ਮਾਨਸਾ (ਬੁਢਲਾਡਾ), 07 ਦਸੰਬਰ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਮਨੁੱਖੀ ਜਾਨ ਮਾਲ ਦੀ ਰਾਖੀ ਕਰਕੇ ਇਨਸਾਨੀਅਤ ਨੂੰ ਜਿੰਦਾ ਰੱਖਣ ਵਾਲੇ ਡੀ.ਐਸ.ਪੀ. ਬੁਢਲਾਡਾ ਮਨਜੀਤ ਸਿੰਘ ਨੂੰ ਡੀ.ਜੀ.ਪੀ. ਡਿਸਕ ਐਸ.ਐਸ.ਪੀ. ਮਾਨਸਾ ਡਾ. ਨਾਨਕ ਸਿੰਘ ਨੇ ਲਗਾ ਕੇ ਸਨਮਾਣਿਤ ਕੀਤਾ ਗਿਆ। ਕਿ ਹੜ੍ਹਾਂ ਦੌਰਾਨ ਮਨਜੀਤ ਸਿੰਘ ਨੇ ਜਿੱਥੇ ਪਾਣੀ ਚ ਫਸੇ ਲੋਕਾਂ ਨੂੰ ਰੈਸਕਿਉ ਕਰਦਿਆਂ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਉਥੇ ਆਪਣੀ ਜਾਨ ਨੂੰ ਜੋਖਮ ਵਿੱਚ ਪਾਉਂਦਿਆਂ ਮਾਨਵਤਾ ਦੀ ਸੇਵਾ ਵਿੱਚ ਚੰਗਾ ਰੋਲ ਅਦਾ ਕੀਤਾ। ਉਥੇ ਲੋਕਾਂ ਨੂੰ ਖਾਣ ਪੀਣ ਦੀਆਂ ਵਸਤਾਂ ਪਹੁੰਚਾ ਕੇ ਲੋਕਾਂ ਦੇ ਹਮਸਾਥੀ ਬਣੇ। ਮੌਜੂਦਾਂ ਸਮੇਂ ਵਿੱਚ ਮਨਜੀਤ ਸਿੰਘ ਬੁਢਲਾਡਾ ਹਲਕੇ ਚ ਨਸ਼ੇ ਖਿਲਾਫ ਲੜਾਈ ਲੜਦਿਆਂ ਕਈ ਨਸ਼ਾ ਤਸਕਰਾਂ ਨੂੰ ਜੇਲ੍ਹਾਂ ਚ ਡੱਕਦਿਆਂ ਨਸ਼ਿਆ ਖਿਲਾਫ ਲੋਕਾਂ ਦੀ ਇੱਕ ਲੋਕ ਲਹਿਰ ਬਣਾਉਣ ਚ ਸਫਲ ਹੋਏ ਹਨ। ਪਿੰਡਾਂ ਸ਼ਹਿਰਾਂ ਦੇ ਲੋਕ ਪੁਲਿਸ ਦੇ ਹਮਦਰਦ ਬਣ ਕੇ ਨਸ਼ਾ ਤਸਕਰਾਂ ਖਿਲਾਫ ਸ਼ੁਰੂ ਕੀਤੀ ਮੁਹਿੰਮ ਵਿੱਚ ਆਪਣਾ ਸਹਿਯੋਗ ਦੇ ਰਹੇ ਹਨ। ਐਸ.ਐਸ.ਪੀ. ਮਾਨਸਾ ਡਾ. ਨਾਨਕ ਸਿੰਘ ਨੇ ਡੀ.ਐਸ.ਪੀ. ਮਨਜੀਤ ਸਿੰਘ ਦੀ ਕਾਰਜਸ਼ੈਲੀ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਹਮੇਸ਼ਾ ਮਿਹਨਤੀ ਪੁਲਿਸ ਕਰਮੀ, ਅਫਸਰਾਂ ਦਾ ਮਨੋਬਲ ਵਧਾਉਂਦੀ ਰਹੀ ਹੈ। ਉਨ੍ਹਾਂ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਕਿ ਉਹ ਹਮੇਸ਼ਾ ਪੁਲਿਸ ਦੀ ਹੌਂਸਲਾ ਅਫਜਾਈ ਲਈ ਅੱਗੇ ਆਉਂਦੇ ਰਹੇ ਹਨ। ਇਸ ਮੌਕੇ ਤੇ ਐਸ.ਐਚ.ਓ. ਸਿਟੀ ਤੋਂ ਇਲਾਵਾ ਵੱਡੀ ਗਿਣਤੀ ਪੁਲਿਸ ਅਧਿਕਾਰੀ ਹਾਜਰ ਸਨ।