
ਫ਼ਗਵਾੜਾ 20 ਜਨਵਰੀ (ਸਾਰਾ ਯਹਾਂ/ਸ਼ਿਵ ਕੌੜਾ) ਇਲੈਕਟਰੀਕਲ ਟ੍ਰੇਡਰਜ਼ ਐਸੋਸੀਏਸ਼ਨ ਅੰਮ੍ਰਿਤਸਰ ਵੱਲੋਂ ਜਿੱਥੇ ਹਜ਼ਾਰਾਂ ਪਰਿਵਾਰਾਂ ਨੂੰ ਰੁਜ਼ਗਾਰ ਦਿੱਤਾ ਜਾ ਰਿਹਾ ਹੈ।ਉੱਥੇ ਜਰੂਰਤਮੰਦ ਪਰਿਵਾਰਾਂ ਨੂੰ ਹਫਤਾਵਾਰੀ ਰਾਸ਼ਨ ਪ੍ਰੋਗਰਾਮ ਆਯੋਜਿਤ ਕਰਕੇ ਪੁੰਨ ਦੇ ਕੰਮ ਵੀ ਕੀਤੇ ਜਾ ਰਹੇ ਹਨ। ਇਸੇ ਲੜੀ ਦੇ ਚੱਲਦਿਆਂ ਪ੍ਰਧਾਨ ਬਲਬੀਰ ਕਾਕਾ ਦੀ ਰਹਿਨੁਮਾਈ ਹੇਠ ਫਾਈਨ ਮਾਰਕੀਟਿੰਗ,ਹਾਲ ਬਾਜ਼ਾਰ ਵਿਖੇ ਕਈ ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਭੇਂਟ ਕੀਤਾ ਗਿਆ ਇਸ ਮੌਕੇ ‘ਤੇ ਪ੍ਰਧਾਨ ਬਲਬੀਰ ਕਾਕਾ,ਚੇਅਰਮੈਨ ਰਣਜੀਤ ਸਿੰਘ ਅਰੋੜਾ,ਕੈਸ਼ੀਅਰ ਹਰਜੀਤ ਸਿੰਘ ਕਲਸੀ,ਗੁਰਬਖਸ਼ ਮਰਵਾਹਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਐਸੋਸੀਏਸ਼ਨ ਦੇ ਕਰੀਬ 121 ਮੈਂਬਰ ਹਨ। ਇਹ ਸਾਰੇ ਪਰਿਵਾਰ ਜਿੱਥੇ ਇੱਕ ਦੂਸਰੇ ਲਈ ਸੁੱਖ ਦੁੱਖ ਦੇ ਸਾਥੀ ਬਣਦੇ ਹਨ, ਉਥੇ ਇਹਨਾਂ ਵੱਲੋਂ ਹਰ ਪ੍ਰਕਾਰ ਦੇ ਸਮਾਜ ਸੇਵੀ ਕੰਮਾਂ ਵਿੱਚ ਹਮੇਸ਼ਾ ਵੱਧ ਚੜ ਕੇ ਯੋਗਦਾਨ ਅਦਾ ਕੀਤਾ ਜਾਂਦਾ ਹੈ। ਇੱਕ ਸਾਲ ਦੇ ਵਿੱਚ 48 ਪ੍ਰੋਗਰਾਮ ਆਯੋਜਿਤ ਕਰਦੇ ਹੋਏ ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦਿੱਤੇ ਜਾ ਰਹੇ ਹਨ। ਪਰਮਾਤਮਾ ਦੇ ਅਸ਼ੀਰਵਾਦ ਅਤੇ ਸਾਥੀਆਂ ਦੇ ਸਹਿਯੋਗ ਦੇ ਚਲਦਿਆਂ ਇਹ ਪ੍ਰੋਗਰਾਮ ਲਗਾਤਾਰ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ‘ਤੇ ਪਰਸ਼ੋਤਮ ਮਰਵਾਹਾ,ਕਮਲ ਕਿਸ਼ੋਰ,ਮੰਨੂ ਬਾਂਸਲ ਨਾਨਕ ਸਿੰਘ,ਰਾਹੁਲ ਸ਼ਰਮਾ,ਪ੍ਰਿੰਸ ਇਲੈਕਟਰੀਕਲ,ਪਵਨ ਕੁਮਾਰ ਸ਼ਕਤੀ ਇਲੈਕਟਰੀਕਲ,ਮਹਾਜਨ ਟਰੇਡਰ ਤੋਂ ਇਲਾਵਾ ਹੋਰ ਟੀਮ ਸਾਥੀ ਮੌਜੂਦ ਸਨ।
