ਮਾਨਸਾ, 26 ਦਸੰਬਰ:-(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸੰਘਣੀ ਧੁੰਦ ਵਿੱਚ ਪਿੱਛੇ ਲਾਈਟ ਨਾ ਹੋਣ ਕਾਰਨ ਐਕਸੀਡੈਂਟਾਂ ਦਾ ਕਾਰਨ ਬਣ ਰਹੀਆਂ ਰੇਹੜੀਆਂ, ਟਰਾਲੀਆਂ ਤੇ ਇਨਰਵਹੀਲ ਕਲੱਬ ਮਾਨਸਾ ਗ੍ਰੇਟਰ ਦੀਆਂ ਔਰਤਾਂ ਨੇ ਰਿਫਲੈਕਟਰ ਲਗਾਉਣ ਦਾ ਸ਼ਲਾਘਾਯੋਗ ਕਾਰਜ ਕੀਤਾ।
ਇਹ ਜਾਣਕਾਰੀ ਦਿੰਦਿਆਂ ਕਲੱਬ ਦੀ ਸਕੱਤਰ ਮੀਨੂੰ ਜਿੰਦਲ ਨੇ ਦੱਸਿਆ ਕਿ ਕਲੱਬ ਵੱਲੋਂ ਸਮੇਂ ਸਮੇਂ ਤੇ ਸਮਾਜਸੇਵੀ ਕੰਮਾਂ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਸੇ ਲੜੀ ਤਹਿਤ ਅੱਜ ਰੇਹੜੀਆਂ, ਟਰਾਲੀਆਂ ਅਤੇ ਹੋਰ ਵਾਹਨਾਂ ਜਿਨ੍ਹਾਂ ਦੇ ਪਿੱਛਲੇ ਹਿੱਸੇ ਤੇ ਲਾਈਟ ਦਾ ਪ੍ਰਬੰਧ ਨਹੀਂ ਸੀ ਤੇ ਰਿਫਲੈਕਟਰ ਲਗਾਏ ਗਏ ਅਤੇ ਪ੍ਰਧਾਨ ਸੁਨੀਤਾ ਗਰਗ ਦੀ ਅਗਵਾਈ ਅਤੇ ਟਰੈਫਿਕ ਜਾਗਰੂਕਤਾ ਅਭਿਆਨ ਦੇ ਇੰਚਾਰਜ ਸੁਰੇਸ਼ ਕੁਮਾਰ ਦੇ ਸਹਿਯੋਗ ਨਾਲ ਸ਼ਹਿਰ ਦੇ ਭਗਤ ਸਿੰਘ ਚੌਕ ਵਿਖੇ ਵਾਹਨਾਂ ਤੇ ਰਿਫਲੈਕਟਰ ਲਗਾਏ ਗਏ ਹਨ। ਇਸ ਮੌਕੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਦਿਆਂ ਸੁਰੇਸ਼ ਕੁਮਾਰ ਨੇ ਕਿਹਾ ਕਿ ਧੁੰਦ ਵਿੱਚ ਜ਼ਿਆਦਾਤਰ ਐਕਸੀਡੈਂਟ ਟਰਾਲੀਆਂ ਪਿਛੇ ਰਿਫਲੈਕਟਰ ਨਾ ਹੋਣ ਕਾਰਨ ਹੁੰਦੇ ਹਨ ਅਜਿਹੇ ਵਾਹਨ ਚਾਲਕਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਗੱਡੀਆਂ ਦੇ ਪਿਛੇ ਲਾਈਟ ਦਾ ਸਹੀ ਪ੍ਰਬੰਧ ਕਰ ਕੇ ਰੱਖਣ ਅਤੇ ਗੱਡੀਆਂ ਨੂੰ ਸੜਕ ਦੇ ਥੱਲੇ ਉਤਾਰ ਕੇ ਪਾਰਕ ਕੀਤਾ ਜਾਵੇ ਅਤੇ ਰਾਤ ਸਮੇਂ ਡਿਪਰ ਦਾ ਸਹੀ ਇਸਤੇਮਾਲ ਕੀਤਾ ਜਾਵੇ ਉਨ੍ਹਾਂ ਕਲੱਬ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਪ੍ਰਧਾਨ ਸੁਨੀਤਾ ਗਰਗ ਨੇ ਦੱਸਿਆ ਕਿ ਉਹਨਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਕਲੱਬ ਵਲੋਂ ਲੋਕ ਭਲਾਈ ਦੇ ਕੰਮਾਂ ਵਿੱਚ ਸਹਿਯੋਗ ਕੀਤਾ ਜਾਵੇ। ਇਸ ਮੌਕੇ ਮਨੀਸ਼ਾ ਕੱਕੜ, ਆਸ਼ਾ ਗਰਗ, ਉਸ਼ਾ ਗਰਗ, ਪੂਨਮ ਮਿੱਤਲ, ਅੰਜੂ ਜਿੰਦਲ,ਰੰਜੂ ਸਿੰਗਲਾ, ਸੁਨੀਤਾ ਜਿੰਦਲ ਸਮੇਤ ਮੈਂਬਰ ਹਾਜ਼ਰ ਸਨ।