
ਮਾਨਸਾ, 30—03 : (ਸਾਰਾ ਯਹਾਂ/ ਮੁੱਖ ਸੰਪਾਦਕ ): ਸ੍ਰੀ ਦੀਪਕ ਪਾਰੀਕ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੇੈਸ ਨੋਟ ਜਾਰੀ ਕਰਦੇ
ਹੋਏ ਦੱਸਿਆ ਗਿਆ ਕਿ ਸੀ.ਆਈ.ਏ. ਸਟਾਫ ਮਾਨਸਾ ਵੱਲੋਂ ਇਰਾਦਾ ਕਤਲ ਕੇਸ ਦੀ ਤਫਤੀਸ ਨੂੰ ਅੱਗੇ ਵਧਾਉਂਦੇ ਹੋਏ
ਮੁਕੱਦਮਾ ਦੇ ਮੁੱਖ ਮੁਲਜਿਮ ਮਨਮੋਹਨ ਸਿੰਘ ਉਰਫ ਮੋਹਨਾ ਪੁੱਤਰ ਦਰਸ਼ਨ ਸਿੰਘ ਵਾਸੀ ਰੱਲੀ ਨੂੰ ਕਾਬੂ ਕਰਕੇ ਉਸਦੀ
ਪੁੱਛਗਿੱਛ ਉਪਰੰਤ 2 ਪਿਸਤੌਲ ਸਮੇਤ 45 ਜਿੰਦਾਂ ਰੌਂਦ ਅਤੇ ਵਾਰਦਾਤ ਸਮੇਂ ਵਰਤੀ ਫਾਰਚੂਨਰ ਗੱਡੀ ਨੂੰ ਬਰਾਮਦ ਕਰਨ
ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਗਈ ਹੈ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਅਮਰੀਕ ਸਿੰਘ
ਪੁੱਤਰ ਸਤਪਾਲ ਸਿੰਘ ਵਾਸੀ ਬੁਢਲਾਡਾ ਵੱਲੋਂ ਮੁਕੱਦਮਾ ਨੰਬਰ 60 ਮਿਤੀ 17—02—2022 ਅ/ਧ
307,341,323,427,506,148,149 ਹਿੰ:ਦੰ: ਥਾਣਾ ਸਿਟੀ ਬੁਢਲਾਡਾ, ਬਰਖਿਲਾਫ ਮਨਮੋਹਣ ਸਿੰਘ ਉਰਫ ਮੋਹਨਾ ਪੁੱਤਰ
ਦਰਸ਼ਨ ਸਿੰਘ, ਗੁਰਪ੍ਰੀਤ ਸਿੰਘ ਉਰਫ ਬੁੂੰਗੜੀ ਪੁੱਤਰ ਬਲਦੇਵ ਸਿੰਘ ਵਾਸੀਅਨ ਰੱਲੀ, ਕੋਮਲਪ੍ਰੀਤ ਸਿੰਘ ਉਰਫ ਬੁਗਨਾ ਪੁੱਤਰ
ਹਰਬੰਸ ਸਿੰਘ ਵਾਸੀ ਦਾਤੇਵਾਸ, ਸੁਖਜਿੰਦਰ ਸਿੰਘ ਉਰਫ ਬੱਗੀ ਪੁੱਤਰ ਲਛਮਣ ਸਿੰਘ, ਪ੍ਰਮਿੰਦਰ ਸਿੰਘ ਉਰਫ ਗਗਨ ਪੁੱਤਰ
ਗੁਰਜੀਤ ਸਿੰਘ ਵਾਸੀਅਨ ਬਹਿਨੀਵਾਲ, ਸੰਤੋਖ ਸਿੰਘ ਪੁੱਤਰ ਮੇਜਰ ਸਿੰਘ, ਕੁਲਦੀਪ ਸਿੰਘ ਉਰਫ ਮੋਟੂ, ਬਿੱਟੂ ਸਿੰਘ ਵਾਸੀ
ਬੁਰਜ ਝੱਬਰ ਵਗੈਰਾ ਅਤੇ 2/3 ਹੋਰ ਨਾਮਲੂਮ ਵਿਆਕਤੀਆਂ ਦੇ ਦਰਜ਼ ਰਜਿਸਟਰ ਹੋਇਆ ਸੀ। ਮੁਲਜਿਮਾਂ ਵੱਲੋਂ ਮੁਦੱਈ
ਹੋਰਾ ਦੀ ਰਸਤੇ ਵਿੱਚ ਕਾਰ ਨੂੰ ਘੇਰ ਕੇ ਮੁਦਈ ਦੇ ਸਾਥੀ ਦਰਸ਼ਨ ਸਿੰਘ ਪੁੱਤਰ ਦਾਨ ਸਿੰਘ ਵਾਸੀ ਰੱਲੀ ਦੇ ਮਾਰੂ ਹਥਿਆਰਾਂ
ਨਾਲ ਮਾਰ ਦੇਣ ਦੀ ਨੀਯਤ ਨਾਲ ਸੱਟਾਂ ਮਾਰੀਆ ਅਤੇ ਕਾਰ ਦਾ ਵੀ ਨੁਕਸਾਨ ਕੀਤਾ। ਵਜ੍ਹਾ ਰੰਜਿਸ ਮੁਦੱਈ ਅਤੇ ਦਰਸ਼ਨ
ਸਿੰਘ ਰੱਲੀ ਜੋ ਟਰੱਕ ਯੂਨੀਅਨ ਗੁਰੂ ਨਾਨਕ ਟਰਾਂਸਪੋਰਟ ਕੰਪਨੀ ਬੁਢਲਾਡਾ ਦੇ ਪ੍ਰਧਾਨ ਹਨ ਅਤੇ ਮੁਲਜਿਮ ਮਨਮੋਹਨ ਸਿੰਘ
ਦੂਸਰੀ ਟਰੱਕ ਯੂਨੀਅਨ ਜੋ ਬੱਸ ਅੱਡਾ ਬੁਢਲਾਡਾ ਦੇ ਨੇੜੇ ਹੈ, ਦਾ ਪ੍ਰਧਾਨ ਹੈ। ਜਿਹਨਾਂ ਦਾ ਗੱਡੀਆਂ ਦੇ ਮਾਲ ਦੀ
ਢੋਆ—ਢੁਆਈ ਸਬੰਧੀ ਝਗੜਾ ਸੀ। ਮੁੱਖ ਅਫਸਰ ਥਾਣਾ ਸਿਟੀ ਬੁਢਲਾਡਾ ਵੱਲੋਂ ਮੁਕੱਦਮਾ ਦਰਜ਼ ਰਜਿਸਟਰ ਕਰਵਾ ਕੇ
ਮੁਢਲੀ ਤਫਤੀਸ ਅਮਲ ਵਿੱਚ ਲਿਆਂਦੀ ਗਈ।
ਮੁਕੱਦਮਾ ਦੀ ਅਹਿਮੀਅਤ ਨੂੰ ਦੇਖਦੇ ਹੋਏ ਮਿਤੀ 22—03—2022 ਨੂੰ ਮੁਕੱਦਮਾ ਦੀ ਤਫਤੀਸ ਥਾਣਾ ਸਿਟੀ
ਬੁਢਲਾਡਾ ਤੋਂ ਬਦਲ ਕੇ ਸੀ.ਆਈ.ਏ. ਸਟਾਫ ਮਾਨਸਾ ਨੂੰ ਦਿੱਤੀ ਗਈ। ਐਸ.ਆਈ. ਪ੍ਰਿਤਪਾਲ ਸਿੰਘ ਇੰਚਾਰਜ
ਸੀ.ਆਈ.ਏ. ਸਟਾਫ ਮਾਨਸਾ ਸਮੇਤ ਪੁਲਿਸ ਪਾਰਟੀ ਵੱਲੋਂ ਵਿਗਿਆਨਕ ਢੰਗ ਨਾਲ ਤਫਤੀਸ ਅਮਲ ਵਿੱਚ ਲਿਆ ਕੇ ਮੁੱਖ
ਮੁਲਜਿਮ ਮਨਮੋਹਨ ਸਿੰਘ ਉਰਫ ਮੋਹਨਾ ਨੂੰ ਮਿਤੀ 23—03—2022 ਨੂੰ ਫਾਰਚੂਨਰ ਕਾਰ ਨੰ:ਯੂ.ਪੀ.14ਬੀਬੀ—9000 ਸਮੇਤ
ਪਟਿਆਲਾ ਤੋਂ ਗ੍ਰਿਫਤਾਰ ਕੀਤਾ ਗਿਆ। ਮਿਤੀ 24—03—2022 ਨੂੰ ਮੁਲਜਿਮ ਦਾ 4 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ
ਉਸ ਪਾਸੋਂ ਵਾਰਦਾਤ ਵਿੱਚ ਵਰਤੀ ਕੁਹਾੜੀ ਅਤੇ 1 ਪਿਸਟਲ 45 ਬੋਰ ਸਮੇਤ 34 ਰੌਂਦ ਜਿੰਦਾ ਬਰਾਮਦ ਕੀਤੇ ਗਏ ਅਤੇ
ਮੁਕੱਦਮਾ ਵਿੱਚ ਮਿਤੀ 25—03—2022 ਨੂੰ ਜੁਰਮ ਅ/ਧ 25/54/59 ਅਸਲਾ ਐਕਟ ਦਾ ਵਾਧਾ ਕੀਤਾ ਗਿਆ। ਮਿਤੀ
28—03—2022 ਨੂੰ ਮੁਲਜਿਮ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਹੋਰ ਪੁਲਿਸ ਰਿਮਾਂਡ ਹਾਸਲ ਕਰਕੇ
ਉਸਦੀ ਪੁੱਛਗਿੱਛ ਤੇ ਉਸ ਪਾਸੋਂ 1 ਹੋਰ ਪਿਸਟਲ 32 ਬੋਰ ਸਮੇਤ 11 ਰੌਂਦ ਜਿੰਦਾ ਅਤੇ 2 ਖੋਲ ਰੌਦ ਬਰਾਮਦ ਕੀਤੇ ਗਏ।
ਮੁਲਜਿਮ ਮਨਮੋਹਨ ਸਿੰਘ ਉਰਫ ਮੋਹਨਾ ਕਰਾਈਮ ਪੇਸ਼ਾ ਹੈ, ਜਿਸਦੇ ਵਿਰੁੱਧ ਜਿਲਾ ਮਾਨਸਾ ਅਤੇ ਜਿਲਾ
ਸੰਗਰੂਰ ਦੇ ਥਾਣਿਆ ਅੰਦਰ ਲੜਾਈ/ਝਗੜੇ ਦੇ 8 ਮੁਕੱਦਮੇ ਦਰਜ਼ ਰਜਿਸਟਰ ਹਨ। ਜਿਸਦੀ ਪੁੱਛਗਿੱਛ ਉਪਰੰਤ ਹੋਰ ਅਹਿਮ
ਖੁਲਾਸੇ ਹੋਣ ਦੀ ਸੰਭਾਵਨਾਂ ਹੈ।
