
ਮਾਨਸਾ 01 ਜੂਨ (ਸਾਰਾ ਯਹਾ / ਬਲਜੀਤ ਸ਼ਰਮਾ) : – ਨੌਜਵਾਨ ਅਰੋੜ ਵੰਸ ਸਭਾ ਦੇ ਕਾਰਜ ਨੂੰ ਦੇਖਦਿਆਂ ਅੱਜ ਬਲਵਿੰਦਰ ਨਾਰੰਗ ਵਾਈਸ ਪ੍ਰਧਾਨ ਅਰੋੜ ਵੰਸ ਸਭਾ ਆਲ ਇੰਡੀਆ ਨੇ ਬੇਸਹਾਰਾ ਗਊਆਂ ਦੇ ਹਰੇ ਚਾਰੇ ਵਾਸਤੇ ਆਪਣਾ ਸੇਵਾ ਵਿੱਚ ਯੋਗਦਾਨ ਪਾਇਆ ‘ਇਸ ਮੌਕੇ ਉਹਨਾਂ ਨੇ ਨੌਜਵਾਨ ਅਰੋੜ ਵੰਸ ਸਭਾ ਦੇ ਮੈਂਬਰਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਲੌਕਡਾਊਨ ਦੌਰਾਨ ਇਹਨਾਂ ਵੱਲੋਂ ਵੱਖ ਵੱਖ ਥਾਵਾਂ ਤੇ ਜਾ ਕੇ ਬੇਸਹਾਰਾ ਗਊਆਂ ਦੇ ਹਰੇ ਚਾਰੇ ਦੇ ਨਾਲ ਨਾਲ ਜਾਨਵਰਾਂ ਜਿਵੇ ਡੌਗੀ’ ਮੌਕੀ ਆਦਿ ਨੂੰ ਫਲ ਫਰੂਟ ਦੀ ਸੇਵਾ ਕਰਕੇ ਇੱਕ ਪੁੰਨ ਦਾ ਕੰਮ ਕੀਤਾ ਜਾ ਰਿਹਾ ਹੈ’ਤੇ ਮੈਂ ਇਹਨਾ ਨੂੰ ਇਸ ਕੀਤੇ ਕਾਰਜ ਦੀ ਵਧਾਈ ਦਿੰਦਾ ਹੈ’ਤੇ ਮੈ ਜ਼ਿਲਾ ਪ੍ਰਸ਼ਾਸ਼ਨ ਪਾਸੋਂ ਮੰਗ ਕਰਦਾ ਹਾਂ ਕਿ ਇਹਨਾਂ ਦੀ ਹੌਸਲਾ ਅਫਜ਼ਾਈ ਲਈ ਵਿਸ਼ੇਸ਼ ਮਾਣ ਸਨਮਾਨ ਨਾਲ ਨਿਵਾਜ਼ਿਆ ਜਾਵੇ। ਇਸ ਮੌਕੇ ਸਭਾ ਦੇ ਪ੍ਰਧਾਨ ਐਡਵੋਕੇਟ ਆਸੂ ਆਹੂਜਾ ਨੇ ਬਲਵਿੰਦਰ ਨਾਰੰਗ ਜੀ ਦਾ ਵਿਸ਼ੇਸ਼ ਧੰਨਵਾਦ ਕੀਤਾ । ਤੇ ਉਹਨਾਂ ਵਾਅਦਾ ਕੀਤਾ ਕਿ ਲੌਕਡਾਊਨ ਦੌਰਾਨ ਤੇ ਚੱਲਦਿਆਂ ਹਰੇ ਚਾਰੇ ਦੀ ਸੇਵਾ ਯਾਰੀ ਰਹੇਗੀ। ਇਸ ਮੌਕੇ ਵਾਈਸ ਪ੍ਰਧਾਨ ਦੀਨਾ ਨਾਥ ਚੁੰਘ’ ਅਸੋਕ ਕੁਮਾਰ ਰਿੰਕੂ ਕੁਮਾਰ ਆਦਿ ਹਾਜ਼ਰ ਸਨ ।
