ਇਮਾਨਦਾਰੀ / ਬੇਈਮਾਨੀ – (ਲੇਖ)

0
34

ਮੇਰੇ ਕੋਲ ਲੋਕ ਆਉਦੇ ਹਨ! ਉਹ ਕਹਿੰਦੇ ਹਨ ਕਿ ਜਿੰਦਗੀ ਭਰ ਅਸੀ ਕੋਈ ਚੋਰੀ ਨਹੀ ਕੀਤੀ , ਬੇਈਮਾਨੀ ਨਹੀ ਕੀਤੀ , ਲੇਕਿਨ ਕਿਸ ਤਰਾ ਦਾ ਨਿਯਮ ਹੈ ਜਗਤ ਦਾ ਕਿ ਚੋਰ ਅਤੇ ਬੇਈਮਾਨ ਧਨਪਤੀ ਹੋ ਗਏ ਹਨ ! ਮਜੇ ਲੁੱਟ ਰਹੇ ਹਨ, ਕੋਈ ਅਹੁੱਦੇ ਤੇ ਹੈ , ਕੋਈ ਤਖਤ ਤੇ ਬੈਠਾ ਹੈ , ਅਤੇ ਅਸੀ ਇਮਾਨਦਾਰ ਰਹੇ ਅਤੇ ਦੁੱਖ ਭੋਗ ਰਹੇ ਹਾ!

ਉਹਨਾਂ ਨੂੰ ਮੈ ਕਹਿੰਦਾ ਹਾ ਕਿ ਤੁਸੀ ਸੱਚੇ ਇਮਾਨਦਾਰ ਨਹੀ ਹੋ ! ਨਹੀ ਤਾ ਇਮਾਨਦਾਰੀ ਵਰਗਾ ਸੁੱਖ ਤੁਹਾਨੂੰ ਮਹਿਲ ‘ਚ ਵੀ ਦਿਖਾਈ ਨਹੀ ਦੇ ਸਕਦਾ ਸੀ ਤੁਹਾਡੀ ਇਮਾਨਦਾਰੀ ਪਖੰਡ ਹੈ ! ਤੁਸੀ ਵੀ ਬੇਈਮਾਨ ਹੀ ਹੋ ਲੇਕਿਨ ਕਮਜੋਰ ਹੋ ! ਉਹ ਬੇਈਮਾਨ ਤਾਕਤਵਰ ਹਨ! ਉਹ ਸਾਹਸ਼ੀ ਹਨ! ਉਹ ਕਰ ਗੁਜਰੇ , ਤੁਸੀ ਬੈਠੇ ਸੋਚਦੇ ਰਹਿ ਗਏ! ਤੁਸੀ ਡਰਪੋਕ ਹੋ! ਤੁਹਾਡੇ ਵਿੱਚ ਬੇਈਮਾਨੀ ਕਰਨ ਦੀ ਹਿੰਮਤ ਨਹੀ ਹੈ, ਤੁਸੀ ਚਾਹੁੰਦੇ ਹੋ ਕਿ ਬੇਈਮਾਨੀ ਨਾ ਕਰਾ ਅਤੇ ਮਹਿਲ ਮੈਨੂੰ ਮਿਲ ਜਾਵੇ, ਤਦ ਤੁਸੀ ਜਰਾ ਜਿਆਦਾ ਮੰਗ ਕਰ ਰਹੇ ਹੋ , ਬੇਈਮਾਨ ਵਿਚਾਰੇ ਨੇ ਕਮ ਸੇ ਕਮ ਬੇਈਮਾਨੀ ਤਾ ਕੀਤੀ, ਕੁਝ ਨਾ ਕੁਝ ਤਾ ਕੀਤਾ , ਕੋਈ ਜੋਖੀਮ ਤਾ ਲਿਆ, ਉਲਝਣਾਂ ਵਿੱਚ ਤਾ ਪਿਆ, ਉਹ ਜੇਲ੍ਹ ਵਿੱਚ ਵੀ ਜਾ ਸਕਦਾ ਹੈ , ਉਹ ਖਤਰੇ ਵਿੱਚ ਤਾ ਪਿਆ !

ਖਤਰਾ ਮੁੱਲ ਲੈਣਾ ਹਮੇਸ਼ਾਂ ਹਿੰਮਤਵਰ ਦਾ ਲੱਛਣ ਹੈ ! ਤੁਸੀ ਸਿਫਰ ਕਮਜੋਰ ਹੋ , ਅਤੇ ਕਮਜੋਰੀ ਨੂੰ ਤੁਸੀ ਇਮਾਨਦਾਰੀ ਕਿਹ ਰਹੇ ਹੋ ! ਤੁਸੀ ਨਹੀ ਕਰ ਸਕਦੇ ਬੇਈਮਾਨੀ ,ਇਸ ਦਾ ਮਤਲਬ ਇਹ ਨਹੀ ਕੀ ਤੁਸੀਂ ਇਮਾਨਦਾਰ ਹੋ ਇਸ ਦਾ ਕੁਲ ਮਤਲਬ ਇਨਾ ਹੈ ਕਿ ਤੁਹਾਡੇ ਵਿੱਚ ਹਿੰਮਤ ਦੀ ਕਮੀ ਹੈ ! ਅਗਰ ਤੁਸੀ ਇਮਾਨਦਾਰ ਹੁੰਦੇ ਤਾ ਤੁਸੀਂ ਕਹਿੰਦੇ ਕਿ ਵਿਚਾਰਾ ਮਹਿਲਾ ਵਿੱਚ ਸੜ ਰਹਿਆ ਹੈ ! ਬੇਈਮਾਨੀ ਕਰ ਕੇ ਇਹ ਫਲ ਮਿਲੇਆ ਕਿ ਮਹਿਲਾ ਵਿਚ ਸੜ ਰਹਿਆ ਹੈ , ਕਿ ਤਖਤ ਤੇ ਸੜ ਰਹਿਆ ਹੈ , ਤੁਹਾਨੂੰ ਦਿਆ ਆਉਦੀ ਬੇਈਮਾਨ ਤੇ !

ਲੇਕਿਨ ਇਹ ਬੜੇ ਮਜੇ ਦੀ ਗਲ ਹੈ ਕਿ ਬੇਈਮਾਨ ਕਦੀ ਇਮਾਨਦਾਰੀ ਦੀ ਇੱਛਾ ਨਹੀ ਕਰਦੇ , ਅਤੇ ਇਮਾਨਦਾਰ ਹਮੇਸ਼ਾਂ ਬੇਈਮਾਨੀ ਦੀ ਇੱਛਾ ਕਰਦੇ ਹਨ! ਇਸ ਵਿਚ ਗੱਲ ਸਾਫ ਹੈ ਕਿ ਉਹ ਜੋ ਇਮਾਨਦਾਰ ਹਨ, ਝੂਠੇ ਹਨ! ਉਹਨਾਂ ਦੀ ਇਮਾਨਦਾਰੀ ਉਪਰਲੀ ਖੋਲ ਹੈ , ਅਤੇ ਉਹ ਜੋ ਬੇਈਮਾਨ ਹਨ, ਉਹ ਕਮ ਸੇ ਕਮ ਸੱਚੇ ਤਾ ਹਨ!
ਭਲਾਈ ਦੇ ਕਾਰਣ ਦੁਨੀਆ ਵਿੱਚ ਕੋਈ
ਕਦੀ ਆਸ਼ਫਲ ਨਹੀ ਹੁੰਦਾ ਅਤੇ ਬੁਰਾਈ ਦੇ ਕਾਰਣ ਦੁਨੀਆ ਵਿੱਚ ਕੋਈ ਸਫਲ ਨਹੀ ਹੁੰਦਾ ਹੈ , ਸਫਾਲਤਾ ਦਾ ਕਾਰਣ ਹੈ , ਬੁਰਾਈ ਦੇ ਕਾਰਣ ਨਾਲ ਕੋਈ ਹਿੰਮਤ ਜੁੜੀ ਹੈ , ਕੋਈ ਸੱਚਾਈ ਜੁੜੀ ਹੈ ! ਇਹ ਜਰਾ ਸਮਝ ਲੋ , ਬੇਈਮਾਨ ਆਪਣੀ ਬੇਈਮਾਨੀ ਵਿੱਚ ਜਿੰਨਾ ਹਿੰਮਤੀ ਹੈ , ਇਮਾਨਦਾਰ ਆਪਣੀ ਇਮਾਨਦਾਰੀ ਵਿਚ ਉਨਾਂ ਹਿੰਮਤੀ ਨਹੀ ਹੈ ! ਜਗਤੁ ਵਿਚ ਸਫਲਾ ਓਥੇਨਟੀਕ, ਪ੍ਰਮਾਣਿਕ ਨੂੰ ਮਿਲਦੀ ਹੈ , ਚਾਹੇ ਉਹ ਪ੍ਰਮਾਣਿਕ ਆਪਣੀ ਬੇਈਮਾਨੀ ਵਿੱਚ ਹੀ ਕਿਉ ਨਾ ਹੋਵੇ !

-ਜਗਤਾਰ ਸਿੰਘ ਧੰਜਲ

NO COMMENTS