
ਲੁਧਿਆਣਾ 27,ਫ਼ਰਵਰੀ (ਸਾਰਾ ਯਹਾਂ/ਸੋਰਵ ਸ਼ਰਮਾ) : ਰੂਸ ਅਤੇ ਯੂਕਰੇਨ ਦੀ ਚੱਲ ਰਹੀ ਜੰਗ ਦੌਰਾਨ ਜਿੱਥੇ ਵੱਖ ਵੱਖ ਧਰਮਾਂ ਦੇ ਲੋਕ ਆਪਣਾ ਸੇਵਾ ਧਰਮ ਨਿਭਾਉਂਦੇ ਹੋਏ ਸੇਵਾ ਕਰ ਰਹੇ ਹਨ। ਉਥੇ ਇਸਕੋਨ ਮੰਦਰ ਵੱਲੋਂ ਵੀ ਬੜੇ ਹੀ ਸੱਚੇ ਸੁੱਚੇ ਧਰਮ ਦੀ ਸੇਵਾ ਨਿਭਾਈ ਜਾ ਰਹੀ ਹੈ ।

ਯੂਕਰੇਨ ਵਿੱਚ ਲੋੜਵੰਦਾਂ ਲਈ ਹਰ ਤਰ੍ਹਾਂ ਦਾ ਸਹਿਯੋਗ ਕੀਤਾ ਜਾ ਰਿਹਾ ਹੈ। ਅਤੇ ਤਨ ਮਨ ਧਨ ਨਾਲ ਸੇਵਾ ਕੀਤੀ ਜਾ ਰਹੀ ਹੈ ਇਸਕਾਨ ਮੰਦਰ ਦੇ ਪ੍ਰਬੰਧਕਾਂ ਨੇ ਦੱਸਿਆ ਕਿ

ਯੂਕਰੇਨ ਵਿੱਚ ਅੱਜ ਉੱਥੋਂ ਦੇ ਬਸ਼ਿੰਦਿਆਂ ਨੂੰ ਹਰ ਤਰ੍ਹਾਂ ਦੀ ਸੇਵਾ ਅਤੇ ਸਹਿਯੋਗ ਦੀ ਲੋਡ਼ ਹੈ ।ਜਿਸ ਨੂੰ ਵੇਖਦੇ ਹੋਏ ਇਸਕਾਨ ਮੰਦਰ ਵੱਲੋਂ ਵੱਡੇ

ਪੱਧਰ ਤੇ ਇਹ ਸੇਵਾ ਮੁਹਿੰਮ ਸ਼ੁਰੂ ਕੀਤੀ ਹੈ। ਅਤੇ ਆਉਂਦੇ ਦਿਨਾਂ ਵਿੱਚ ਵੀ ਜਾਰੀ ਰਹੇਗੀ ਜੰਗ ਦਾ ਦੁੱਖ ਝੱਲ ਰਹੇ ਯੂਕਰੇਨ ਵਾਸੀਆਂ ਲਈ ਸੰਸਥਾ ਵੱਲੋਂ ਸੇਵਾ

ਸ਼ੁਰੂ ਕਰਕੇ ਇੱਕ ਫਰਿਸ਼ਤੇ ਦਾ ਰੋਲ ਅਦਾ ਕੀਤਾ ਜਾ ਰਿਹਾ ਹੈ।
