*ਇਮਾਨਦਾਰੀ ਨਾਲ ਡਿਊਟੀ ਨਿਭਾਉਣ ਲਈ ਬਚਨਬੱਧ ਰਹਾਂਗਾ…ਮਨਦੀਪ ਸਿੰਘ*

0
5

ਮਾਨਸਾ 20 ਅਕਤੂਬਰ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ): ਮਾਨਸਾ ਸ਼ਹਿਰ ਦੀ ਅਧਿਆਪਕ ਜੋੜੀ ਦੇ ਹੋਣਹਾਰ ਪੁੱਤਰ ਮਨਦੀਪ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ  ਨਾਇਬ ਤਹਿਸੀਲਦਾਰ ਦੀ ਅਸਾਮੀ ਲਈ ਹੋਈ ਪ੍ਰੀਖਿਆ ਪਾਸ ਕਰਕੇ ਨਾਇਬ ਤਹਿਸੀਲਦਾਰ ਲੱਗਣ ਤੇ ਅਪੈਕਸ ਕਲੱਬ ਮਾਨਸਾ ਵਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਸੰਜੀਵ ਪਿੰਕਾ ਨੇ ਦੱਸਿਆ ਕਿ ਮਨਦੀਪ ਸ਼ੁਰੂ ਤੋਂ ਹੀ ਹੁਸ਼ਿਆਰ ਵਿਦਿਆਰਥੀਆਂ ਦੀ ਕਤਾਰ ਵਿੱਚ ਸ਼ਾਮਲ ਰਿਹਾ ਹੈ ਅਤੇ ਅਪਣੀ ਗ੍ਰੈਜੂਏਸ਼ਨ ਕਰਨ ਉਪਰੰਤ ਸਰਕਾਰੀ ਨੌਕਰੀ ਲਈ ਹੋਣ ਵਾਲੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਲੱਗਿਆ ਅਤੇ ਅਣਥੱਕ ਮਿਹਨਤ ਅਤੇ ਕਾਬਲੀਅਤ ਸਦਕਾ ਲਗਾਤਾਰ ਛੇ ਨੌਕਰੀਆਂ ਲਈ ਸਲੈਕਟ ਹੋਇਆ ਅਤੇ ਹੁਣ ਬਤੌਰ ਇੰਸਪੈਕਟਰ ਸੇਲ ਟੈਕਸ ਡਿਊਟੀ ਕਰਦਿਆਂ ਨਾਇਬ ਤਹਿਸੀਲਦਾਰ ਦੀ ਭਰਤੀ ਲਈ ਹੋਈ ਪ੍ਰੀਖਿਆ ਪਾਸ ਕਰਕੇ ਨਾਇਬ ਤਹਿਸੀਲਦਾਰ ਲੱਗਿਆ ਹੈ ਅਤੇ ਅੱਜ ਇਸਦੀ ਸਫਲਤਾ ਲਈ ਅਪੈਕਸ ਕਲੱਬ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਹੈ।ਅਸ਼ਵਨੀ ਜਿੰਦਲ ਅਤੇ ਸੁਰੇਸ਼ ਜਿੰਦਲ ਨੇ ਕਿਹਾ ਕਿ ਲਗਨ ਨਾਲ ਕੀਤੀ ਪੜ੍ਹਾਈ ਦੇ ਵਧੀਆ ਨਤੀਜੇ ਆਉਂਦੇ ਹਨ ਜਿਸਦੀ ਉਦਾਹਰਣ ਸਾਡੇ ਸਾਹਮਣੇ ਮਨਦੀਪ ਸਿੰਘ ਹੈ।ਅਪੈਕਸ ਕਲੱਬ ਮੈਂਬਰਾਂ ਦਾ ਧੰਨਵਾਦ ਕਰਦਿਆਂ ਮਨਦੀਪ ਨੇ ਕਿਹਾ ਕਿ ਉਸ ਦੀ ਇਸ ਪ੍ਰਾਪਤੀ ਦਾ ਸਿਹਰਾ ਉਸਦੇ ਮਾਪਿਆਂ ਨੂੰ ਜਾਂਦਾ ਹੈ ਜਿਹਨਾਂ ਨੇ ਉਸਨੂੰ ਹਰ ਤਰ੍ਹਾਂ ਦਾ ਸਹਿਯੋਗ ਅਤੇ ਮਾਰਗ ਦਰਸ਼ਨ ਦਿੱਤਾ ਹੈ। ਉਹਨਾਂ ਨੇ ਦੱਸਿਆ ਕਿ ਪੜ੍ਹਾਈ ਸਮੇਂ ਉਸਨੇ ਲਗਾਤਾਰ ਪੰਦਰਾਂ ਪੰਦਰਾਂ ਘੰਟੇ ਵੀ ਪੜਾਈ ਕੀਤੀ ਹੈ ਅਤੇ ਸਾਦਾ ਜੀਵਨ ਬਤੀਤ ਕੀਤਾ ਹੈ ਅਤੇ ਉਹ ਹੁਣ ਇਸ ਅਹੁਦੇ ਤੇ ਕੰਮ ਕਰਦਿਆਂ ਇਮਾਨਦਾਰੀ ਨਾਲ ਡਿਊਟੀ ਨਿਭਾਉਣ ਲਈ ਬਚਨਬੱਧ ਰਹਿਣਗੇ ਅਤੇ ਹਰੇਕ ਲੋੜਵੰਦ ਵਿਦਿਆਰਥੀ ਜਿਹੜਾ ਕੰਪੀਟੀਸ਼ਨ ਦੀ ਤਿਆਰੀ ਲਈ ਉਹਨਾਂ ਦੀ ਜ਼ਰੂਰਤ ਮਹਿਸੂਸ ਕਰੇਗਾ ਲਈ ਹਾਜ਼ਰ ਰਹਿਣਗੇ।ਇਸ ਮੌਕੇ ਮਨਦੀਪ ਦੇ ਪਿਤਾ ਕੁਲਦੀਪ ਸਿੰਘ, ਮਾਤਾ ਸੁਮਨਦੀਪ ਕੌਰ,ਕਮਲ ਗਰਗ,ਧੀਰਜ ਬਾਂਸਲ, ਭੁਪੇਸ਼ ਜਿੰਦਲ, ਧਰਮਪਾਲ, ਸਤੀਸ਼ ਗਰਗ,ਲੱਕੀ ਗੋਇਲ, ਕ੍ਰਿਸ਼ਨ ਗਰਗ, ਵਿਨੋਦ ਬਾਂਸਲ, ਰਜਨੀਸ਼ ਮਿੱਤਲ, ਸ਼ਿਵਮ ਜਿੰਦਲ,ਜੋਨੀ ਜਿੰਦਲ ਹਾਜ਼ਰ ਸਨ।

LEAVE A REPLY

Please enter your comment!
Please enter your name here