*ਆਸਰਾ ਫਾਊਡੇਸ਼ਨ ਬਰੇਟਾ ਵੱਲੋ ਕੋਵਿਡ ਵਿੱਚ ਯੋਗਦਾਨ ਪਾਉਣ ਵਾਲੇ ਮੈਡੀਕਲ ਪ੍ਰੈਕਟੀਸ਼ਨਰਾਂ ਦਾ ਸਨਮਾਨ ਅਤੇ ਸਵੱਛਤਾ ਸਬੰਧੀ ਸੁੰਹ ਵੀ ਚੁਕਾਈ ਗਈ*

0
21

ਬਰੇਟਾ 07,ਅਗਸਤ (ਸਾਰਾ ਯਹਾਂ/ਰੀਤਵਾਲ) : ਆਸਰਾ ਫਾਊਡੇਸ਼ਨ ਬਰੇਟਾ ਵੱਲੋ ਕੋਰੋਨਾ ਸਮੇ ਸਮਾਜ ਨੁੰ ਵਧੀਆਂ ਸੇਵਾਵਾਂ ਦੇਣ ਲਈ ਭਾਈ ਘਨਈਆ ਗੁਰੂਦੁਆਰਾ ਬਰੇਟਾ ਵਿਖੇ ਸਮਾਗਮ ਕਰਵਾਇਆ ਗਿਆ।  ਇਸ ਮੋਕੇ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋ ਚਲ ਰਹੇ ਸਵੱਛਤਾ ਪੰਦਰਵਾੜੇ ਦੋਰਾਨ ਸਵੱਛਤਾ ਸਬੰਧੀ ਸੁੰਹ ਵੀ ਚੁਕਾਈ ਗਈ।
ਆਸਰਾ ਫਾਊਡੇਸ਼ਨ ਬਰੇਟਾ ਦੇ ਪ੍ਰਧਾਨ ਡਾ.ਗਿਆਨ ਚੰਦ ਵੱਲੋ ਕੀਤੇ ਜਾ ਰਹੇ ਕੰਮਾਂ ਬਾਰੇ ਹਾਜਰੀਨ ਨੂੰ ਜਾਣੂ ਕਰਵਾਇਆ ਅਤੇ ਵਾਅਦਾ ਕੀਤਾ ਕਿ ਉਹ ਸਮਾਜ ਸੇਵਾ ਦੇ ਸਾਝੇ ਕੰਮਾਂ ਦੇ ਨਾਲ ਹਰ ਲੋੜਵੰਦਾਂ ਦੀ ਸਹਾਇਤਾ ਲਈ ਹਰ ਸਮੇ ਤਿਆਰ ਹਨ ਅਤੇ ਕਿਸੇ ਵੀ ਗਰੀਬ ਨੂੰ ਭੁੱਖਾਂ ਨਹੀ ਸੋਣ ਦਿੱਤਾ ਜਾਵੇਗਾ ਅਤੇ ਲੋੜਵੰਦਾਂ ਨੂੰ ਪਹਿਲਾਂ ਦੀ ਤਰਾਂ ਰਾਸ਼ਨ ਮੁਹੱਈਆਂ ਕਰਵਾਉਦੇ ਰਹਿਣਗੇ।ਇਸ ਤੋ ਇਲਾਵਾ ਅੱਖਾਂ ਦੇ ਮੁੱਫਤ ਅਪ੍ਰੇਸ਼ਨ ਕੈਂਪ ਅਤੇ ਖੂਨਦਾਨ ਸਬੰਧੀ ਚਲਦੀ ਮੁਹਿੰਮ ਵੀ ਨਿਰੰਤਰ ਜਾਰੀ ਰਹੇਗੀ।
ਸ਼ਮਾਗਮ ਵਿੱਚ ਮੁੱਖ ਮਹਿਮਾਨ ਵੱਜੌ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰਕੈਟਰ ਰਘਵੀਰ ਸਿੰਘ ਮਾਨ ਪੁਹੰਚੇ।ਉਹਨਾਂ ਇਸ ਮੋਕੇ ਬੋਲਦਿਆਂ ਕਿਹਾ ਕਿ ਸਵੱਛਤਾ ਸਬੰਧੀ ਮੁਹਿੰਮ ਨੂੰ ਸਾਨੂੰ ਆਪਣੇ ਰੋਜਾਨਾ ਦੇ ਕਾਰਵਿਵਹਾਰ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ।ਸ਼੍ਰੀ ਮਾਨ ਨੇ ਕਿਹਾ ਕਿ ਮਾਨਸਾ ਜਿਲ੍ਹੇ ਦੇ ਨੋਜਵਾਨਾਂ ਨੇ ਪਿਛਲੇ ਸਾਲ ਵੀ ਸਵੱਛਤਾ ਸਬੰਧੀ ਮੁਹਿੰਮ ਚਲਾਈ ਸੀ ਜਿਸ ਵਿੱਚ ਯੂਥ ਕਲੱਬਾਂ ਨੂੰ ਪ੍ਰਸਾਸ਼ਨ ਵੱਲੋ ਵੀ ਸਨਮਾਨਿਤ ਕੀਤਾ ਗਿਆ ਸੀ।ਉਹਨਾਂ ਆਸਰਾ ਫਾਊਡੇਸ਼ਨ ਬਰੇਟਾ ਵੱਲੋ ਕੀਤੇ ਜਾ ਰਹੇ ਕੰਮਾਂ ਦੀ ਪ੍ਰਸੰਸਾ ਕੀਤੀ।


ਇਸ ਮੋਕੇ ਹਾਜਰ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਅਫਸ਼ਰ ਸ਼੍ਰੀ ਸਰਬਜੀਤ ਸਿੰਘ ਨੇ ਦੱਸਿਆ ਕਿ ਸਵੱਛਤਾ ਅਤੇ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਹਿੱਤ ਆਸਰਾ ਫਾਊਡੇਸ਼ਨ,ਗਲਾਸ ਫਾਊਡੇਸ਼ਨ ਅਤੇ ਜਿਲ੍ਹੇ ਦੀਆਂ ਯੂਥ ਕਲੱਬਾਂ ਚੰਗੀ ਭੂਮਿਕਾ ਅਦਾ ਕਰ ਰਹੀਆਂ ਹਨ ਅਤੇ ਆਉਣ ਵਾਲੇ ਦਿੰਨਾਂ ਵਿੱਚ ਇਹਨਾਂ ਯੂਥ ਕਲੱਬਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।ਉਹਨਾਂ ਯੂਥ ਕਲੱਬਾਂ ਨੂੰ ਅਪੀਲ ਕੀਤੀ ਕਿ ਕਿ ਉਹ ਪਿੰਡਾਂ ਵਿੱਚ ਧੜੇਬੰਦੀ ਤੋ ਉਪਰ ਉਠ ਕੇ ਪਿੰਡ ਦੇ ਵਿਕਾਸ ਦੇ ਕੰਮਾਂ ਦੇ ਨਾਲ ਨਾਲ ਨੋਜਵਾਨਾਂ ਨੂੰ ਨਸ਼ਿਆਂ ਤੋ ਦੂਰ ਰੱਖਣ ਲਈ ਉਪਰਾਲੇ ਕਰਨ।
ਸੈਮੀਨਾਰ ਨੂੰ ਸੰਬੋਧਨ ਕਰਦਿਆਂ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ.ਸੰਦੀਪ ਸਿੰਘ ਘੰਡ ਨੇ ਕਿਹਾ ਕਿ ਆਸਰਾ ਫਾਊਡੇਸ਼ਨ ਬਰੇਟਾ ਵੱਲੋ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਨਾਲ ਸਮਾਜ ਦੇ ਹਰ ਵਰਗ ਨੂੰ ਲਾਭ ਮਿਲਿਆ ਹੈ ਇਸ ਤੋ ਇਲਾਵਾ ਉਹਨਾਂ ਵੱਲੋ ਸਮਾਜ ਦੀ ਇਸ ਸੇਵਾ ਵਿੱਚ ਯੋਗਦਾਨ ਪਾਉਣ ਵਾਲਿਆਂ ਦਾ ਸਨਮਾਨ ਵੀ ਕੀਤਾ ਗਿਆ।

ਸੈਮੀਨਾਰ ਨੂੰ ਹੋਰਨਾਂ ਤੋ ਇਲਾਵਾ ਅਨਮੋਲ ਗੁਪਤਾ ਐਮ.ਡੀ ਮੈਡੀਪੀਡੀਆ ਉਵਰਸੀਜ ਐਜੂਕੇਸ਼ਨ ਸੁਸਾਇਟੀ,ਨਵੀਨ ਸਿੰਗਲਾਂ ਚੈਅਰਮੇਨ ਜਿਮਟ ਕਾਲਜ ਬੁਢਲਾਡਾ,ਪ੍ਰੇਮ ਸਿੰਘ ਕਿਸ਼ਨਗੜ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰ ਬਰੇਟਾ,ਤਾਰਾ ਚੰਦ ਭਾਵਾ ਜਿਲ੍ਹਾ ਪ੍ਰਧਾਨ,ਗਾਂਧੀ ਰਾਮ ਪ੍ਰਧਾਨ ਅਤੇ ਸਮੂਹ ਮਿਊਸਪਲ ਕਮਿਸ਼ਨਰ ਨਗਰ ਕੌਸਲ ਬਰੇਟਾ ਨੇ ਵੀ ਸੰਬੋਧਨ ਕੀਤਾ ਅਤੇ ਆਸਰਾ ਫਾਊਡੇਸ਼ਨ ਬਰੇਟਾ ਵੱਲੋ ਕੀਤੇ ਕੰਮਾਂ ਦੀ ਪ੍ਰਸੰਸਾ ਕੀਤੀ।
ਸਮਾਗਮ ਨੂੰ ਹੋਰਨਾਂ ਤੋ ਇਲਾਵਾ ਆਸਰਾ ਫਾਊਡੇਸਨ ਬਰੇਟਾ ਦੇ ਅਜੈਬ ਸਿੰਘ ਸਕੱਤਰ,ਗੁਲਾਬ ਸਿੰਘ ਕੈਸ਼ੀਅਰ,ਜੋਰਾ ਸਿੰਘ ਮੀਤ ਪ੍ਰਧਾਨ,ਅਵਤਾਰ ਸਿੰਘ ਖੱਤਰੀਵਾਲਾ,ਸੰਗਤ ਸਿੰਘ ਬੰਤ ਲੈਬਜੰਗੀ ਸ਼ਰਮਾ,ਗੁਰਦੇਵ ਚਹਿਲ,ਸੁਖਵਿੰਦਰ ਸਿੰਘ ਗੁਰਪ੍ਰੀਤ ਸਿੰਘ ਰਘਵੀਰ ਗੱਡੂ,ਸੁਖਪ੍ਰੀਤ ਸਿੰਘ ਜੱਗੀ ਸ਼ਰਮਾ ਨੇ ਅਤੇ ਇਲਾਕੇ ਦੇ ਹੋਰ ਮੋਹਤਬਰ ਲੋਕਾਂ ਨੇ ਸ਼ਮੂਲੀਅਤ ਕੀਤੀ।

LEAVE A REPLY

Please enter your comment!
Please enter your name here