
ਬੁਢਲਾਡਾ 7, ਅਕਤੂਬਰ (ਸਾਰਾ ਯਹਾ/ਅਮਨ ਮਹਿਤਾ) : ਸਥਾਨਕ ਸ਼ਹਿਰ ਦਾ ਨਗਰ ਕੋਸਲ ਦੇ ਦਫਤਰ ਦੀ ਇਮਾਰਤ ਨਕਾਰਾ ਅਤੇ ਪੁਰਾਣੀ ਹੋਣ ਕਾਰਨ ਕੋਸਲ ਦਾ ਦਫਤਰ ਬੰਦ ਕਰਕੇ ਐਸ ਡੀ ਐਮ ਦਫਤਰ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਐਸ ਡੀ ਐਮ(ਆਈ ਏ ਐਸ) ਸਾਗਰ ਸੇਤੀਆਂ ਨੇ ਦੱਸਿਆ ਕਿ ਕੋਸਲ ਦੀ ਇਮਾਰਤ ਦੀ ਹਾਲਤ ਖਸਤਾ ਹੋ ਚੁੱਕੀ ਸੀ। ਨਵੀ ਬਿੰਲਡਿਗ ਦਾ ਨਿਰਮਾਣ ਜ਼ੋ ਸਥਾਨਕ ਸ਼ਹਿਰ ਦੇ ਵਾਟਰ ਵਰਕਸ ਵਿੱਚ ਬਣਾਉਣ ਲਈ ਵਿਚਾਰ ਅਧੀਨ ਹੈ। ਸੋ ਉਪਰੋਕਤ ਹਾਲਾਤਾਂ ਨੂੰ ਮੱਦੇਨਜਰ ਰੱਖਦਿਆਂ ਦਫਤਰ ਐਸ ਡੀ ਐਮ ਕੰਪਲੈਕਸ ਵਿੱਚ ਆਪਣਾ ਕੰਮਕਾਜ ਕਰੇਗਾ ਅਤੇ ਸਫਾਈ ਕਰਮਚਾਰੀਆਂ ਲਈ ਕੋਸਲ ਦਫਤਰ ਦਾ ਕੁੱਝ ਹਿੱਸਾ ਜ਼ੋ ਇਸ ਕੋਸਲ ਦੀ ਇਮਾਰਤ ਤੋਂ ਵੱਖਰਾ ਹੈ ਉਸੇ ਸਥਾਨ ਤੋਂ ਹੀ ਚਲਾਇਆ ਜਾਵੇਗਾ।
