
ਬੁਢਲਾਡਾ 30, ਮਈ( (ਸਾਰਾ ਯਹਾ/ ਅਮਨ ਮਹਿਤਾ ): ਕਰੋਨਾ ਮਹਾਮਾਰੀ ਦੇ ਚਲਦਿਆ ਜਿਥੇ ਸਿਹਤ ਕਰਮੀਆ, ਪੁਲਿਸ ਮੁਲਾਜਮਾ, ਪ੍ਰਸਾਸਨਿਕ ਅਧਿਕਾਰੀਆ ਵਲੋ ਸਰਕਾਰ ਵਲੋ ਦਿੱਤੇ ਕਰੋਨਾ ਇਤਿਆਤਾ ਦੀ ਪਾਲਣਾ ਕਰਨ ਲਈ ਲੋਕਾ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ। ਜਿਸ ਤਹਿਤ ਲੋਕਾ, ਜਥੇਬੰਦੀਆ, ਸਮਾਜ ਸੇਵੀ ਸਸਥਾਵਾ ਅਤੇ ਵੱਖ ਵੱਖ ਐਸੋਸੀਏਸ਼ਨਾਂ ਦੇ ਮੈਂਬਰਾਂ ਵੱਲੋਂ ਇਨ੍ਹਾਂ ਦੀ ਹੋਸਲਾ ਅਫਜਾਈ ਲਈ ਸਨਮਾਨ ਕੀਤਾ ਜਾ ਰਿਹਾ ਹੈ ਕਿਊਕਿ ਇਹ ਮੁਲਾਜ਼ਮ ਕਰੋਨਾ ਮਹਾਮਾਰੀ ਦੇ ਚਲਦਿਆ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ ਜਾ ਰਹੀ ਹੈ। ਇਸੇ ਤਹਿਤ ਸ਼ਹਿਰ ਦੀ ਦਾਣਾ ਮੰਡੀ ਦੇ ਅਹਿਮਦਪੁਰ ਵਾਲੇ ਗੇਟ ਦੇ ਚੌਕ ਵਿੱਚ ਡਿਊਟੀ ਦੇ ਰਹੇ ਏ ਐੱਸ ਆਈ ਯਾਦਵਿੰਦਰ ਸਿੰਘ ਵੱਲੋਂ ਲੋਕਾਂ ਅਤੇ ਰਾਹਗੀਰਾਂ ਨੂੰ ਕਰੋਨਾ ਇਤਿਆਤਾ ਦੀ ਪਾਲਣਾ ਕਰਨ ਲਈ ਜਾਗਰੁਕ ਕੀਤਾ ਜਾ ਰਿਹਾ ਹੈ। ਜਿਨ੍ਹਾਂ ਦੀ ਇਸ ਤਨਦੇਹੀ ਨਾਲ ਦਿੱਤੀ ਜਾ ਰਹੀ ਡਿਉਟੀ ਲਈ ਸ਼ਹਿਰ ਦੇ ਡਾਕਟਰ ਛੱਜੂ ਰਾਮ ਗਰਗ, ਕਰਿਆਣਾ ਯੂਨੀਅਨ ਦੇ ਪ੍ਰਧਾਨ ਜੀਵਨ ਕੁਮਾਰ ਆਦਿ ਵੱਲੋਂ ਏਐੱਸਆਈ ਯਾਦਵਿੰਦਰ ਸਿੰਘ ਅਤੇ ਪੂਰੀ ਟੀਮ ਦਾ ਪੀਪੀਈ ਕਿੱਟ, ਸੈਨੇਟਾਈਜ਼ਰ ਅਤੇ ਮਾਸਕ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਡਾਕਟਰ ਛੱਜੂ ਰਾਮ ਗਰਗ ਨੇ ਕਿਹਾ ਕਿ ਏਐੱਸਆਈ ਯਾਦਵਿੰਦਰ ਸਿੰਘ ਵੱਲੋਂ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਲੋਕਾਂ ਨੂੰ ਜਾਗਰੂਕ ਕਰਨ ਲਈ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਦਿੱਤੀ ਜਾ ਰਹੀ ਹੈ ਉਨ੍ਹਾਂ ਵੱਲੋਂ ਆਉਣ ਜਾਣ ਵਾਲੇ ਰਾਹਗੀਰਾਂ ਦੁਕਾਨਦਾਰਾਂ ਅਤੇ ਲੋਕਾਂ ਨੂੰ ਮਾਸਕ ਪਹਿਨ ਕੇ ਰੱਖਣ ਸੈਨੀਟਾਈਜ਼ਰ ਨਾਲ ਵਾਰ ਵਾਰ ਹੱਥ ਧੋਣ ਅਤੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਵੱਖ ਵੱਖ ਹਦਾਇਤਾਂ ਬਾਰੇ ਸਮੇਂ ਸਮੇਂ ਸਿਰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਐਸਐਸਪੀ ਮਾਨਸਾ ਨਰਿੰਦਰ ਭਾਰਗਵ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਉਣ ਵਾਲੇ ਅਜਿਹੇ ਅਧਿਕਾਰੀਆਂ ਦੀ ਡਿਊਟੀ ਨੂੰ ਦੇਖਦੇ ਹੋਏ ਇਨ੍ਹਾਂ ਦੀ ਤਰੱਕੀ ਕੀਤੀ ਜਾਵੇ। ਇਸ ਮੌਕੇ ਤੇਜੀ ਸਿੰਘ, ਜਸਵੀਰ ਸਿੰਘ, ਵੀਨੂੰ ਕਾਂਸਲ ਰਾਮਾ ਮੰਡੀ, ਐਡਵੋਕੇਟ ਚੰਦਨ, ਐਡਵੋਕੇਟ ਰਮਨ ਗਰਗ, ਅਮਿਤ ਕੁਮਾਰ, ਵਿਜੈ ਕੁਮਾਰ, ਮਾਨਿਕ ਗਰਗ, ਮੋਹਿਤ ਗਰਗ ਆਦਿ ਹਾਜ਼ਰ ਸਨ।
