*ਇਨਸਾਫ਼ ਮੰਗਣ ਗਏ ਸੀ ਨਾਂ ਕਿ ਪ੍ਰਚਾਰ ਕਰਨ, ਗ਼ਲਤ ਬੋਲਣ ਵਾਲਿਆਂ ਨੂੰ ਸ਼ਰਮ ਆਉਂਣੀ ਚਾਹੀਦੀ-ਸਿੱਧੂ*

0
112

(ਸਾਰਾ ਯਹਾਂ/  ਮੁੱਖ ਸੰਪਾਦਕ): ਸਿੱਧੂ ਮੂਸੇਵਾਲਾ ਦੇ ਪਿਤਾ ਬਲਕਾਰ ਸਿੰਘ ਨੇ ਘਰ ਪਹੁੰਚ ਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਜਲੰਧਰ ਵੋਟਾਂ ਵਿੱਚ ਕਿਸੇ ਪਾਰਟੀ ਦੇ ਹੱਥਾਂ ਵਿੱਚ ਪ੍ਰਚਾਰ ਕਰਨ ਨਹੀਂ ਗਏ ਸੀ ਉਹ ਆਪਣੇ ਪੁੱਤ ਦੇ ਇਨਸਾਫ਼ ਦੀ ਮੰਗ ਨੂੰ ਲੈ ਕੇ ਲੋਕਾਂ ਵਿੱਚ ਗਏ ਸੀ ਤੇ ਆਪਣੇ ਪੁੱਤ ਦੇ ਇਨਸਾਫ਼ ਦੇ ਲਈ ਸਰਕਾਰ ਖ਼ਿਲਾਫ਼ ਇੰਝ ਹੀ ਮੋਰਚਾ ਖੋਲ੍ਹਦੇ ਰਹਿਣਗੇ।

ਜਦੋਂ ਮਰਜ਼ੀ ਕਰਵਾ ਲਓ ਖਾਤਿਆਂ ਦੀ ਜਾਂਚ-ਬਲਕੌਰ ਸਿੰਘ

ਇਸ ਮੌਕੇ ਬਲਕੌਰ ਸਿੰਘ ਨੇ ਸੋਸ਼ਲ ਮੀਡੀਆ ਉੱਤੇ ਬੋਲਣ ਵਾਲੇ ਲੋਕਾਂ ਬਾਬਤ ਕਿਹਾ ਕਿ ਜਦੋਂ ਉਨ੍ਹਾਂ ਦੇ ਘਰ ਪੁੱਤ ਦੀ ਮੌਤ ਹੋਵੇਗੀ ਤਾਂ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਪੁੱਤ ਦਾ ਦਰਦ ਕੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤ ਨੇ ਜੋ ਵੀ ਕਮਾਈ ਕੀਤੀ ਹੈ ਉਹ ਇੱਕ ਨੰਬਰ ਦੀ ਹੈ ਤੇ ਇੱਕ ਹੀ ਖਾਤੇ ਵਿੱਚ ਸਭ ਕੁਝ ਹੈ। ਚਾਹੇ ਈਡੀ ਜਾ ਕਿਸੇ ਹੋਰ ਵੀ ਏਜੰਸੀ ਤੋਂ ਜਾਂਚ ਕਰਵਾ ਲਓ ਉਨ੍ਹਾਂ ਨੂੰ ਕਿਸੇ ਦਾ ਵੀ ਡਰ ਨਹੀਂ ਹੈ।

ਇਨਸਾਫ਼ ਦੇਣ ਦੀ ਬਜਾਏ ਕਰ ਰਹੇ ਨੇ ਬੇਤੁਕੀ ਬਿਆਨਬਾਜ਼ੀ

ਬਲਕੌਰ ਸਿੰਘ ਨੇ ਕਿਹਾ ਕਿ ਮੂਸੇਵਾਲਾ ਦੇ ਕਾਤਲਾਂ ਨੂੰ ਸਰਕਾਰ ਤੇ ਮੀਡੀਆ ਸਲਾਹਕਾਰ ਨੇ ਸੁਰੱਖਿਆ ਘੱਟ ਕਰਨ ਦੀ ਖ਼ਬਰ ਨਸ਼ਰ ਕਰਕੇ ਇੱਕ ਮੌਕਾ ਦੇ ਦਿੱਤਾ। ਉਨ੍ਹਾਂ ਕਿਹਾ ਕਿ ਸਾਜ਼ਿਸ਼ਕਰਤਾ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਇਸ ਮੌਕੇ ਉਨ੍ਹਾਂ ਸਰਕਾਰ ਖਿਲਾਫ਼ ਨਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਤੇ ਮੰਤਰੀ ਇਨਸਾਫ਼ ਦੇਣ ਦੀ ਬਜਾਏ ਬੇਤੁਕੀ ਬਿਆਨਬਾਜ਼ੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਜਲੰਧਰ ਵਿੱਚ ਜਿੱਤ ਹਾਰ ਲਈ ਨਹੀਂ ਗਏ ਸੀ ਕਿਉਂਕਿ ਅਸੀਂ ਤਾਂ ਪਹਿਲਾਂ ਹੀ ਜ਼ਿੰਦਗੀ ਦੀ ਜੰਗ ਹਾਰ ਚੁੱਕੇ ਹਾਂ, ਉਨ੍ਹਾਂ ਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਤੇ ਉਹ ਇਸ ਤਰ੍ਹਾਂ ਹੀ ਇਨਸਾਫ਼ ਲਈ ਆਖ਼ਰੀ ਸਾਹ ਤੱਕ ਲੜਦੇ ਰਹਿਣਗੇ।

ਗ਼ਲਤ ਬੋਲਣ ਵਾਲਿਆਂ ਨੂੰ ਆਉਣੀ ਚਾਹੀਦੀ ਹੈ ਸ਼ਰਮ-ਚਰਨ ਕੌਰ

ਬਲਕੌਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਜੂਡੀਸ਼ੀਅਲ ਕਮਿਸ਼ਨ ਬਣਾਉਣ ਦੀ ਗੱਲ ਕਹੀ ਸੀ ਪਰ ਅਜੇ ਤੱਕ ਕੋਈ ਕਮਿਸ਼ਨ ਨਹੀਂ ਬਣਿਆ ਹੈ ਤੇ ਨਾਂ ਹੀ ਸਾਜ਼ਿਸ਼ ਘਾੜਿਆਂ ਖ਼ਿਲਾਫ਼ ਕੋਈ ਕਾਰਵਾਈ ਕੀਤੀ ਗਈ ਹੈ। ਇਸ ਮੌਕੇ ਮੂਸੇਵਾਲਾ ਦੇ ਮਾਤਾ ਚਰਨ ਕੌਰ ਨੇ ਕਿਹਾ ਕਿ ਅੱਜ ਮਾਂ ਦਿਵਸ ਮੌਕੇ ਤੁਸੀਂ ਸਾਡੇ ਕੋਲ ਆਏ ਤੇ ਸਾਨੂੰ ਇਨਸਾਫ਼ ਦਵਾਉਣ ਦੀ ਕੋਸ਼ਿਸ਼ ਕਰ ਰਹੇ ਹੋ ਪਰ ਕੁਝ ਲੋਕ ਸੋਸ਼ਲ ਮੀਡੀਆ ਉੱਤੇ ਬੇਤੁਕੀ ਬਿਆਨਬਾਜ਼ੀ ਕਰ ਰਹੇ ਹਨ। ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿਉਂਕਿ ਉਹ ਆਪਣੇ ਪੁੱਤ ਦੇ ਇਨਸਾਫ਼ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ।

LEAVE A REPLY

Please enter your comment!
Please enter your name here