
ਮਾਨਸਾ 07 ਜਨਵਰੀ(ਸਾਰਾ ਯਹਾਂ/ਬੀਰਬਲ ਧਾਲੀਵਾਲ)ਬਾਲ ਸਾਹਿਤਕਾਰ ਅਤੇ ਅਧਿਆਪਕ ਇਕਬਾਲ ਸੰਧੂ ਉੱਭਾ ਦਾ ਗੀਤ ਸਰਪੰਚੀ ਰਿਲੀਜ਼ ਕੀਤਾ ਗਿਆ। ਇਸ ਗੀਤ ਨੂੰ ਸੰਗੀਤਕ ਧੁਨਾਂ ਵਿੱਚ ਸੁਰ ਸਿਮਰਨ ਸਟੂਡੀਓ ਦੇ ਬੀਟ ਕਰੂਜ਼ਰ ਦੁਆਰਾ ਸ਼ਿੰਗਾਰਿਆ ਗਿਆ। ਗੀਤ ਦੀ ਵੀਡੀਓਗ੍ਰਾਫ਼ੀ ਕ੍ਰਿਸ਼ਨ ਸ਼ਰਮਾ ਦੁਆਰਾ ਤਿਆਰ ਕੀਤੀ ਗਈ। ਇਸ ਗੀਤ ਨੂੰ ਖੁਦ ਇਕਬਾਲ ਸੰਧੂ ਉੱਭਾ ਨੇ ਕਲਮਬੱਧ ਕੀਤਾ ਹੈ। ਬਲਜਿੰਦਰ ਸੰਗੀਲਾ ਨੇ ਰਿਲੀਜ਼ ਮੌਕੇ ਬੋਲਦੇ ਹੋਏ ਕਿਹਾ ਕਿ ਗੀਤ ਸਾਰੇ ਪੱਖਾਂ ਤੋਂ ਹੀ ਕਾਬਲ-ਏ-ਤਾਰੀਫ ਹੈ। ਅਜਿਹੇ ਗੀਤਾਂ ਦੀ ਸਮਾਜ ਨੂੰ ਲੋੜ ਹੈ। ਦਰਸ਼ਨ ਅਲੀਸ਼ੇਰ ਨੇ ਵਧਾਈ ਦਿੰਦੇ ਹੋਏ ਗੀਤ ਨੂੰ ਚੰਗੀ ਸਾਰਥਿਕ ਸੇਧ ਵਾਲਾ ਦੱਸਿਆ। ਇਸ ਮੌਕੇ ਮੈਡਮ ਸੁਖਜੀਤ ਕੌਰ ਅਤੇ ਜਸਵਿੰਦਰ ਸਿੰਘ ਹਾਜ਼ਰ ਸਨ।
