ਚੰਡੀਗੜ੍ਹ 1 ਮਾਰਚ (ਸਾਰਾ ਯਹਾ, ਬਲਜੀਤ ਸ਼ਰਮਾ) ਬੀਤੇ ਦਿਨੀਂ ਮਾਨਸਾ ਡੀਸੀ ਕੋਠੀ ਦੇ ਸਾਹਮਣੇ ਇੱਕ ਏਟੀਐਮ ਵਿੱਚ ਨਿਰਮਲ ਸਿੰਘ ਬੋੜਾਵਾਲ ਨਾਮ ਦਾ ਸ਼ਖਸ ਆਪਣੇ ਪੈਸਿਆਂ ਨਾਲ ਭਰਿਆ ਹੋਇਆ ਪਰਸ ਏ ਡੀਐੱਮ ਹੋਰ ਬਹੁਤ ਸਾਰੇ ਜ਼ਰੂਰੀ ਕਾਗਜ਼ਾਤ ਅਤੇ ਸਾਮਾਨ ਨਾਲ ਭਰਿਆ ਬੈਗ ਏਟੀਐੱਮ ਵਿੱਚ ਭੁੱਲ ਗਿਆ। ਇਸ ਤੋਂ ਬਾਅਦ ਜਦੋਂ ਹੌਲਦਾਰ ਸੁਰੇਸ਼ ਮੱਤੀ ਮੁੱਖ ਮੁਨਸ਼ੀ ਪੁਲਸ ਲਾਈਨ ਲਾਈਨ ਮਾਨਸਾ ,ਅਤੇ ਰੋਹਿਤ ਰੋਹਿਤ ਕੁਮਾਰ ਸੇਵਾਦਾਰ ਜ਼ਿਲ੍ਹਾ ਪ੍ਰੀਸ਼ਦ, ਇਸ ਏਟੀਐੱਮ ਵਿੱਚ ਪਹੁੰਚੇ ਤਾਂ ਉਨ੍ਹਾਂ ਨੂੰ ਇਹ ਪਰਸ ਮਿਲਿਆ ਤਾਂ ਉਨ੍ਹਾਂ ਨੇ ਇਸ ਵਿੱਚੋਂ ਇੱਕ ਰਸੀਦ ਪਰਚੀ ਕੱਢ ਕੇ ਸਬੰਧਤ ਵਿਅਕਤੀ ਨੂੰ ਫੋਨ ਕਰਕੇ ਸੱਦਿਆ ਅਤੇ ਨੋਟਾਂ ਨਾਲ ਭਰਿਆ ਹੋਇਆ ਪਰਸ ਅਤੇ ਹੋਰ ਸਾਰੇ ਜ਼ਰੂਰੀ ਸਾਮਾਨ ਉਸ ਨੂੰ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ !ਸੰਬੰਧਿਤ ਵਿਅਕਤੀ ਨੇ ਇਨ੍ਹਾਂ ਦਾ ਬਹੁਤ ਧੰਨਵਾਦ ਕਰਦਿਆਂ ਕਿਹਾ ਕਿ ਅਜੇ ਵੀ ਇਮਾਨਦਾਰ ਲੋਕਾਂ ਦੀ ਕਮੀ ਨਹੀਂ ਹੈ ਜਿਸ ਦੀ ਮਿਸਾਲ ਇਹ ਦੋਨੋਂ ਸ਼ਖਸ ਹਨ Attachments area