*ਆੜ੍ਹਤੀਆ ਵਰਗ ਨੇ ਵੱਡਾ ਇਕੱਠ ਕਰਕੇ ਬੱਬੀ ਦਾਨੇਵਾਲੀਆ ਲਈ ਅਕਾਲੀ ਦਲ ਤੋਂ ਬੱਬੀ ਦਾਨੇਵਾਲੀਆ ਨੂੰ ਟਿਕਟ ਦੇਣ ਦੀ ਕੀਤੀ ਮੰਗ*

0
106

।  ਮਾਨਸਾ 2 ਸਤੰਬਰ  (ਸਾਰਾ ਯਹਾਂ/ਬੀਰਬਲ ਧਾਲੀਵਾਲ ) ਮਾਨਸਾ ਦੇ ਲਕਸ਼ਮੀ ਨਰਾਇਣ ਮੰਦਰ ਵਿਚ ਆਡ਼੍ਹਤੀਆ ਐਸੋਸੀਏਸ਼ਨ ਜ਼ਿਲ੍ਹਾ ਮਾਨਸਾ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਬੱਬੀ ਦਾਨੇਵਾਲੀਆ ਦੀ ਅਗਵਾਈ ਹੇਠ ਹੋਈ।ਜਿਸ ਵਿਚ  ਝੋਨੇ ਅਤੇ ਨਰਮੇ ਦੇ ਸੀਜ਼ਨ ਦੌਰਾਨ ਆਡ਼੍ਹਤੀਆਂ  ਕਿਸਾਨ ਮਜ਼ਦੂਰ ਵਰਗ ਨੂੰ ਹਰ ਵਾਰ ਆਉਂਦੀਆਂ ਦਿੱਕਤਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।  ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਗਈ ਖਰੀਦ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਪ੍ਰਬੰਧ ਮੁਕੰਮਲ ਕਰੇ। ਕਿ ਬਾਰਦਾਨਾ ਅਤੇ ਹੋਰ ਦੀਆਂ ਆਉਂਦੀਆਂ ਸਮੱਸਿਆਵਾਂ  ਤੋ ਆੜ੍ਹਤੀਆ ਵਰਗ ਨੂੰ ਬਚਾਇਆ ਜਾਵੇ ।ਜਿਸ ਨਾਲ ਕਿਸਾਨ ਅਤੇ ਮਜ਼ਦੂਰ ਵਰਗ ਜੁੜਿਆ ਹੋਣ ਕਰਕੇ ਸਾਰਿਆਂ ਦਾ ਬਹੁਤ ਨੁਕਸਾਨ ਅਤੇ ਖੱਜਲ ਖੁਆਰੀ ਹੁੰਦੀ ਹੈ ।ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ  ਫੌਰੀ ਤੌਰ ਤੇ ਧਿਆਨ ਦੇਵੇ ।ਇਸ ਮੌਕੇ ਮਾਨਸਾ ਜ਼ਿਲ੍ਹੇ ਦੇ ਜਿਹੜੇ ਸਮੂਹ ਆਡ਼੍ਹਤੀਆਂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ,ਹਰਸਿਮਰਤ ਕੌਰ ਬਾਦਲ ,ਅਤੇ  ਬਲਵਿੰਦਰ ਸਿੰਘ ਭੂੰਦੜ ਮੈਂਬਰ ਰਾਜ ਸਭਾ ਤੋਂ ਮੰਗ ਕੀਤੀ ਕਿ ਇਸ ਵਾਰ ਮਾਨਸਾ ਤੋ ਹਿੰਦੁੂ ਚਿਹਰਾ ਕਿਸੇ ਅਗਰਵਾਲ ਨੂੰ ਟਿਕਟ ਦੇ ਕੇ  ਨਿਵਾਜਿਆ ਜਾਵੇ ।ਉਨ੍ਹਾਂ ਕਿਹਾ ਕਿ ਮਾਨਸਾ ਵਿਧਾਨ ਸਭਾ ਹਲਕੇ ਤੇ ਹਿੰਦੂ ਭਾਈਚਾਰੇ ਦਾ ਇਕ ਵੱਡਾ ਵੋਟ ਬੈਂਕ ਹੈ ਇਸ ਲਈ  ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਮੁਨੀਸ਼ ਬੱਬੀ ਦਾਨੇਵਾਲੀਆ ਨੂੰ ਮਾਨਸਾ ਵਿਧਾਨ ਸਭਾ ਹਲਕੇ ਤੋਂ ਟਿਕਟ ਦਿੱਤੀ ਜਾਵੇ ।ਮਾਨਸਾ ਜ਼ਿਲ੍ਹੇ ਦੇ ਸਮੂਹ ਆੜ੍ਹਤੀਆ ਵਰਗ ਅਕਾਲੀ ਦਲ ਨੂੰ ਮਾਨਸਾ ਜ਼ਿਲ੍ਹੇ ਦੀਆਂ ਤਿੰਨੇ ਸੀਟਾਂ ਉਪਰ  ਤਨ ਮਨ ਧਨ ਨਾਲ ਪੂਰੀ ਹਮਾਇਤ ਕਰੇਗਾ। ਤਾਂ ਜੋ ਤਿੰਨੇ ਸੀਟਾਂ ਤੇ ਅਕਾਲੀ ਦਲ ਬਾਦਲ ਪ੍ਰਾਪਤ ਕਰੇ ਅਤੇ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਬਣੇ ।ਮਾਨਸਾ ਜ਼ਿਲੇ ਦੇ ਵਿਕਾਸ ਪਹਿਲ ਦੇ ਅਧਾਰ ਤੇ ਹੋ ਸਕਣ ।ਇਸ ਮੌਕੇ ਸੰਬੋਧਨ ਕਰਦਿਆਂ ਭੂਸ਼ਨ ਰੱਲਾ, ਪ੍ਰਮੋਦ ਰੱਲਾ, ਬਿੱਟੂ ਰੱਲਾ ,ਬਿੱਟੂ ਜੋਗਾ ,ਤਰਸੇਮ ਆਕਲੀਆ, ਟੋਨੀ ਅਕਲੀਆ ,ਵਿਨੋਦ ਭੈਣੀ, ਵਿਜੇ ਭੈਣੀ ,ਨਰੇਸ਼ ਭੇੈਣੀ, ਪਾਵਨ ਉੱਭਾ  ,ਵਿਨੋਦ ਉੱਭਾ, ਸੱਤਪਾਲ  ਖਿਆਲਾ, ਜਸਪਾਲ ਖਿਆਲਾ, ਲਾਲਾ ਰਾਮ ਖਿਆਲਾਂ ਵਾਲੇ,  ਜਨਰਲ ਸਕੱਤਰ ਰਮੇਸ਼ ਟੋਨੀ, ਚੰਦਰਕਾਂਤ ਕੁੱਕੀ ,ਰੌਸ਼ਨ ਲਾਲ ਅਨੂਪਗਡ਼੍ਹ ਵਾਲੇ ਭੀਖੀ, ਉਜਾਗਰ ਸਿੰਘ ਭਾਈ ਦੇਸਾ, ਬੱਬੂ ਕੋਟਲੀ, ਚਰਨ ਦਾਸ ਬੌਬੀ  ਕੋਟਲੀ, ਬਿੱਲੂ ਰਾਮ, ਸੋਮਾ ਚਕੇਰੀਆਂ,ਮੈਸੀ ਖਾਰਾ, ਆਸ਼ੂ ਭੈਣੀ, ਗਿਰਧਾਰੀ ਲਾਲ ਖਿਆਲਾ, ਪੂਰਨਚੰਦ ,ਬਿੱਲੂ ਰਾਮ, ਹੁਕਮ ਚੰਦ ,ਟਿੰਕੂ ਮਾਖਾ ਸਾਰਿਆਂ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਮੰਗ ਕੀਤੀ ਹੈ ।ਕਿ ਇਸ ਵਾਰ ਮਾਨਸਾ ਤੋਂ ਬੱਬੀ ਦਾਨੇਵਾਲਾ ਨੂੰ ਟਿਕਟ ਦਿੱਤੀ ਜਾਵੇ। ਜਿੱਥੇ ਉਹ ਲੰਬੇ ਸਮੇਂ ਤੋਂ ਪਾਰਟੀ ਅਤੇ ਸਮਾਜ ਸੇਵਾ ਵਿੱਚ ਇੱਕ ਵੱਖਰੀ ਪਛਾਣ ਰੱਖਦੇ ਹਨ। ਇਸ ਤੋਂ ਇਲਾਵਾ ਹਜ਼ਾਰਾਂ ਆੜ੍ਹਤੀਆਂ ਨਾਲ ਅੱਗੇ ਕਿਸਾਨ ਮਜ਼ਦੂਰ ਜੁੜੇ ਹੋਏ ਹਨ। ਹਜ਼ਾਰਾਂ ਹੀ ਪਰਿਵਾਰ  ਦਾਨੇਵਾਲਾ ਪਰਿਵਾਰ ਨਾਲ ਜੁੜੇ ਹੋਏ ਹੋਣ ਕਾਰਨ ਵਿਧਾਨ ਸਭਾ ਮਾਨਸਾ ਤੋਂ ਬੱਬੀ ਦਾਨੇਵਾਲਾ ਪੂਰੀ ਤਰ੍ਹਾਂ ਜਿੱਤ ਪ੍ਰਾਪਤ ਕਰ ਸਕਦੇ ਹਨ। ਇਸ ਲਈ ਪਾਰਟੀ ਨੂੰ ਸੋਚ ਵਿਚਾਰ ਕਰਕੇ ਵਿਧਾਨ ਸਭਾ ਹਲਕਾ ਮਾਨਸਾ ਤੋਂ ਬੱਬੀ ਦਾਨੇਵਾਲੀਆ ਨੂੰ ਟਿਕਟ ਦੇ ਕੇ ਨਿਵਾਜਿਆ ਜਾਵੇ। ਤਾਂ ਜੋ ਉਹ ਮਾਨਸਾ ਜ਼ਿਲ੍ਹੇ ਦੀਆਂ ਤਿੰਨੇ ਸੀਟਾਂ ਉਪਰ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਵਾਉਣਗੇ । 

LEAVE A REPLY

Please enter your comment!
Please enter your name here