ਇਸ ਪਿੰਡ ਦੇ ਹਰ ਘਰ ‘ਚੋਂ ਦਿੱਲੀ ਮਾਰਚ ਵਿਚ ਜਾਵੇਗਾ ਟਰੈਕਟਰ, ਔਰਤਾਂ ਸੰਭਾਲਣਗੀਆਂ ਖੇਤਾਂ ਦੀ ਕਮਾਨ

0
38

ਸੰਗਰੂਰ 21, ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਖੇਤੀ ਕਾਨੂੰਨਾਂ ਖਿਲਾਫ ਕਿਸਾਨ ਦਿੱਲੀ ਦੇ ਵੱਖ-ਵੱਖ ਮੋਰਚਿਆਂ ਤੇ ਡਟੇ ਹੋਏ ਹਨ। ਕਿਸਾਨਾਂ ਵੱਲੋਂ 26 ਜਨਵਰੀ ਨੂੰ ਟ੍ਰੈਕਟਰ ਮਾਰਚ ਦਾ ਐਲਾਨ ਕੀਤਾ ਹੋਇਆ ਹੈ। ਅਜਿਹੇ ‘ਚ ਸੰਗਰੂਰ ਜ਼ਿਲ੍ਹੇ ਦੇ ਪਿੰਡ ਦਿੜਬਾ ‘ਚ ਹਰ ਘਰ ਵੱਲੋਂ 26 ਜਨਵਰੀ ਦੇ ਮਾਰਚ ਵਿੱਚ ਸ਼ਾਮਿਲ ਹੋਣ ਲਈ ਇਕ ਟਰੈਕਟਰ ਜਾ ਰਿਹਾ ਹੈ।

ਔਰਤਾਂ ਨੇ ਕਿਹਾ ਕਿ ਉਹ ਖੁਸ਼ੀ-ਖੁਸ਼ੀ ਆਪਣੇ ਪਰਿਵਾਰ ਦੇ ਮੈਬਰਾਂ ਨੂੰ ਦਿੱਲੀ ਭੇਜ ਰਹੀਆਂ ਹਨ ਤੇ ਇਸ ਦੌਰਾਨ ਖੇਤਾਂ ਦਾ ਕੰਮ ਧੰਦਾ ਉਹ ਆਪਣੇ ਆਪ ਸੰਭਾਲਣਗੇ। 26 ਜਨਵਰੀ ਦੇ ਕਿਸਾਨ ਧਰਨੇ ਨੂੰ ਲੈ ਕੇ ਸੰਗਰੂਰ ਦੇ ਪਿੰਡ ਦਿੜਬਾ ਵਿੱਚ ਕਿਸਾਨਾਂ ਦੇ ਪਰਿਵਾਰਾਂ ਵਿੱਚ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ। ਸੰਗਰੂਰ ਜ਼ਿਲ੍ਹੇ ਦੇ ਪਿੰਡਾਂ ਵੱਲੋਂ ਵੱਡੀ ਗਿਣਤੀ ਵਿੱਚ ਟਰੈਕਟਰ 26 ਜਨਵਰੀ ਨੂੰ ਦਿੱਲੀ ਦੀ ਟਰੈਕਟਰ ਪਰੇਡ ਵਿੱਚ ਸ਼ਾਮਿਲ ਹੋਣ ਜਾ ਰਹੇ ਹਨ।

ਕਿਸਾਨਾਂ ਦਾ ਕਹਿਣਾ ਹੈ ਕਿ ਇਸ ਮਾਰਚ ਨੂੰ ਲੈ ਕੇ ਉਨ੍ਹਾਂ ਵਿੱਚ ਕਾਫ਼ੀ ਉਤਸ਼ਾਹ ਹੈ। ਇੱਥੇ ਇਹ ਟਰੈਕਟਰਾਂ ਨੂੰ ਧੋਕੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਕਿਸਾਨ ਰੈਲੀ ਲਈ ਤਿਆਰ ਕੀਤਾ ਗਿਆ ਹੈ। ਉੱਥੇ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਸਰਦੀ ਦੇ ਮੌਸਮ ਨੂੰ ਵੇਖਦੇ ਹੋਏ ਟ੍ਰਾਲੀ ਨੂੰ ਵਾਟਰ ਪਰੂਫ਼ ਬਣਾਇਆ ਗਿਆ ਹੈ ਅਤੇ ਤਰਪਾਲਾਂ ਪਾਈਆਂ ਗਈਆਂ ਹਨ ਤਾਂ ਕਿ ਸਰਦੀ ਅਤੇ ਮੀਂਹ ਦਾ ਕੋਈ ਅਸਰ ਨਾ ਹੋਵੇ।

ਇਸ ਮਾਰਚ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਟਰੈਕਟਰ ਪਿੰਡਾਂ ਵੱਲੋਂ ਦਿੱਲੀ ਟਿੱਕਰੀ ਬਾਰਡਰ ਜਾ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ਵਿੱਚ ਲੱਗਭੱਗ 1500 ਦੇ ਕਰੀਬ ਟਰੇਕਟਰ ਹਨ ਅਤੇ ਸਾਰੇ ਦੇ ਸਾਰੇ ਟਰੈਕਟਰ ਇਸ ਪਰੇਡ ਵਿੱਚ ਸ਼ਾਮਿਲ ਹੋਣ ਲਈ ਦਿੱਲੀ ਜਾ ਰਹੇ ਹਨ ਅਤੇ 26 ਤੋਂ ਪਹਿਲਾਂ ਦਿੱਲੀ ਪਹੁੰਚ ਜਾਣਗੇ। ਨਾਲ ਹੀ ਪਿੰਡ ਵੱਲੋਂ ਜਾਣ ਵਾਲੇ ਕਾਫਿਲੇ ਵਿੱਚ ਨਾਲ ਜਾਣ ਵਾਲੇ ਕਿਸਾਨਾਂ ਦੇ ਖਾਣ -ਪੀਣ ਦਾ ਵੀ ਇੰਤਜਾਮ ਕੀਤਾ ਗਿਆ ਹੈ।

ਕਿਸਾਨਾਂ ਦਾ ਕਹਿਣਾ ਹੈ ਕਿ ਜਿੱਥੇ ਹਰ ਟਰੈਕਟਰ ਉੱਤੇ ਕਿਸਾਨ ਦਾ ਝੰਡਾ ਲਗਾਇਆ ਗਿਆ ਹੈ ਉੱਥੇ ਹੀ ਉਨ੍ਹਾਂ ਦੇ ਪਰਿਵਾਰ ਵੀ ਤਿਆਰੀਆਂ ਕਰ ਰਹੇ ਹਨ। ਉਨ੍ਹਾਂ ਦੇ ਧਰਨੇ ਵਿੱਚ ਰਹਿਣ ਦੇ ਪ੍ਰਬੰਧ ਦੇ ਨਾਲ-ਨਾਲ ਉਨ੍ਹਾਂ ਦੇ ਖਾਣ-ਪੀਣ ਅਤੇ ਕੱਪੜਿਆਂ ਦੇ ਸਮਾਨ ਨੂੰ ਵੀ ਪੈਕ ਕਰ ਰਹੇ ਹਨ। ਕਿਸਾਨਾਂ ਦਾ ਕਹਿਣਾ ਕਿ ਉਨ੍ਹਾਂ ਵਿੱਚ ਪੂਰਾ ਜੋਸ਼ ਹੈ ਅਤੇ ਉਹ ਦਿੱਲੀ ਹਰ ਹਾਲਤ ਵਿੱਚ ਟਰੈਕਟਰ ਮਾਰਚ ਵਿੱਚ ਸ਼ਾਮਿਲ ਹੋਣਗੇ।

ਉੱਥੇ ਹੀ ਔਰਤਾਂ ਦਾ ਕਹਿਣਾ ਹੈ ਕਿ ਉਹ ਆਪਣੇ ਪਰਿਵਾਰ ਦੇ ਬਾਕੀ ਮੈਬਰਾਂ ਨੂੰ ਦਿੱਲੀ ਭੇਜਣ ਲਈ ਖੁਸ਼ੀ-ਖੁਸ਼ੀ ਵਿਦਾ ਕਰ ਰਹੀ ਹੈ ਅਤੇ ਤਿਆਰੀ ਕਰ ਰਹੀਆਂ ਹਨ। ਖਾਣ -ਪੀਣ ਦੇ ਸਮਾਨ ਨੂੰ ਪੈਕ ਕਰ ਰਹੀਆਂ ਹਨ ਅਤੇ ਉਨ੍ਹਾਂ ਦੇ ਦਿੱਲੀ ਜਾਣ ਤੋਂ ਬਾਅਦ ਖੇਤਾਂ ਦਾ ਕੰਮ ਧੰਦਾ, ਉਹ ਖੁਸ਼ੀ-ਖੁਸ਼ੀ ਆਪਣੇ ਆਪ ਸੰਭਾਲਣਗੀਆਂ।

NO COMMENTS