ਬੁਢਲਾਡਾ 07,ਫਰਵਰੀ (ਸਾਰਾ ਯਹਾ /ਅਮਨ ਮਹਿਤਾ): ਭਾਈਚਾਰਕ ਸਾਝ ਨੂੰ ਮਜਬੂਤ ਕਰਨ ਅਤੇ ਲੋਕਾ ਦੀ ਸੇਵਾ ਵਿੱਚ ਹਮੇਸ਼ਾ ਰਹਿਣ ਲਈ ਵਾਰਡ ਨਬਰ 3 ਤੋ ਚੋਣ ਮੈਦਾਨ ਚ ਉਤਰੇ ਆਜਾਦ ਉਮੀਦਵਾਰ ਆਸ਼ੂ ਆਹੂਜਾ ਪਤਨੀ ਅਮਨ ਆਹੂਜਾ ਵਲੋ ਆਪਣੇ ਸਪੋਟਰਾ ਨਾਲ ਵਾਰਡ ਦੇ ਲੋਕਾ ਤੋ ਘਰ ਘਰ ਜਾ ਕੇ ਵੋਟਾ ਮੰਗੀਆ ਗਈਆ। ਇਸ ਮੌਕੇ ਸੰਬੋਧਨ ਕਰਦਿਆਂ ਉਮੀਦਵਾਰ ਆਸ਼ੂ ਅਹੂਜਾ ਨੇ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਦੇ ਪਿਤਾ(ਸਹੁਰਾ) ਹੰਸ ਰਾਜ ਸਾਬਕਾ ਸਰਪੰਚ ਅਹਿਮਦਪੁਰ ਨੇ ਹਮੇਸ਼ਾ ਲੋਕਾ ਦੀ ਸੇਵਾ ਕੀਤੀ ਹੈ ਉਸੇ ਤਰ੍ਹਾਂ ਉਹ ਵੀ ਲੋਕਾਂ ਦੀ ਸੇਵਾ ਲਈ ਅੱਗੇ ਆਏ ਹਨ। ਉਨ੍ਹਾਂ ਵਾਰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਹਿ ਕੇ ਵਾਰਡ ਵਾਸੀਆਂ ਨੇ ਜਿਸ ਤਰ੍ਹਾਂ ਉਨ੍ਹਾਂ ਨੂੰ ਚੋਣ ਮੈਦਾਨ ਵਿੱਚ ਉਤਾਰ ਕੇ ਮਾਣ ਬਖਸ਼ਿਆ ਹੈ ਉਹ ਉਨ੍ਹਾਂ ਦੇ ਹਮੇਸ਼ਾ ਰਿਣੀ ਰਹਿਣਗੇ। ਇਸ ਮੌਕੇ ਸਾਬਕਾ ਸਰਪੰਚ ਹੰਸ ਰਾਜ ਨੇ ਕਿਹਾ ਕਿ ਉਹ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਅੱਗੇ ਆਏ ਹਨ । ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਅੱਜ ਤੱਕ ਹਮੇਸ਼ਾ ਲੋਕਾਂ ਦੇ ਕੰਮ ਪਹਿਲ ਦੇ ਆਧਾਰ ਤੇ ਹੱਲ ਕਰਵਾਏ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਉਹ ਇਸੇ ਤਰ੍ਹਾਂ ਹੀ ਲੋਕਾਂ ਦੀ ਸੇਵਾ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਵਾਰਡ ਵਾਸੀਆਂ ਵੱਲੋਂ ਆਸੂ ਆਹੂਜਾ ਨੂੰ ਭਰਪੂਰ ਸਹਿਯੋਗ ਮਿਲ ਰਿਹਾ ਹੈ ਅਤੇ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਵਾਰਡ ਵਾਸੀ ਉਨ੍ਹਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣਗੇ। ਇਸ ਮੌਕੇ ਉਨ੍ਹਾਂ ਦੇ ਸਪੋਟਰਾਂ ਵੱਲੋਂ ਆਸ਼ੂ ਅਹੂਜਾ ਦੇ ਹੱਕ ਵਿੱਚ ਨਾਅਰੇ ਲਗਾਏ ਗਏ ਅਤੇ ਵਾਰਡ ਵਾਸੀਆਂ ਤੋ ਵੋਟਾਂ ਮੰਗੀਆਂ ਗਈਆ ਅਤੇ ਵਾਰਡ ਵਾਸੀਆ ਨੇ ਆਸ਼ੂ ਆਹੂਜਾ ਦੇ ਹੱਕ ਵਿੱਚ ਜਿੱਤ ਦਾ ਫਤਵਾ ਦਿੱਤਾ। ਇਸ ਮੌਕੇ ਉਨ੍ਹਾਂ ਦੇ ਸਪੋਟਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ। ਦੇਖਣ ਵਿੱਚ ਅਜਿਹਾ ਲੱਗ ਰਿਹਾ ਸੀ ਕਿ ਆਸ਼ੂ ਅਹੂਜਾ ਦੀ ਚੋਣ ਕੰਪੇਨ ਨੇ ਵਿਰੋਧੀ ਉਮੀਦਵਾਰਾਂ ਦੇ ਸਾਹ ਸੁਕਾ ਦਿੱਤੇ ਹਨ। ਇਸ ਮੌਕੇ ਸ਼ਾਮ ਲਾਲ ਚੁੱਘ, ਹਰੀਸ਼ ਬਜਾਜ, ਅਸ਼ੋਕ ਤਨੇਜਾ, ਰਾਜਨ ਆਹੂਜਾ, ਗੋਬਿੰਦ ਠੁਕਰਾਲ, ਆਤਮ ਪ੍ਰਕਾਸ਼, ਸੁਨੀਲ ਬਜਾਜ, ਸ਼ੁਸ਼ੀਲ ਕੁਮਾਰ, ਸੋਰਵ, ਰਿਤਾਸ਼ੂ, ਵਿਜੈ ਤਨੇਜਾ ਸਮੇਤ ਵੱਡੀ ਗਿਣਤੀ ਵਿੱਚ ਵਾਰਡ ਦੀਆਂ ਔਰਤਾਂ ਅਤੇ ਬੱਚੇ ਸ਼ਾਮਲ ਸਨ।