
ਮਾਨਸਾ 21 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ) ਇਨਰਵ੍ਹੀਲ ਕਲੱਬ ਮਾਨਸਾ ਰੋਇਲ ਡਿਸਟ੍ਰਿਕਟ 309 ਨੇ ਸਰਕਾਰੀ ਐਮੀਨੈਂਸ ਸਕੂਲ ਮਾਨਸਾ ਪਿਛਲੇ ਕਾਫੀ ਸਮੇਂ ਤੋਂ ਅਪਣਾਇਆ ਹੋਇਆ ਹੈ। ਸਮੇਂ ਸਮੇਂ ਤੇ ਇਸ ਸਕੂਲ ਵਿੱਚ ਬੱਚਿਆਂ ਦੀ ਭਲਾਈ ਲਈ ਸਹਾਇਤਾ ਕੀਤੀ ਜਾਂਦੀ ਹੈ। ਰੇਣੂ ਅਗਰਵਾਲ ਦੀ ਪ੍ਰਧਾਨਗੀ ਹੇਠ ਸਕੂਲ ਨੂੰ ਇੱਕ ਐਕਸਰਸਾਈਜ਼ ਸਾਇਕਲ ਭੇਂਟ ਕੀਤਾ ਗਿਆ ਤਾਂ ਜੋਂ ਬੱਚੇ ਇਸ ਸਾਇਕਲ ਦੀ ਮਦਦ ਨਾਲ ਰੋਜ਼ਾਨਾ ਸਕੂਲ ਵਿੱਚ ਕਸਰਤ ਕਰ ਸਕਣ ਤਾਂ ਜੋਂ ਸਰੀਰਕ ਤੌਰ ਤੇ ਬੱਚੇ ਤੰਦਰੁਸਤ ਅਤੇ ਫਿੱਟ ਰਹਿਣ। ਇਹ ਸਾਇਕਲ ਕਲੱਬ ਮੈਂਬਰ ਡਾਕਟਰ ਮਿਨਾਕਸ਼ੀ ਬਾਂਸਲ ਨੇ ਆਪਣੇ ਸਤਿਕਾਰਤ ਪਿਤਾ ਜੀ ਦੇ ਜਨਮ ਦਿਨ ਮੌਕੇ ਕਲੱਬ ਰਾਹੀਂ ਭੇਂਟ ਕੀਤਾ। ਇਸ ਮੌਕੇ ਕਲੱਬ ਮੈਂਬਰ ਰੇਣੂ ਅਗਰਵਾਲ, ਸੈਕਟਰੀ ਸੁਨੀਤਾ ਗਰਗ, ਸੀਮਾ ਗੋਇਲ, ਸੋਨੀਆ ਜਿੰਦਲ, ਡਾਕਟਰ ਮਿਨਾਕਸ਼ੀ ਬਾਂਸਲ, ਪ੍ਰਵੀਨ ਸਿੰਗਲਾ, ਮੈਡਮ ਕਿਰਨ ਅਤੇ ਅਨੂ ਜਿੰਦਲ ਹਾਜ਼ਰ ਸਨ।
