ਬੁਢਲਾਡਾ 8 ਸਤੰਬਰ (ਸਾਰਾ ਯਹਾ/ਅਮਨ ਮਹਿਤਾ, ਅਮਿੱਤ ਜਿੰਦਲ) ਇੱਕ ਪਾਸੇ ਜਿੱਥੇ ਕਰੋਨਾ ਨਾਮ ਦੀ ਭਿਆਨਕ ਬਿਮਾਰੀ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਹੈ ਉੱਥੇ ਹੀ ਹਸਪਤਾਲਾਂ ਵਿਚ ਵਧ ਰਹੀ ਮੌਤਾਂ ਦੀ ਗਿਣਤੀ, ਡਾਕਟਰਾਂ ਵੱਲੋਂ ਮਰੀਜਾ ਨਾਲ ਕੀਤੇ ਜਾ ਰਹੇ ਅਣਮਨੁੱਖੀ ਵਰਤਾਰੇ ਦੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਖ਼ਬਰਾਂ ਕਾਰਨ ਲੋਕਾਂ ਦੇ ਦਿਲਾਂ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਜਿਸ ਕਰਕੇ ਪਿੰਡਾਂ ਦੇ ਲੋਕ ਸਿਹਤ ਵਿਭਾਗ ਦੀਆਂ ਟੀਮਾ ਦਾ ਸਖ਼ਤ ਵਿਰੋਧ ਕਰਨ ਲੱਗੇ ਹਨ ਅਜਿਹਾ ਹੀ ਪਿਛਲੇ ਦਿਨੀਂ ਮਾਨਸਾ ਜਿਲ੍ਹੇ ਦੇ ਪਿੰਡ ਆਲਮਪੁਰ ਮੰਦਰਾਂ ਲੋਕਾਂ ਵੱਲੋਂ ਵੀ ਕੀਤਾ ਗਿਆ ਸੀ, ਜਿਸ ਵਿਚ ਪਿੰਡ ਦੇ ਲੋਕਾਂ ਨੇ ਸਿਹਤ ਵਿਭਾਗ ਦੀ ਟੀਮ ਤੇ ਪਿੰਡ ਵਿੱਚ ਦਾਖ਼ਲ ਹੋਣ ਤੇ ਰੋਕ ਲਗਾ ਦਿੱਤੀ ਸੀ ਅਤੇ ਪਿੰਡ ਦੇ ਲੋਕਾਂ ਨੇ ਇਸ ਫ਼ੈਸਲਾ ਕੀਤਾ ਸੀ ਕਿ ਜੇਕਰ ਕੋਈ ਵਿਅਕਤੀ ਕਰੋਨਾ ਪਾਜਟਿਵ ਪਾਇਆ ਜਾਂਦਾ ਹੈ ਤਾਂ ਉਸ ਦਾ ਇਲਾਜ ਪਿੰਡ ਵਿੱਚ ਹੀ ਕੀਤਾ ਜਾਵੇਗਾ ਪ੍ਰੰਤੂ ਅੱਜ ਲੋਕਾਂ ਦੇ ਇਸ ਫੈਸਲੇ ਨੂੰ ਅੱਜ ਉਸ ਸਮੇਂ ਹੋਰ ਬਲ ਿਿਮਲਆ ਜਦੋਂ ਪਿੰਡ ਦੇ ਸਮਾਜਸੇਵੀ ਨੌਜਵਾਨ ਤਰਸੇਮ ਸਿੰਘ ਮੰਦਰਾਂ ਨੇ ਪੰਚਾਇਤ ਨੂੰ ਪੱਤਰ ਲਿਖ ਕੇ ਆਪਣੀ ਜਾਨ ਨੂੰ ਜੋਖਮ ਵਿਚ ਪਾ ਕੇ ਕਰੋਨਾਂ ਮਹਾਮਾਰੀ ਵਿਰੁੱਧ ਲੜ ਰਹੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਤਰਸੇਮ ਮੰਦਰਾਂ ਨੇ ਆਪਣੇ ਪੱਤਰ ਵਿਚ ਕਿਹਾ ਹੈ ਕਿ ਇਸ ਖੇਤਰ ਵਿਚ ਕਰੋਨਾਂ ਮਰੀਜ਼ਾ ਦੀ ਲਗਾਤਾਰ ਵੱਧ ਰਹੀ ਗਿਣਤੀ ਚਿੰਤਾ ਦਾ ਵਿਸ਼ਾ ਹੈ ਇਸ ਲਈ ਸਿਹਤ ਵਿਭਾਗ ਦੇ ਮੁਲਾਜ਼ਮਾਂ ਦਾ ਸਾਥ ਦਿੱਤਾ ਜਾਣਾ ਚਾਹੀਦਾ ਹੈ। ਉਂਨ੍ਹਾਂ ਪੰਚਾਇਤ ਨੂੰ ਸਲਾਹ ਦਿੱਤੀ ਹੈ ਕਿ ਮਰੀਜਾਂ ਨੂੰ ਹਸਪਤਾਲਾਂ ਵਿੱਚ ਦਾਖਲ ਕਰਾਉਣ ਦੀ ਵਜਾਏ ਪਿੰਡ ਵਿੱਚ ਹੀ ਇੱਕ ਸਾਂਝਾ ਏਕਾਂਤਵਾਸ ਕੇਂਦਰ ਖੋਲ੍ਹਿਆ ਜਾਵੇ ਅਤੇ ਜੇ ਕੋਈ ਪਿੰਡ ਵਿਚ ਕਰੋਨਾਂ ਦਾ ਮਰੀਜ਼ ਪਾਇਆ ਜਾਂਦਾ ਹੈ ਤਾਂ ਉਸਨੂੰ ਇਸ ਏਕਾਂਤਵਾਸ ਕੇਂਦਰ ਵਿੱਚ ਰੱਖਿਆ ਜਾਵੇ।ਤਰਸੇਮ ਮੰਦਰਾਂ ਨੇ ਇਕ ਪੇਸ਼ਕਸ਼ ਵੀ ਕੀਤੀ ਹੈ ਕਿ ਉਹ ਤੇ ਉਸਦੇ ਸਾਥੀ ਏਕਾਂਤਵਾਸ ਹੋਏ ਮਰੀਜ਼ਾ ਦੀ ਸੰਭਾਲ ,ਖਾਣੇ ਤੇ ਦਵਾਈਆਂ ਦੀ ਸੇਵਾ ਦਾ ਜਿੰਮਾ ਆਪਣੇ ਸਿਰ ਲੈਣ ਲਈ ਤਿਆਰ ਹਨ।ਉਹਨਾਂ ਕਿਹਾ ਕਿ ਉਹਨਾਂ ਪਿੰਡ ਦੇ ਲੋਕਾਂ ਤੇ ਇਸ ਗੱਲ ਦਾ ਮਾਣ ਹੈ ਕਿ ਉਹ ਉਹਨਾਂ ਦੀ ਹਰ ਇਸ ਸੇਵਾ ਵਿੱਚ ਸਹਿਯੋਗ ਦਿੰਦੇ ਹਨ । ਜਦੋਂ ਇਸ ਸਬੰਧੀ ਪਿੰਡ ਦੇ ਸਰਪੰਚ ਅਜੈਬ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਪਿੰਡ ਵਿੱਚ ਪਹਿਲਾ ਵਿਅਕਤੀ ਹੈ ਜਿਸ ਨੇ ਇਸ ਮਾੜੇ ਹਾਲਾਤਾਂ ਵਿੱਚ ਮਰੀਜ਼ਾਂ ਦੀ ਮੱਦਦ ਕਰਨ ਦਾ ਸਾਹਸ ਕੀਤਾ ਹੈ ਗ੍ਰਾਂਮ ਪੰਚਾਇਤ ਵੀ ਇਸ ਨੇਕ ਕਾਰਜ਼ ਵਿਚ ਉਸਦਾ ਪੂਰਾ ਸਹਿਯੋਗ ਕਰੇਗੀ ।