ਖੇਤੀ ਕਾਨੂੰਨਾਂ ਖਿਲਾਫ ਦਿੱਲੀ-ਹਰਿਆਣਾ ਸਰਹੱਦ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਖਾਤਰ ਆਪਣੇ ਚਾਰ ਦੋਸਤਾਂ ਦੇ ਨਾਲ ਮਿਲ ਕੇ ਪਿਜ਼ਾ ਲੰਗਰ ਦਾ ਆਯੋਜਨ ਕਰਨ ਵਾਲੇ ਸ਼ਾਨਬੀਰ ਸਿੰਘ ਸੰਧੂ ਨੇ ਕਿਹਾ ਕਿ, ‘ਜੋ ਕਿਸਾਨ ਪਿਜ਼ਾ ਲਈ ਆਟਾ ਮੁਹੱਈਆ ਕਰਵਾਉਂਦੇ ਹਨ, ਉਨ੍ਹਾਂ ਨੂੰ ਪਿਜ਼ਾ ਮਿਲਣਾ ਚਾਹੀਦਾ ਹੈ।’

ਲੰਗਰ ਲਾਉਣ ਦਾ ਕੀਤਾ ਵਿਚਾਰ

ਸੰਧੂ ਨੇ ਕਿਹਾ ਕਿ, ‘ਦਾਲ-ਰੋਟੀ ਦਾ ਨਿਯਮਤ ਲੰਗਰ ਲਾਉਣ ਲਈ ਸਾਡੇ ਕੋਲ ਸਮਾਂ ਨਹੀਂ ਸੀ। ਇਸ ਲਈ ਅਸੀਂ ਅਜਿਹਾ ਲੰਗਰ ਲਾਉਣ ਦਾ ਵਿਚਾਰ ਕੀਤਾ। ਸੰਧੂ ਦੇ ਮਿੱਤਰ ਸ਼ਹਿਨਾਜ਼ ਗਿੱਲ ਨੇ ਕਿਹਾ ਕਿ ਲੋਕ ਰੋਜ਼ਾਨਾ ਇਕ ਹੀ ਖਾਣਾ ਖਾਕੇ ਬੋਰ ਹੋ ਗਏ ਹਨ।’ ਉਨ੍ਹਾਂ ਕਿਹਾ ਕਿ ਅਸੀਂ ਸੋਚਿਆ ਕਿ ਸਾਨੂੰ ਉਨ੍ਹਾਂ ਨੂੰ ਕੁਝ ਅਜਿਹੀ ਚੀਜ਼ ਦੇਣੀ ਚਾਹੀਦੀ ਕਿ ਉਨ੍ਹਾਂ ਨੂੰ ਕੁਝ ਅਜਿਹੀ ਚੀਜ਼ ਦੇਣੀ ਚਾਹੀਦੀ ਕਿ ਉਨ੍ਹਾਂ ਉਤਸ਼ਾਹ ਵਧੇ ਸਕੇ।

ਇਕ ਹੋਰ ਲੰਗਰ ਦਾ ਹੋਵੇਗਾ ਆਯੋਜਨ

ਸੰਧੂ ਨੇ ਕਿਹਾ ਕਿ ਇਹ ਬਦਕਿਸਮਤੀ ਤੇ ਪੂਰੀ ਤਰ੍ਹਾਂ ਅਸਹਿਣਯੋਗ ਹੈ ਕਿ ਕਿਸਾਨਾਂ ਨੂੰ ਪਿਜ਼ਾ ਦੇਣ ਲਈ ਕੁਝ ਲੋਕ ਆਲੋਚਨਾ ਕਰ ਰਹੇ ਹਨ। ਗਿੱਲ ਨੇ ਕਿਹਾ ਕਿ ਕਿਸੇ ਨੂੰ ਇਹ ਟਿੱਪਣੀ ਕਰਨ ਦਾ ਅਧਿਕਾਰ ਨਹੀਂ ਹੈ ਕਿ ਕਿਸਾਨ ਕੀ ਖਾਣ ਤੇ ਕੀ ਪਹਿਣਨ। ਪੰਜਾਂ ਦੋਸਤਾਂ ਨੇ ਇਸ ਤਰ੍ਹਾਂ ਦਾ ਇਕ ਹੋਰ ਲੰਗਰ ਆਯੋਜਿਤ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਜ਼ਿਆਦਾ ਬਿਹਤਰ ਤੇ ਹੋਰ ਵੱਡਾ ਹੋਵੇਗਾ। ਸੰਧੂ ਨੇ ਕਿਹਾ ਕਿ ਇਹ ਪਿਜ਼ਾ ਜਾਂ ਬਰਗਰ ਜਾਂ ਫਿਰ ਕੁਝ ਹੋਰ ਵੀ ਹੋ ਸਕਦਾ ਹੈ।

LEAVE A REPLY

Please enter your comment!
Please enter your name here