
ਮਾਨਸਾ (ਸਾਰਾ ਯਹਾਂ/ਜੋਨੀ ਜਿੰਦਲ)
ਸਥਾਨਕ ਇਨਰਵੀਲ ਕਲੱਬ ਮਾਨਸਾ ਗਰੇਟਰ ਵੱਲੋ ਪ੍ਰਧਾਨ ਸ੍ਰੀਮਤੀ ਸੁਨੀਤਾ ਗਰਗ ਦੀ ਇੱਕ ਨਵੀ ਪਹਿਲ ਕਦਮੀ ਕੀਤੀ ਗਈ ਜਿਸ ਤਹਿਤ ਕਲੱਬ ਮੈਬਰਾ ਵੱਲੋ ਆਪਣੇ ਘਰਾ ਵਿੱਚ ਪਈਆ ਫਾਲਤੂ ਬੋਤਲਾ ਨੂੰ ਕੰਟਿੰਗ ਕਰਕੇ ਸਾਨਦਾਰ ਬੁੂਟੇ ਲਾਏ ਗਏ ਇਹ ਸਾਨਦਾਰ ਬੋਤਲਾ ਗੋਰਮਿੰਟ ਮਿੱਤਲ ਸਕੂਲ ਨੰਗਲ ਕਲਾ ਵਿਖੇ ਵੱਖ ਵੱਖ ਜਗਾ ਤੇ ਢੰੰਗ ਕੇ ਸਕੂਲ ਦੀ ਸੋਭਾ ਵਧਾਈ ।

ਇਸ ਪ੍ਰਾਜੈਕਟ ਨਾਲ ਜਿੱਥੇ ਫਾਲਤੂ ਸਮਾਨ ਕੰੰਮ ਵਿੱਚ ਆਇਆ ਅਤੇ ਨਾਲ ਹੀ ਵਾਤਾਵਰਣ ਨੂੰ ਸ਼ੁੱਧ ਕਰਨ ਵਿੱਚ ਯੋਗਦਾਨ ਪਾਇਆ ।ਇਸ ਪ੍ਰਾਜੈਕਟ ਨੂੰ ਕਾਮਯਾਬ ਕਰਨ ਵਿੱਚ ਕਲੱਬ ਮੈਬਰ ਸ੍ਰੀਮਤੀ ਮੁਨੀਸਾ ਕੱਕੜ ਦਾ ਵਿਸੇਸ ਯੌਗਦਾਨ ਰਿਹਾ । ਇਸ ਮੋਕੇ ਕਲੱਬ ਸੈਕਟਰੀ ਮਿੰਨੂ ਜਿੰਦਲ ਨੇ ਦੱਸਿਆ ਕਿ ਇਹ ਕਲੱਬ ਵਾਤਾਵਰਣ ਨੂੰ ਸੁੱਧ ਰੱਖਣ ਲਈ ਹਮੇਸਾ ਯਤਨਸੀਲ ਰਹੇਗਾ ।ਇਸ ਮੋਕੇ ਕਲੱਬ ਮੈਬਰ ਸ਼੍ਰੀਮਤੀ ਊਸਾ ਗਰਗ , ਕੋਮਲ ਮਿੱਤਲ ,ਅੰਜੂ ਗਰਗ ,ਮਨਜੀਤ ਨਰੂਲਾ , ਮੋਨਾ ਵਾਲਿਆ ,ਸੰਗੀਤਾ, ਸਸੀ ਬਾਂਸਲ ,ਅਤੇ ਰੰਜੂ ਸਿੰਗਲਾ ਹਾਜਰ ਸਨ ।
