ਇਨਸਾਫ ਨਾ ਮਿਲਣ ਤੇ ਮੋਬਾਇਲ ਟਾਵਰ ਤੇ ਚੜ੍ਹਿਆ ਵਿਅਕਤੀ ਖੁਦਕੁਸ਼ੀ ਕਰਨ ਦੀ ਦਿੱਤੀ ਧਮਕੀ ਸਰਦੂਲਗੜ੍ਹ ਪੁਲਸ ਕਰ ਰਹੀ ਸੀ ਖੱਜਲ-ਖੁਵਾਰ

0
58

ਸਰਦੂਲਗੜ੍ਹ 10,ਜਨਵਰੀ (ਸਾਰਾ ਯਹਾ /ਬਲਜੀਤ ਪਾਲ) ਅੱਜ ਉਸ ਸਮੇਂ ਸਰਦੂਲਗੜ੍ਹ ਪੁਲਸ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ ਜਦੋ ਸਰਦੂਲਗਡ਼੍ਹ ਦਾ ਇਕ ਵਿਅਕਤੀ ਇਨਸਾਫ ਲੈਣ ਲਈ ਮੋਬਾਇਲ ਟਾਵਰ ਤੇ ਜਾ ਚੜ੍ਹਿਆ ਅਤੇ ਖੁਦਕੁਸ਼ੀ ਕਰਨ ਦੀਆਂ ਧਮਕੀਆਂ ਦੇਣ ਲੱਗਾ। ਤਿੰਨ-ਚਾਰ ਘੰਟਿਆ ਦੀ ਮਿਹਨਤ ਤੋਂ ਬਆਦ ਸਰਦੂਲਗੜ੍ਹ ਪੁਲੀਸ ਨੇ ਉਸ ਵਿਅਕਤੀ ਨੂੰ ਇਨਸਾਫ ਦਿਵਾਉਣ ਦਾ ਭਰੋਸਾ ਦਿਵਾਕੇ ਟਾਵਰ ਤੋਂ ਥੱਲੇ ਉਤਾਰ ਲਿਆ। ਜਾਣਕਾਰੀ ਦਿੰਦਿਆਂ ਜੀਦ (ਹਰਿਆਣਾ) ਦੇ ਰਹਿਣ ਵਾਲਾ ਵਿਕਰਮ ਨਾਮ ਦੇ ਵਿਅਕਤੀ ਜੋ ਹੁਣ ਸਰਦੂਲਗੜ੍ਹ ਵਿਖੇ ਰਹਿ ਰਿਹਾ ਹੈ ਨੇ ਦੱਸਿਆ ਕਿ ਉਸ ਨੇ ਪਿੰਡ ਜਟਾਣਾ ਕਲਾਂ ਦੇ ਵਿਅਕਤੀ ਤੋਂ 7 ਲੱਖ ਰੁਪਏ ਦੀ ਜਮੀਨ ਲਈ ਸੀ।ਪਰ ਉਨ੍ਹਾਂ ਰੁਪਏ ਤਾਂ ਲੈ ਲਏ ਪਰ ਜਮੀਨ ਉਸ ਦੇ ਨਾਮ ਨਹੀਂ ਕਰਵਾਈ। ਸਰਦੂਲਗੜ੍ਹ ਪੁਲਸ ਕੋਲ ਇਸ ਦੀ ਲਿਖਤੀ ਸਿਕਾਇਤ ਦਿੱਤੀ ਹੋਈ ਹੈ। ਡੀ.ਅੇੈਸ.ਪੀ. ਸਰਦੂਲਗੜ੍ਹ ਤੇ ਮੋਹਤਵਾਰ ਵਿਅਕਤੀਆਂ ਨੇ ਸਾਡੇ ਵਿਚ 7 ਲੱਖ ਰਕਮ ਦੀ ਥਾਂ 3.5 ਲੱਖ ਰੁਪਏ

11 ਅਕਤੂਬਰ ਨੂੰ ਦੇਣ ਦਾ ਸਮਝੋਤਾ ਵੀ ਹੋਇਆ ਸੀ ਪਰ ਮੇਰੇ ਵਾਰ-ਵਾਰ ਕਹਿਣ ਤੇ ਵੀ ਮੈਨੂੰ ਰਕਮ ਨਹੀਂ ਮਿਲ ਰਹੀ ਤੇ ਸਰਦੂਲਗੜ੍ਹ ਪੁਲਸ ਮੇਰੇ ਤੋਂ ਵਾਰ-ਵਾਰ ਥਾਨੇ ਗੇੜੇ ਮਰਵਾ ਰਹੀ ਹੈ ਤੇ ਮੈਨੂੰ ਇਨਸਾਫ਼ ਨਹੀ ਦਵਾ ਰਹੀ। ਜਿਸ ਕਰਕੇ ਅੱਜ ਮੈ ਅੱਕਕੇ ਇਹ ਕਦਮ ਚੁੱਕਿਆ ਹੈ। ਬਿਕਰਮ ਅਤੇ ਸ਼ਹਿਰ ਵਾਸੀਆਂ ਨੇ ਸਿਵਲ ਤੇ ਪੁਲਸ ਪ੍ਰਸ਼ਾਸਨ ਤੋ ਮੰਗ ਕੀਤੀ ਕਿ ਉਸ ਨੂੰ ਇਨਸਾਫ਼ ਦਵਾਇਆ ਜਾਵੇ।

LEAVE A REPLY

Please enter your comment!
Please enter your name here